Menu

ਰਾਸ਼ਟਰਪਤੀ ਜੋਅ ਬਾਈਡੇਨ ਨੇ ਕੋਰੋਨਾ ਵਾਇਰਸ ਨਾਲ ਹੋਈਆਂ 5 ਲੱਖ ਮੌਤਾਂ ਨੂੰ ਦਿੱਤੀ ਸ਼ਰਧਾਂਜਲੀ

ਫਰਿਜ਼ਨੋ (ਕੈਲੀਫੋਰਨੀਆ), 23 ਫਰਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਵਿੱਚ ਕੋਰੋਨਾ ਵਾਇਰਸ ਮੌਤਾਂ ਨੇ ਪੰਜ ਲੱਖ ਮੌਤਾਂ ਦਾ ਅੰਕੜਾ ਪਾਰ ਕਰ ਲਿਆ ਹੈ। ਇੰਨੇ ਵੱਡੇ ਪੱਧਰ ‘ਤੇ ਦੇਸ਼ ਵਾਸੀਆਂ ਦੀਆਂ ਹੋਈਆਂ ਮੌਤਾਂ ਨੂੰ ਰਾਸ਼ਟਰਪਤੀ ਜੋਅ ਬਾਈਡੇਨ ਨੇ ਸੋਮਵਾਰ ਨੂੰ ਮੌਨ ਧਾਰਦਿਆਂ ਸ਼ਰਧਾਂਜਲੀ ਦਿੱਤੀ ਅਤੇ ਇਸਨੂੰ ਇੱਕ ਭਿਆਨਕ ਸਥਿਤੀ ਦੱਸਿਆ।
ਸੋਮਵਾਰ ਦੇ ਦਿਨ ਵਾਈਟ ਹਾਊਸ ਤੋਂ ਆਪਣੇ ਛੇ ਵਜੇ ਦੇ ਟੈਲੀਵਿਜ਼ਨ  ਸੰਬੋਧਨ ਦੌਰਾਨ ਬੋਲਦਿਆਂ ਰਾਸ਼ਟਰਪਤੀ ਨੇ ਇਸ ਮਹਾਂਮਾਰੀ ਦੌਰਾਨ ਜਾਨਾਂ ਗਵਾ ਚੁੱਕੇ ਲੋਕਾਂ ਦੇ ਪਰਿਵਾਰਾਂ ਨਾਲ ਦੁੱਖ ਸਾਝਾਂ ਕੀਤਾ। ਇਸ ਤੋਂ ਬਾਅਦ ਜੋਅ ਬਾਈਡੇਨ ਨੇ ਆਪਣੀ ਪਤਨੀ ਜਿਲ ਬਾਈਡੇਨ, ਉਪ-ਰਾਸ਼ਟਰਪਤੀ ਕਮਲਾ ਹੈਰਿਸ ਅਤੇ ਉਸਦੇ ਪਤੀ ਡੱਗ ਐਮਹੋਫ ਨਾਲ ਸੈਂਕੜੇ ਮੋਮਬੱਤੀਆਂ ਜਗ੍ਹਾ ਕੇ ਹੋਈਆਂ ਮੌਤਾਂ ਨੂੰ ਯਾਦ ਕੀਤਾ। ਇਸ ਦੌਰਾਨ ਜੋਅ ਬਾਈਡੇਨ ਨੇ ਦੱਸਿਆ ਕਿ ਮਹਾਂਮਾਰੀ ਦੌਰਾਨ ਇੱਕ ਸਾਲ ਵਿੱਚ ਲੱਗਭਗ 500,071 ਅਮਰੀਕਾ ਵਾਸੀ ਮਾਰੇ ਗਏ ਹਨ ਜੋ ਕਿ  ਵਿਸ਼ਵ ਯੁੱਧ ਪਹਿਲੇ ਅਤੇ ਦੂਜੇ ਦੇ ਨਾਲ  ਵੀਅਤਨਾਮ ਯੁੱਧ ਵਿੱਚ ਮਰਨ ਵਾਲੇ ਵਾਸੀਆਂ ਨਾਲੋਂ ਵੱਧ ਹਨ। ਇਸ ਜਾਨਲੇਵਾ ਬਿਮਾਰੀ ਨਾਲ ਮਰਨ ਵਾਲੇ ਲੋਕਾਂ ਦੀ ਜਿੰਦਗੀ ਨੂੰ ਯਾਦ ਰੱਖਣ ਦੀ ਗੱਲ ਵੀ ਬਾਈਡੇਨ ਦੁਆਰਾ ਕਹੀ ਗਈ। ਜੋਅ ਬਾਈਡੇਨ ਨੇ ਇਸ 11 ਮਿੰਟ ਦੇ ਭਾਸ਼ਣ ਦੌਰਾਨ ਸੋਗ ਸੰਬੰਧੀ ਆਪਣੀ ਜਿੰਦਗੀ ਦੇ ਨਿੱਜੀ ਤਜ਼ਰਬੇ ਵੀ ਸਾਂਝੇ ਕੀਤੇ। ਆਪਣੇ ਭਾਸ਼ਣ ਦੇ ਅਖੀਰ ਵਿੱਚ ਉਹਨਾਂ ਦੇਸ਼ ਵਾਸੀਆਂ ਨੂੰ ਇਸ ਮਹਾਂਮਾਰੀ ਤੋਂ ਬਾਅਦ ਫਿਰ ਤੋਂ ਇੱਕ ਖੁਸ਼ਹਾਲ ਜਿੰਦਗੀ ਦਾ ਭਰੋਸਾ ਦਿੱਤਾ ਹੈ।

21 ਸੇਵਾਮੁਕਤ ਜੱਜਾਂ ਨੇ CJI ਨੂੰ ਲਿਖੀ…

ਨਵੀਂ ਦਿੱਲੀ, 15 ਅਪ੍ਰੈਲ 2024 – ਸੁਪਰੀਮ ਕੋਰਟ ਅਤੇ ਹਾਈ ਕੋਰਟਾਂ ਦੇ 21 ਸੇਵਾਮੁਕਤ ਜੱਜਾਂ ਨੇ ਸੀਜੇਆਈ ਡੀਵਾਈ ਚੰਦਰਚੂੜ…

ਰਾਹੁਲ ਗਾਂਧੀ ਦੇ ਹੈਲੀਕਾਪਟਰ ਦੀ…

15 ਅਪ੍ਰੈਲ 2024 : ਤਾਮਿਲਨਾਡੂ ਦੇ ਨੀਲਗਿਰੀ…

ਅਰਵਿੰਦ ਕੇਜਰੀਵਾਲ ਨਾਲ ਤਿਹਾੜ ਜੇਲ੍ਹ…

ਨਵੀਂ ਦਿੱਲੀ, 15 ਅਪ੍ਰੈਲ : ਪੰਜਾਬ ਦੇ…

ਰਾਊਸ ਐਵੇਨਿਊ ਅਦਾਲਤ ਨੇ ਕੇਜਰੀਵਾਲ…

ਨਵੀਂ ਦਿੱਲੀ, 15 ਅਪ੍ਰੈਲ 2024- ਦਿੱਲੀ ਸ਼ਰਾਬ…

Listen Live

Subscription Radio Punjab Today

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ ਨੌਜਵਾਨਾਂ ਦੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ ਟੱਕਰ ‘ਚ ਜਾਨ ਗਵਾਉਣ ਵਾਲੇ ਦੋ ਦੋਸਤਾਂ ਦੀਆਂ ਲਾਸ਼ਾਂ ਸ਼ੁੱਕਰਵਾਰ ਨੂੰ ਦਸੂਹਾ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

ਅੱਜ ਲੱਗ ਰਿਹਾ ਸਭ ਤੋਂ…

8 ਅਪ੍ਰੈਲ 2024- ਸਾਲ 2024 ਦਾ ਪਹਿਲਾ…

ਮੰਦਭਾਗੀ ਖਬਰ-ਅਮਰੀਕਾ ‘ਚ ਭਾਰਤੀ ਵਿਦਿਅਰਥੀ…

6 ਅਪ੍ਰੈਲ 2024- ਅਮਰੀਕੀ ਸੂਬੇ ਓਹਾਇਉ ’ਚ…

Our Facebook

Social Counter

  • 39736 posts
  • 0 comments
  • 0 fans