Menu

ਪੰਜਾਬ ਉਰਜਾ ਵਿਕਾਸ ਏਜੰਸੀ ਵੱਲੋਂ ਘਰੇਲੂ ਬਾਇਓਗੈਸ ਪਲਾਂਟ ਲਗਾਉਣ ਲਈ ਮੁਹੱਈਆ ਕਰਵਾਈ ਜਾਂਦੀ ਹੈ ਸਬਸਿਡੀ

ਫਾਜ਼ਿਲਕਾ, 19 ਫਰਵਰੀ (ਰਿਤਸ਼) – ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਪੰਜਾਬ ਉਰਜਾ ਵਿਕਾਸ ਏਜੰਸੀ (ਪੇਡਾ) ਵੱਲੋਂ ਲੋਕਾਂ ਨੂੰ ਵਾਤਾਵਰਣ ਦੀ ਸੰਭਾਲ, ਘਰੇਲੂ ਕੁਦਰਤੀ ਗੈਸ ਦੀ ਵਰਤੋਂ ਲਈ ਉਤਸਾਹਿਤ ਕਰਨ ਲਈ ਘਰੇਲੂ ਬਾਇਓਗੈਸ ਪਲਾਂਟ ਲਗਾਉਣ ਲਈ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ ਜਿਸ ਨਾਲ ਜਿਥੇ ਵਾਤਾਵਰਣ ਦੀ ਸੰਭਾਲ ਹੁੰਦੀ ਹੈ, ਉਥੇ ਹੀ ਘਰੇਲੂ ਤੇ ਕੁਦਰਤੀ ਗੈਸ ਦੀ ਵਰਤੋਂ ਨਾਲ ਵੱਡੇ ਪੱਧਰ `ਤੇ ਲਾਭਪਾਤਰੀ ਨੂੰ ਸਸਤੀ ਬਾਇਓਗੈਸ ਨਾਲ ਆਰਥਿਕ ਬਚਤ ਵੀ ਹੁੰਦੀ ਹੈ ਤੇ ਵਧੀਆ ਖਾਦ ਦੀ ਪ੍ਰਾਪਤੀ ਵੀ ਹੁੰਦੀ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੰਜਾਬ ਉਰਜਾ ਵਿਕਾਸ ਏਜੰਸੀ (ਪੇਡਾ) ਦੇ ਜ਼ਿਲ੍ਹਾ ਮੈਨੇਜਰ ਗੁਰਮੀਤ ਸਿੰਘ ਨੇ ਦੱਸਿਆ ਕਿ ਪੇਡਾ ਵੱਲੋਂ 4 ਅਤੇ 6 ਘਣਮੀਟਰ ਸਮਰੱਥਾ ਦੇ ਬਾਇਓਗੈਸ ਪਲਾਂਟ ਲਗਾਏ ਜਾਂਦੇ ਹਨ।ਉਨ੍ਹਾਂ ਦੱਸਿਆ ਕਿ 4 ਘਣਮੀਟਰ ਦੀ ਸਮਰੱਥਾ ਦੇ ਬਾਇਓਗੈਸ ਪਲਾਂਟ ਲਗਾਉਣ ਲਈ ਲਾਭਪਾਤਰੀ ਕੋਲ 5 ਪਸ਼ੂ ਅਤੇ 6 ਘਣਮੀਟਰ ਲਈ 8 ਪਸ਼ੂ ਹੋਣੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ 4 ਘਣਮੀਟਰ ਸਮਰੱਥਾ ਦੇ ਬਾਇਓਗੈਸ ਪਲਾਂਟ ਨਾਲ 10-11 ਵਿਅਕਤੀਆਂ ਅਤੇ 6 ਘਣਮੀਟਰ ਸਮਰੱਥਾ ਦੇ ਬਾਇਓਗੈਸ ਪਲਾਂਟ ਨਾਲ 14-16 ਵਿਅਕਤੀਆਂ ਦਾ ਪ੍ਰਤੀ ਦਿਨ ਖਾਣਾ ਬਣਾਇਆ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਬਾਇਓਗੈਸ ਪਲਾਂਟ ਲਗਵਾਉਣ ਲਈ ਆਮ ਸ਼੍ਰੇਣੀ ਅਤੇ ਅਨੁਸੂਚਿਤ ਜਾਦੀ ਦੇ ਲਾਭਪਾਤਰੀ ਨੂੰ 12000 ਰੁਪਏ ਪ੍ਰਤੀ ਪਲਾਂਟ ਸਬਸਿਡੀ ਵਜੋਂ ਦਿੱਤੇ ਜਾਂਦੇ ਹਨ ਅਤੇ ਜੇਕਰ ਕੋਈ ਲਾਭਪਾਤਰੀ ਆਪਣੇ ਪਖਾਣੇ ਨੂੰ ਬਾਇਓਗੈਸ ਪਲਾਂਟ ਨਾਲ ਜ਼ੋੜਨਾ ਚਾਹੁੰਦਾ ਹੈ ਤਾਂ ਉਸ ਨੂੰ 1600 ਰੁਪਏ ਵਾਧੂ ਸਬਸਿਡੀ ਦਿੱਤੀ ਜਾਂਦੀ ਹੈ।ਉਨ੍ਹਾਂ ਦੱਸਿਆ ਕਿ ਬਾਇਓਗੈਸ ਪਲਾਂਟ ਨਾਲ ਸਾਨੂੰ ਸਸਤੀ, ਸਾਫ-ਸੁਥਰੀ ਤੇ ਵਧੀਆ ਖਾਦ ਦੀ ਪ੍ਰਾਪਤੀ ਹੁੰਦੀ ਹੈ ਅਤੇ ਅਸੀਂ ਆਪਣੇ ਰਵਾਇਤੀ ਉਰਜਾ ਦੇ ਭੰਡਾਰ ਜਿਵੇਂ ਤੇਲ, ਕੋਇਲਾ, ਲੱਕੜ ਆਦਿ ਦੀ ਬਚਤ ਆਉਣ ਵਾਲੀ ਪੀੜੀ ਲਈ ਕਰ ਸਕਦੇ ਹਾਂ। ਇਸ ਤੋਂ ਇਲਾਵਾ ਕੈਂਸਰ, ਦਮੇ ਵਰਗੀਆਂ ਬਿਮਾਰੀਆਂ ਤੋਂ ਵੀ ਛੁਟਕਾਰਾ ਪਾ ਸਕਦੇ ਹਾਂ।
ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਪੇਡਾ ਦੇ ਜ਼ਿਲ੍ਹਾ ਮੈਨੇਜਰ ਨਾਲ ਏ.ਡੀ.ਸੀ. (ਵਿਕਾਸ) ਦਫਤਰ ਫਾਜ਼ਿਲਕਾ ਵਿਖੇ ਅਤੇ ਮੋਬਾਇਲ ਨੰਬਰ 94638-66167 `ਤੇ ਸੰਪਰਕ ਕੀਤਾ ਜਾ ਸਕਦਾ ਹੈ।

CBI ਨੇ ਸੰਦੇਸ਼ਖਾਲੀ ਮਾਮਲੇ ‘ਚ ਦਰਜ ਕੀਤਾ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਜ਼ਮੀਨ ਹੜੱਪਣ ਅਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਤਹਿਤ ਪੱਛਮੀ…

ਜੈਸਲਮੇਰ ‘ਚ ਵੱਡਾ ਹਾਦਸਾ, ਭਾਰਤੀ…

ਜੈਸਲਮੇਰ, 25 ਅਪ੍ਰੈਲ : ਰਾਜਸਥਾਨ ਦੇ ਜੈਸਲਮੇਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

Listen Live

Subscription Radio Punjab Today

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ ਹੋਰ ਪੰਜਾਬੀ…

ਸਰੀ , 25 ਅਪ੍ਰੈਲ – ਕੈਨੇਡਾ ਦੇ ਸਰੀ ‘ਚ ਪੰਜਾਬੀ ਨੌਜਵਾਨ ਕੁਲਵਿੰਦਰ ਸਿੰਘ ਸੋਹੀ (27) ਦੀ ਵ੍ਹਾਈਟ ਰੌਕ ਵਾਟਰਫਰੰਟ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

ਭੈਣ ਦੇ ਵਿਆਹ ਲਈ ਕੈਨੇਡਾ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ…

ਐਲੋਨ ਮਸਕ ਦਾ ਭਾਰਤ ਦੌਰਾ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ…

Our Facebook

Social Counter

  • 39921 posts
  • 0 comments
  • 0 fans