Menu

ਸਾਨ ਫਰਾਂਸਿਸਕੋ ਵਿੱਚ 139 ਸਾਲ ਪੁਰਾਣੇ ਘਰ ਨੂੰ ਨਵੇਂ ਪਤੇ ਤੇ ਕੀਤਾ ਤਬਦੀਲ

ਫਰਿਜ਼ਨੋ (ਕੈਲੀਫੋਰਨੀਆ), 22 ਫਰਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਸਾਨ ਫਰਾਂਸਿਸਕੋ ਵਿੱਚ ਇੱਕ ਸਦੀ ਤੋਂ ਵੱਧ ਪੁਰਾਣੇ ਘਰ ਨੂੰ ਉਸਦੀ ਪੁਰਾਣੀ ਜਗ੍ਹਾ ਤੋਂ ਚੁੱਕ ਕੇ ਨਵੇਂ ਸਥਾਨ ‘ਤੇ ਤਬਦੀਲ ਕੀਤਾ ਗਿਆ ਹੈ।ਸ਼ਹਿਰ ਦੇ 807 ਫ੍ਰੈਂਕਲਿਨ ਸੇਂਟ ਪਤੇ ‘ਤੇ ਤਕਰੀਬਨ 139 ਸਾਲ ਖੜੇ ਰਹਿਣ ਦੇ ਬਾਅਦ ਇਸ ਦੋ ਮੰਜ਼ਿਲਾ ਵਿਕਟੋਰੀਅਨ ਹਾਊਸ ਨੂੰ  ਇੱਕ ਨਵਾਂ ਐਡਰੈੱਸ ਮਿਲਿਆ  ਹੈ। ਐਤਵਾਰ ਦੇ ਦਿਨ ਇਸ ਵਿਸ਼ਾਲ ਖਿੜਕੀਆਂ  ਅਤੇ ਦਰਵਾਜ਼ੇ ਵਾਲੇ ਘਰ ਨੂੰ ਵਿਸ਼ਾਲ ਰੁੜਣ ਵਾਲੀਆਂ ਟਰਾਲੀਆਂ ‘ਤੇ ਲੋਡ ਕਰਕੇ ਛੇ ਬਲਾਕ ਅੱਗੇ ਦੀ ਜਗ੍ਹਾ’ ਤੇ ਤਬਦੀਲ ਕੀਤਾ ਗਿਆ। ਇਸ ਕਾਰਵਾਈ ਦੌਰਾਨ ਲੋਕਾਂ ਨੇ ਫੁੱਟਪਾਥਾਂ ਉੱਪਰ ਲਾਈਨਾਂ ਲਗਾ ਕੇ ਇਸ ਵੱਡੇ ਘਰ ਨੂੰ ਸੜਕ ‘ਤੇ ਜਾਂਦੇ ਹੋਏ ਦੀਆਂ ਫੋਟੋਆਂ ਨੂੰ ਆਪਣੇ ਕੈਮਰਿਆਂ ਵਿੱਚ ਕੈਦ ਕੀਤਾ। ਸਾਨ ਫਰਾਂਸਿਸਕੋ ਕ੍ਰੋਨਿਕਲ ਅਨੁਸਾਰ ਇਸ ਘਰ ਦੀ ਤਬਦੀਲੀ ਦੀ ਯਾਤਰਾ ਸਾਲਾਂ ਤੋਂ ਯੋਜਨਾਬੰਦੀ ਦੇ ਅਧੀਨ ਸੀ। ਇਸਦੇ ਇਲਾਵਾ ਵੈਟਰਨ ਹਾਊਸ ਮੂਵਰ ਫਿਲ ਜੋਏ ਨੇ ਦੱਸਿਆ ਕਿ ਇਸ ਕਾਰਵਾਈ ਲਈ ਉਸਨੂੰ 15 ਤੋਂ ਵੱਧ ਸਿਟੀ ਏਜੰਸੀਆਂ ਤੋਂ ਪਰਮਿਟ ਪ੍ਰਾਪਤ ਕਰਨੇ ਪਏ ਹਨ।ਇਸ ਤਬਦੀਲੀ ਲਈ ਛੇ ਬੈੱਡਰੂਮ ਵਾਲੇ ਘਰ ਦਾ ਮਾਲਕ ਅਤੇ ਬ੍ਰੋਕਰ ਟਿਮ ਬ੍ਰਾਊਨ ਫੀਸਾਂ ਅਤੇ ਮੂਵਿੰਗ ਖਰਚਿਆਂ ਲਈ ਲੱਗਭਗ 400,000 ਡਾਲਰ ਦਾ ਭੁਗਤਾਨ ਕਰੇਗਾ।

EVM ਲੈ ਕੇ ਜਾ ਰਿਹਾ ਵਾਹਨ ਨਦੀ…

ਲਖੀਮਪੁਰ, 19 ਅਪ੍ਰੈਲ 2024- ਲਖੀਮਪੁਰ ਇਲਾਕੇ ਵਿੱਚ ਈਵੀਐਮ ਨਦੀ ਵਿੱਚ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਤੁਹਾਨੂੰ ਦੱਸ ਦੇਈਏ…

ਚੋਣ ਡਿਊਟੀ ‘ਤੇ ਤਾਇਨਾਤ CRPF…

19 ਅਪ੍ਰੈਲ 2024-ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ…

23 ਸਾਲਾ ਕੁੜੀ ਨਾਲ ਗੁਆਂਢੀ…

19 ਅਪ੍ਰੈਲ 2024- ਮੱਧ ਪ੍ਰਦੇਸ਼ ਦੇ ਗੁਨਾ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

Listen Live

Subscription Radio Punjab Today

ਦੁਬਈ ‘ਚ ਬਾਰਸ਼ ਕਾਰਨ ਦੂਤਘਰ ਨੇ ਭਾਰਤੀ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਭਾਰਤੀ ਦੂਤਘਰ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ ਭਾਰਤੀ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

Our Facebook

Social Counter

  • 39833 posts
  • 0 comments
  • 0 fans