Menu

ਇੰਡੀਆਨਾਪੋਲਿਸ ‘ਚ ਪਾਲਤੂ ਜਾਨਵਰਾਂ ਦੀ ਦੁਕਾਨ ‘ਤੇ ਅੱਗ ਲੱਗਣ ਨਾਲ 100 ਦੇ ਕਰੀਬ ਜਾਨਵਰਾਂ ਦੀ ਹੋਈ ਮੌਤ

ਫਰਿਜ਼ਨੋ (ਕੈਲੀਫੋਰਨੀਆ), 17 ਫਰਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਦੇ ਇੰਡੀਆਨਾਪੋਲਿਸ ਵਿੱਚ ਇੱਕ ਪਾਲਤੂ ਜਾਨਵਰਾਂ ਦੀ ਦੁਕਾਨ ‘ਚ ਲੱਗੀ ਅੱਗ ਦੀ ਲਪੇਟ ਵਿੱਚ ਆ ਜਾਣ ਕਾਰਨ ਕਈ ਜਾਨਵਰਾਂ ਦੀ ਮੌਤ ਹੋ ਜਾਣ ਦੀ ਮੰਦਭਾਗੀ ਘਟਨਾ ਵਾਪਰੀ ਹੈ। ਸ਼ਹਿਰ ਦੇ ਫਾਇਰ ਡਿਪਾਰਟਮੈਂਟ ਨੇ ਦੱਸਿਆ ਕਿ ਸੋਮਵਾਰ ਦੀ ਰਾਤ ਨੂੰ ਲੱਗੀ ਅੱਗ ਦੌਰਾਨ ਪੈਦਾ ਹੋਏ ਧੂੰਏਂ ਦੇ ਕਾਰਨ  ਲੱਗਭਗ 100 ਜਾਨਵਰਾਂ ਦੀ ਮੌਤ ਹੋਈ ਹੈ। ਅੱਗ ਬੁਝਾਊ ਵਿਭਾਗ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ “ਅੰਕਲ ਬਿਲਸ ਪੈੱਟ ਸੈਂਟਰ” ਵਿੱਚ ਮਰਨ ਵਾਲੇ ਪਾਲਤੂ ਜਾਨਵਰਾਂ ‘ਚ  ਵਿੱਚ 40 ਦੇ ਕਰੀਬ ਕੁੱਤੇ ਅਤੇ 25 ਤੋਤੇ , ਖਰਗੋਸ਼ ਅਤੇ ਹੋਰ ਜਾਨਵਰ ਵੀ ਸ਼ਾਮਿਲ ਸਨ। ਇਸਦੇ ਇਲਾਵਾ ਇਸ ਅੱਗ ਦੀ ਘਟਨਾ ਵਿੱਚ ਕੁੱਝ ਜਾਨਵਰ ਜੀਵਤ ਵੀ ਬਚੇ ਹਨ। ਇਸ ਅੱਗ ਸੰਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਕਰਮਚਾਰੀਆਂ ਦੁਆਰਾ ਕਾਰਵਾਈ ਕਰਦਿਆਂ ਪਾਲਤੂ ਜਾਨਵਰਾਂ ਦੀ ਦੁਕਾਨ ਨੂੰ ਅੱਗ ਲੱਗਣ ਕਾਰਨ ਪੈਦਾ ਹੋਏ ਸੰਘਣੇ ਅਤੇ ਕਾਲੇ ਧੂੰਏਂ ਨਾਲ ਭਰੀ ਹੋਈ ਪਾਇਆ ਗਿਆ। ਅਧਿਕਾਰੀਆਂ ਦੇ ਉੱਥੇ ਪਹੁੰਚਣ ਸਮੇਂ ਵੀ ਜਾਨਵਰ ਉਨ੍ਹਾਂ ਦੇ ਪਿੰਜਰਿਆਂ  ਵਿੱਚ ਸਨ ਅਤੇ ਧੂੰਏਂ ਨਾਲ ਪੈਦਾ ਹੋਈਆਂ ਘਾਤਕ ਗੈਸਾਂ ਨਾਲ ਦਮ ਤੋੜ ਗਏ ਸਨ।ਜਾਨਵਰਾਂ ਦੀ ਦੁਕਾਨ ਵਿੱਚ ਲੱਗੀ ਅੱਗ ਨੂੰ ਅਮਲੇ ਦੁਆਰਾ ਇੱਕ ਘੰਟੇ  ਕਾਬੂ ਕੀਤਾ ਗਿਆ, ਜਦਕਿ ਅੱਗ ਲੱਗਣ ਦੇ ਕਾਰਨਾਂ ਦੀ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ।

ਭਾਜਪਾ ਸੱਤਾ ‘ਚ ਵਾਪਸ ਨਹੀਂ ਆਵੇਗੀ ਅਤੇ…

ਨਵੀਂ ਦਿੱਲੀ, 11 ਮਈ 2024 – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਜੇਕਰ…

50 ਸੀਟਾਂ ਵੀ ਨਹੀਂ ਜਿੱਤੇਗੀ…

ਨਵੀਂ ਦਿੱਲੀ , 11 ਮਈ 2024- ਪ੍ਰਧਾਨ…

ਮੋਦੀ ਜੀ ਜੋ ਵੀ ਬੋਲਦੇ…

ਨਵੀਂ ਦਿੱਲੀ ,11 ਮਈ- ਕਾਂਗਰਸ ਨੇਤਾ ਪ੍ਰਿਯੰਕਾ…

ਕੇਜਰੀਵਾਲ ਨੇ ਆਪਣੀ ਪਤਨੀ ਸੁਨੀਤਾ…

ਨਵੀਂ ਦਿੱਲੀ , 11 ਮਈ – ਦਿੱਲੀ…

Listen Live

Subscription Radio Punjab Today

ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼ ਗਈ ਨੂੰਹ,…

ਮੋਗਾ, 11 ਮਈ :  ਵਿਆਹ ਤੋਂ ਬਾਅਦ ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼  ਗਈ ਇਕ ਹੋ ਕੁੜੀ  ਨੇ ਆਪਣੇ ਪਤੀ ਅਤੇ…

ਮਨੁੱਖੀ ਤਸਕਰੀ ਰੈਕੇਟ ‘ਚ ਸ਼ਾਮਲ…

8 ਮਈ 2024: ਕੇਂਦਰੀ ਜਾਂਚ ਬਿਊਰੋ (ਸੀਬੀਆਈ)…

ਏਅਰ ਇੰਡੀਆ ਦੀਆਂ 70 ਤੋਂ…

ਨਵੀਂ ਦਿੱਲੀ, 8 ਅਪ੍ਰੈਲ 2024- ਏਅਰ ਇੰਡੀਆ ਐਕਸਪ੍ਰੈਸ…

Our Facebook

Social Counter

  • 40286 posts
  • 0 comments
  • 0 fans