Menu

ਫਿਰੋਜ਼ਪੁਰ : 1 ਦੇਸੀ ਪਿਸਟਲ 32 ਬੋਰ ਨਾਜਾਇਜ਼ ਸਮੇਤ 2 ਰੋਂਦ ਜਿੰਦਾ ਸਣੇ ਇਕ ਗਿ੍ਫਤਾਰ

ਫਿਰੋਜ਼ਪੁਰ 9 ਫਰਵਰੀ (ਗੁਰਨਾਮ ਸਿੰਘ , ਗੁਰਦਰਸ਼ਨ ਸਿੰਘ) –  ਥਾਣਾ ਕੁੱਲਗੜ੍ਹੀ ਦੀ ਪੁਲਿਸ ਨੇ ਗਸ਼ਤ ਅਤੇ ਛਾਪੇਮਾਰੀ ਦੌਰਾਨ ਇਕ ਦੇਸੀ ਪਿਸਟਲ 32 ਬੋਰ ਨਾਜਾਇਜ਼ ਸਮੇਤ 2 ਰੋਂਦ ਜ਼ਿੰਦਾ ਸਣੇ ਇਕ ਵਿਅਕਤੀ ਨੂੰ ਗਿ੍ਰਫਤਾਰ ਕਰਕੇ ਉਸ ਖਿਲਾਫ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਏਐੱਸਆਈ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਬੀਤੀ ਸ਼ਾਮ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਣ ਵਿਚ ਪਿੰਡ ਡੂੰਮਣੀ ਵਾਲਾ ਵਿਖੇ ਮੌਜ਼ੂਦ ਸੀ ਤਾਂ ਇਸ ਦੌਰਾਨ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਮਿਤੀ 5 ਫਰਵਰੀ 2021 ਨੂੰ ਪਿੰਡ ਸੂਦਾਂ ਥਾਣਾ ਮੱਖੂ ਦੇ ਲੜਕੇ ਜਗਜੀਤ ਸਿੰਘ ਪੁੱਤਰ ਰਾਜ ਸਿੰਘ ਦੀ ਲੱਤ ਵਿਚ ਜੋ ਗੋਲੀ ਲੱਗੀ ਸੀ, ਉਹ ਗੋਲੀ ਨਾਜਾਇਜ਼ ਪਿਸਟਲ ਨਾਲ ਲੱਗੀ ਹੈ ਜੋ ਇਹ ਪਿਸਟਲ ਇਸ ਸਮੇਂ ਉਸਦੇ ਦੋਸਤ ਗੁਰਵਿੰਦਰ ਸਿੰਘ ਪੁੱਤਰ ਬੋਹੜ ਸਿੰਘ ਵਾਸੀ ਪਿੰਡ ਸੂਦਾਂ ਵਾਲਾ ਪਾਸ ਹੈ ਅਤੇ ਇਹ ਪਿਸਟਲ ਜੋ ਕੇ ਇਸ ਸਮੇਂ ਹਸਪਤਾਲ ਤੋਂ ਵਾਪਸ ਆਪਣੇ ਪਿੰਡ ਨੂੰ ਜਾਣ ਲਈ ਕਿਸੇ ਵਹੀਕਲ ਦੇ ਇੰਤਜ਼ਾਰ ਵਿਚ ਪਿੰਡ ਸਤੀਏਵਾਲਾ ਪਾਸ ਖੜਾ ਹੈ। ਪੁਲਿਸ ਪਾਰਟੀ ਵੱਲੋਂ ਦੋਸ਼ੀ ’ਤੇ ਛਾਪੇਮਾਰੀ ਕਰਕੇ ਦੋਸ਼ੀ ਗੁਰਵਿੰਦਰ ਸਿੰਘ ਨੂੰ ਕਾਬ ਕੀਤਾ ਤੇ ਇਸ ਕੋਲੋਂ 1 ਦੇਸੀ ਪਿਸਟਲ 32 ਬੋਰ ਨਾਜਾਇਜ਼ ਸਮੇਤ 2 ਰੋਂਦ ਜਿੰਦਾ ਬਰਾਮਦ ਹੋਏ। ਪੁਲਿਸ ਨੇ ਦੱਸਿਆ ਕਿ ਉਕਤ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

Listen Live

Subscription Radio Punjab Today

Our Facebook

Social Counter

  • 18960 posts
  • 1 comments
  • 0 fans

Log In