Menu

ਫਿਰੋਜ਼ਪੁਰ ਦੇ ਪਿੰਡ ਅਲੀਵਾਲਾ ‘ਚ ਕਰਵਾਇਆ ਵਾਲੀਬਾਲ ਟੂਰਨਾਮੈਂਟ

ਫਿਰੋਜ਼ਪੁਰ 20 ਫਰਵਰੀ (ਗੁਰਨਾਮ ਸਿੱਧੂ, ਗੁਰਦਰਸ਼ਨ ਸੰਧੂ) ਕਸਬਾ ਮੱਲਾਂਵਾਲਾ ਦੇ ਨਾਲ ਲੱਗਦੇ ਪਿੰਡ ਅਲੀਵਾਲਾ ਵਿੱਚ ਸ਼ਹੀਦ ਰਾਜਨ ਨਸੀਬ ਸਿੰਘ ਭੁੱਲਰ ਯੂਥ ਕਲੱਬ ਅਲੀਵਾਲ ਵੱਲੋਂ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ ।ਜਿਸ ਵਿੱਚ 14 ਵਾਲੀਬਾਲ ਟੀਮਾਂ ਨੇ ਭਾਗ ਲਿਆ। ਵਾਲੀਬਾਲ ਟੂਰਨਾਮੈਂਟ ਦਾ ਉਦਘਾਟਨ ਸੂਬਾ ਸਿੰਘ ਪ੍ਰਧਾਨ ਕੋਆਪਰੇਟਿਵ ਸੁਸਾਇਟੀ ਵੱਲੋਂ ਕੀਤਾ ਗਿਆ । ਸ਼ਹੀਦ ਰਾਜਨ ਨਸੀਬ ਸਿੰਘ ਭੁੱਲਰ ਯੂਥ ਕਲੱਬ ਅਲੀਵਾਲ ਦੇ ਪ੍ਰਧਾਨ ਦਲਜੀਤ ਸਿੰਘ ਭੁੱਲਰ, ਰਣਜੀਤ ਸਿੰਘ ਉਪ ਪ੍ਰਧਾਨ ਅਤੇ ਖਜ਼ਾਨਚੀ ਗੁਰਪ੍ਰੀਤ ਸਿੰਘ ਮਰੋਕ ਨੇ ਦੱਸਿਆ ਕਿ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਪਿੰਡ ਵਿੱਚ ਵਾਲੀਬਾਲ ਦਾ ਟੂਰਨਾਮੈਂਟ ਕਰਵਾਇਆ ਗਿਆ । ਜਿਸ ਵਿੱਚ ਮੋਗਾ ਦਸ਼ਮੇਸ਼ ਕਲੱਬ ਏ, ਮੋਗਾ ਦਸਮੇਸ਼ ਕਲੱਬ ਬੀ, ਮੱਲਾਂਵਾਲਾ ਏ, ਮੱਲਾਂਵਾਲਾ ਬੀ, ਮੰਡੀ ਨਗਰ, ਕੋਹਾਲਾ, ਕਾਲੇਕੇ ,ਅਲੀਵਾਲਾ, ਸੱਧੂਵਾਲਾ, ਚੰਗਾਲੀ, ਹਾਮਦਵਾਲਾ, ਵਜੀਦਪੁਰ, ਆਸਫਵਾਲਾ, ਜੱਲੇਵਾਲਾ, ਆਦਿ ਟੀਮਾਂ ਨੇ ਭਾਗ ਲਿਆ ।ਉਕਤ ਟੀਮਾਂ ਦੇ ਸ਼ਾਨਦਾਰ ਗਰਾਊਂਡ ਵਿੱਚ ਵਾਲੀਬਾਲ ਦੇ ਮੈਚ ਕਰਵਾਏ ਗਏ। ਪਹਿਲੇ ਦਿਨ ਦੇ ਮੈਚ ਦੌਰਾਨ ਮੱਲਾਂਵਾਲਾ ਅਤੇ ਵਜੀਦਪੁਰ ਦੀਆਂ ਟੀਮਾਂ ਫਾਈਨਲ ਵਿਚ ਪਹੁੰਚੀਆਂ।ਫਾਈਨਲ ਮੈਚ ਚ ਮੱਲਾਂਵਾਲਾ ਦੀ ਟੀਮ ਨੇ ਬਜੀਦਪੁਰ ਦੀ ਟੀਮ ਨੂੰ ਹਰਾ ਕੇ ਕੱਪ ਤੇ ਆਪਣਾ ਕਬਜ਼ਾ ਕੀਤਾ । ਇਨਾਮਾਂ ਦੀ ਵੰਡ ਸ਼ਹੀਦ ਰਾਜਨ ਨਸੀਬ ਸਿੰਘ ਭੁੱਲਰ ਯੂਥ ਕਲੱਬ ਦੇ ਪ੍ਰਧਾਨ ਦਲਜੀਤ ਸਿੰਘ ਭੁੱਲਰ, ਰਣਜੀਤ ਸਿੰਘ ਉੱਪ ਪ੍ਰਧਾਨ, ਖਜ਼ਾਨਚੀ ਗੁਰਪ੍ਰੀਤ ਸਿੰਘ ਮਰੋਕ ਵੱਲੋਂ ਜੇਤੂ ਮੱਲਾਂਵਾਲਾ ਦੀ ਟੀਮ ਨੂੰ ਸੀਲਡ ਅਤੇ 6100 ਰੁਪਏ ਦਾ ਨਗਦ ਇਨਾਮ ਦਿੱਤਾ ਗਿਆ ਅਤੇ ਦੂਜੇ ਨੰਬਰ ਤੇ ਰਹਿਣ ਵਾਲੀ ਬਜੀਦਪੁਰ ਦੀ ਟੀਮ ਨੂੰ 5100 ਰੁਪਏ ਦਾ ਇਨਾਮ ਦਿੱਤਾ ਗਿਆ  । ਇਸ ਮੌਕੇ ਸੂਬਾ ਸਿੰਘ ਪ੍ਰਧਾਨ, ਸਰਪੰਚ ਮੁੱਖਾ ਸਿੰਘ, ਪਰਗਟ ਸਿੰਘ ਭੁੱਲਰ, ਪ੍ਰਤਾਪ ਸਿੰਘ ,ਬਿੱਟੂ ਥਿੰਦ ਆਦਿ ਹਾਜ਼ਰ ਸਨ ।

Listen Live

Subscription Radio Punjab Today

Our Facebook

Social Counter

  • 18960 posts
  • 1 comments
  • 0 fans

Log In