Menu

ਲੜਕੀ ਨੂੰ ਭਜਾ ਕੇ ਲਿਜਾਣ ਦੀ ਰੰਜ਼ਿਸ਼ ਨੂੰ ਲੈ ਕੇ ਔਰਤ ਦੇ ਘਰ ਦੀ ਕੀਤੀ ਭੰਨਤੋੜ ਅਤੇ ਜਾਨੋ ਮਾਰਨ ਦੀਆਂ ਦਿੱਤੀਆਂ ਧਮਕੀਆਂ

ਫਿਰੋਜ਼ਪੁਰ 9 ਫਰਵਰੀ (ਗੁਰਨਾਮ ਸਿੰਘ , ਗੁਰਦਰਸ਼ਨ ਸਿੰਘ) – ਲੜਕੀ ਨੂੰ ਭਜਾ ਕੇ ਲਿਜਾਣ ਦੀ ਰੰਜ਼ਿਸ਼ ਨੂੰ ਲੈ ਕੇ ਔਰਤ ਦੇ ਘਰ ਦੀ ਭੰਨਤੋੜ ਕਰਨ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਵਿਚ ਥਾਣਾ ਗੁਰੂਹਰਸਹਾਏ ਦੀ ਪੁਲਿਸ ਨੇ 13 ਲੋਕਾਂ ਖਿਲਾਫ 451, 427, 506, 148, 149 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਰਜਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਬਸਤੀ ਕੇਸਰ ਸਿੰਘ ਵਾਲੀ ਨੇ ਦੱਸਿਆ ਕਿ ਉਸ ਦੀ ਮਾਸੀ ਪ੍ਰੇਮੋ ਬਾਈ ਦਾ ਲੜਕਾ ਦੋਸ਼ੀ ਰਿੰਕੂ ਪੁੱਤਰ ਕਰਨੈਲ ਸਿੰਘ ਦੀ ਭੈਣ ਨੂੰ ਭਜਾ ਕੇ ਲੈ ਗਿਆ ਸੀ। ਇਸੇ ਰੰਜ਼ਿਸ਼ ਕਰਕੇ ਦੋਸ਼ੀਅਨ ਨੇ ਹਮਮਸ਼ਵਰਾ ਹੋ ਕੇ ਉਸ ਦੀ ਮਾਸੀ ਪ੍ਰੇਮੋ ਬਾਈ ਦੇ ਘਰ ਪਿੰਡ ਮੋਹਨ ਕੇ ਉਤਾੜ ਵਿਖੇ ਦਾਖਲ ਹੋ ਕੇ ਭੰਨ ਤੋੜ ਕੀਤੀ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਗੁਰਚਰਨ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਜੱਜ ਸਿੰਘ ਪੁੱਤਰ ਸ਼ੇਰ ਸਿੰਘ, ਸੁਖਦੇਵ ਸਿੰਘ ਪੁੱਤਰ ਸ਼ੇਰ ਸਿੰਘ, ਹਰਜਿੰਦਰ ਉਰਫ ਮਿੰਟੂ ਪੁੱਤਰ ਅਮਰਜੀਤ ਸਿੰਘ, ਰਿੰਕੂ ਪੁੱਤਰ ਕਰਨੈਲ ਸਿੰਘ, ਬਿਮਲਾ ਰਾਣੀ ਪਤਨੀ ਹਰਮੇਸ਼ ਸਿੰਘ, ਅਮਨਦੀਪ ਸਿੰਘ ਪੁੱਤਰ ਹਰਮੇਸ਼ ਸਿੰਘ ਅਤੇ 2 ਹੋਰ ਨਾਮਜ਼ਦ ਵਿਅਕਤੀ ਤੇ 4-5 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

Listen Live

Subscription Radio Punjab Today

Our Facebook

Social Counter

  • 18960 posts
  • 1 comments
  • 0 fans

Log In