ਬਠਿੰਡਾ, 17 ਫਰਵਰੀ- ਮੁੱਖ ਖੇਤੀਬਾੜੀ ਅਫਸਰ-ਕਮ-ਪ੍ਰੋਜੈਕਟ ਡਾਇਰੈਕਟਰ ਆਤਮਾ ਦੇ ਸਹਿਯੋਗ ਨਾਲ ਦਫਤਰ ਡਿਪਟੀ ਡਾਇਰੈਕਟਰ ਡੇਅਰੀ ਬਠਿੰਡਾ ਵੱਲੋਂ ਬਲਾਕ ਸੰਗਤ ਦੇ ਪਿੰਡ ਮੱਲਵਾਲਾ ਵਿਖੇ ਡੇਅਰੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਫਾਰਮਰ ਫੀਲਡ ਸਕੂਲ ਕੈਂਪ ਲਗਾਇਆ ਗਿਆ। ਇਹ ਜਾਣਕਾਰੀ ਡੇਅਰੀ ਵਿਭਾਗ ਦੇ ਡਿਪਟੀ ਡਾਇਰੈਕਟਰ ਡੇਅਰੀ ਸ੍ਰੀ ਹਰਪਾਲ ਸਿੰਘ ਨੇ ਸਾਂਝੀ ਕੀਤੀ।
ਕੈਂਪ ਦੌਰਾਨ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਡੇਅਰੀ ਵੱਲੋਂ ਸਮੂਹ ਡੇਅਰੀ ਕਿਸਾਨਾਂ ਨੂੰ ਡੇਅਰੀ ਵਿਕਾਸ ਵਿਭਾਗ, ਪੰਜਾਬ ਦੀਆਂ ਸਕੀਮਾਂ ਤੇ ਡੇਅਰੀ ਵਿਕਾਸ ਵਿਭਾਗ ਦੀਆਂ ਸਿਖਲਾਈਆਂ ਜਿਵੇਂ ਕਿ 2 ਹਫਤੇ ਆਨਲਾਈਨ ਆਮ ਤੇ ਅਨੁਸੂਚਿਤ ਜਾਤੀ ਨਾਲ ਸਬੰਧਤ ਪੜੇ-ਲਿਖੇ (ਜਿਨਾਂ ਦੀ ਉਮਰ 18-50 ਤੱਕ) ਬੇਰੁਜ਼ਗਾਰ ਨੌਜਵਾਨ ਭਰਾਵਾਂ ਤੇ ਬੀਬੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਵਿਭਾਗ ਦੀਆਂ ਸਕੀਮਾਂ ਤੇ ਸਿਖਲਾਈ ਨੂੰ ਸਰਦੂਲਗੜ, ਮਾਨਸਾ ਅਤੇ ਅਬੁਲ ਖੁਰਾਣਾ ਅਤੇ ਸ੍ਰੀ ਮੁਕਤਸਰ ਸਾਹਿਬ ਸੈਂਟਰਾਂ ਤੋਂ ਪ੍ਰਾਪਤ ਕਰ ਸਕਦੇ ਹਨ।
ਉਨਾਂ ਅੱਗੇ ਦੱਸਿਆ ਕਿ ਸਿਖਲਾਈ ਪ੍ਰਾਪਤ ਕਰਨ ਉਪਰੰਤ 2 ਪਸ਼ੂਆਂ ਤੋਂ 20 ਪਸ਼ੂਆਂ ਤੱਕ ਡੇਅਰੀ ਦੇ ਕਰਜੇ ਕੇਸ ਵੱਖ-ਵੱਖ ਬੈਂਕਾਂ ਨੂੰ ਭੇਜਣ ਸਬੰਧੀ ਅਤੇ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਬਸਿਡੀਆਂ ਜਿਵੇਂ ਕਿ ਡੀ.ਡੀ. 8 ਸਕੀਮ, ਕੈਟਲ ਸ਼ੈਡ, ਫੌਡਰ ਹਾਰਵੈਸਟਰ ਆਦਿ ਦੀ ਜਾਣਕਾਰੀ ਤੋਂ ਇਲਾਵਾ ਸਾਫ ਦੁੱਧ ਪੈਦਾ ਕਰਨ ਦੀ ਮਹੱਤਤਾ ਅਤੇ ਪਸ਼ੂਆਂ ਦੀਆਂ ਆਮ ਬਿਮਾਰੀਆਂ ਸਬੰਧੀ ਭਰਪੂਰ ਜਾਣਕਾਰੀ ਦਿੱਤੀ। ਡੇਅਰੀ ਫੀਲਡ ਸਹਾਇਕ ਸ੍ਰੀਮਤੀ ਗਰਿਮਾ ਜੈਨ ਵੱਲੋਂ ਪਸ਼ੂਆਂ ਦੇ ਰੱਖ-ਰਖਾਵ ਅਤੇ ਉਨਾਂ ਲਈ ਆਧੁਨਿਕ ਮਾਡਲ ਕੈਟਲ ਸ਼ੈਡਾਂ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ ਗਏ।
ਇਸ ਮੌਕੇ ਬਲਾਕ ਟੈਕਨੋਲੋਜੀ ਮੈਨੇਜਰ ਸੰਗਤ ਡਾ. ਜਗਸੀਰ ਸਿੰਘ ਵੱਲੋਂ ਆਤਮਾ ਸਕੀਮ ਫਸਲਾਂ ਵਿੱਚ ਨਦੀਨਾਂ ਦੀ ਰੋਕਥਾਮ ਅਤੇ ਮਿਆਰੀ ਬੀਜ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ। ਕੈਂਪ ਦੌਰਾਨ ਹਾਜ਼ਰ 25 ਅਗਾਂਹ-ਵਧੂ ਡੇਅਰੀ ਕਿਸਾਨਾਂ ਨੂੰ ਰਿਫਰੈਂਸਮੈਂਟ ਤੇ ਕਿੱਟਾਂ ਜਿਸ ’ਚ ਪੈੱਨ, ਕਾਪੀਆਂ, ਲਿਟਰੇਚਰ ਤੇ ਮਿਨਰਨਲ-ਮਿਕਸਚਰ (ਧਾਤਾਂ ਦਾ ਚੂਰਾ) ਆਦਿ ਵੰਡ ਕੀਤੀ ਗਈ।
ਡੇਅਰੀ ਵਿਭਾਗ ਵੱਲੋਂ ਕੈਂਪ ਵਿੱਚ ਹਾਜ਼ਰ ਕਿਸਾਨਾਂ ਤੇ ਡੇਅਰੀ ਫਾਰਮਰਾਂ ਨੂੰ ਦੁਬਾਰਾ ਫਿਰ ਅਪੀਲ ਕੀਤੀ ਕਿ ਉਹ ਡੇਅਰੀ ਵਿਕਾਸ ਵਿਭਾਗ, ਪੰਜਾਬ ਦੀਆਂ ਸਕੀਮਾਂ ਅਤੇ ਸਿਖਲਾਈ ਦਾ ਪੂਰਾ ਲਾਹਾ ਲੈਣ ਅਤੇ ਵਧੇਰੀ ਜਾਣਕਾਰੀ ਲਈ ਦਫਤਰ ਡਿਪਟੀ ਡਾਇਰੈਕਟਰ ਡੇਅਰੀ, ਕਮਰਾ ਨੰਬਰ 302 ਈ, ਦੂਸਰੀ ਮੰਜਿਲ ਤੇ ਫੋਨ ਨੰਬਰ 0164-2240645, 98157-01423 ’ਤੇ ਸੰਪਰਕ ਕਰ ਸਕਦੇ ਹਨ।