Menu

ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਫਿਰੋਜਪੁਰ ਪਹੁੰਚਣ ਤੇ ਜਬਰਦਸਤ ਵਿਰੋਧ , ਖੇਤੀ ਕਾਨੂੰਨ ਰੱਦ ਹੋਣ ਤੱਕ ਵਿਰੋਧ ਰਹੇਗਾ ਜਾਰੀ: ਕਿਸਾਨ ਆਗੂ

ਫਿਰੋਜ਼ਪੁਰ 9 ਫਰਵਰੀ (ਗੁਰਨਾਮ ਸਿੰਘ , ਗੁਰਦਰਸ਼ਨ ਸਿੰਘ) – ਅੱਜ ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਕੁਮਾਰ ਸ਼ਰਮਾ ਨਗਰਪਾਲਿਕਾ ਚੋਣਾਂ ਦੌਰਾਨ ਫ਼ਿਰੋਜ਼ਪੁਰ ਸ਼ਹਿਰ ਵਿਖੇ ਚੋਣ ਪ੍ਰਚਾਰ ਲਈ ਇਥੋਂ ਦੇ ਸਿਟੀ ਪਲਾਜ਼ਾ ਪੈਲੇਸ ਦੇ ਵਿੱਚ ਪਹੁੰਚੇ। ਜਿੱਥੇ ਪਹੁੰਚਣ ਤੇ ਉਨ੍ਹਾਂ ਨੂੰ ਕਿਸਾਨਾਂ ਦੇ ਜਬਰਦਸਤ ਵਿਰੋਧ ਦਾ ਸਾਹਮਣਾ ਕਰਨਾ ਪਿਆ। ਭਾਜਪਾ ਆਗੂ ਦੇ ਫਿਰੋਜ਼ਪੁਰ ਪਹੁੰਚਣ ਦਾ ਪਤਾ ਲੱਗਦਿਆਂ ਹੀ ਕਿਸਾਨਾਂ ਵੱਲੋਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਅਤੇ ਹੋਰ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿਚ ਕਿਸਾਨਾਂ ਨੇ ਇਸ ਪੈਲੇਸ ਦਾ ਘਿਰਾਓ ਕਰ ਲਿਆ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਸਕੱਤਰ ਸੁਰਜੀਤ ਕੁਮਾਰ ਬਜੀਦਪੁਰ ਨੇ ਕਿਹਾ ਕਿ ਜਦੋਂ ਤੱਕ ਤਿੰਨੇ ਖੇਤੀ ਕਾਲੇ ਕਾਨੂੰਨ ਰੱਦ ਕਰਨ ਅਤੇ ਐੱਮਐੱਸਪੀ ਦਾ ਗਾਰੰਟੀ ਐਕਟ ਨਹੀਂ ਬਣਾਇਆ ਜਾਂਦਾ ਉਦੋਂ ਤੱਕ ਭਾਜਪਾ ਦਾ ਪੂਰੇ ਪੰਜਾਬ ਅੰਦਰ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਦੀ ਕੇਂਦਰੀ ਹਕੂਮਤ ਕਿਸਾਨਾਂ ਨੂੰ ਦਿੱਲੀ ਅੰਦਰ ਸ਼ਾਂਤੀਪੂਰਕ ਪ੍ਰਦਰਸਨ ਵੀ ਨਹੀਂ ਕਰਨ ਦੇ ਰਹੀ ਅਤੇ ਕਿਸਾਨਾਂ ਦੀ ਗੱਲ ਸੁਣਨ ਦੀ ਬਜਾਏ ਪੂਰੀ ਬੇਸ਼ਰਮੀ ਨਾਲ ਖੇਤੀ ਕਾਨੂੰਨਾਂ ਦੇ ਪੱਖ ਵਿੱਚ ਖੜ੍ਹੀ ਹੋਈ ਹੈ। ਉਨ੍ਹਾਂ ਕਿਹਾ ਕਿ ਜਦੋਂ ਭਾਜਪਾ ਅਤੇ ਆਰਐਸਐਸ ਦੇ ਲੋਕ ਹੱਕ ਮੰਗਦੇ ਕਿਸਾਨਾਂ ਉਪਰ ਹਮਲੇ ਕਰ ਰਹੇ ਹਨ ਤਾਂ ਭਾਜਪਾ ਨੂੰ ਪੰਜਾਬ ਅੰਦਰ ਵੋਟਾਂ ਮੰਗਣ ਦਾ ਕੋਈ ਅਧਿਕਾਰ ਨਹੀਂ ਹੈ।  ਬੀਕੇਯੂ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਹਰਨੇਕ ਸਿੰਘ ਮਹਿਮਾ ਨੇ ਕਿਹਾ ਕਿ ਅਸੀਂ ਪੂਰੀ ਤਰ੍ਹਾਂ ਸ਼ਾਂਤੀਪੂਰਵਕ ਪ੍ਰੋਟੈਸਟ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਅੱਜ ਵੀ ਸਾਡੇ ਅੰਦੋਲਨ ਵਿਚ ਵੜ ਕੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਸੁਖਪਾਲ ਸਿੰਘ ਨੰਨੂ ਦੀ ਪੱਗ ਲਾਹੁਣ ਦੀ ਕੋਸ ਿਸ ਕੀਤੀ , ਜਿਸ ਨੂੰ ਅਸੀਂ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣ ਤੋਂ ਬਚਾਇਆ ਹੈ। ਉਨ੍ਹਾਂ ਕਿਹਾ ਕਿ ਸਾਡੀ ਜੰਗ ਵਿਚਾਰਾਂ ਦੀ ਜੰਗ ਹੈ ਅਤੇ ਅਸੀਂ ਖੇਤੀ ਕਾਨੂੰਨ ਰੱਦ ਹੋਣ ਤੱਕ ਆਪਣੀ ਇਸ ਲੜਾਈ ਨੂੰ ਜਾਰੀ ਰੱਖਾਂਗੇ, ਕਿਸੇ ਵਿਅਕਤੀ ਵਿਸ਼ੇਸ਼ ਨੂੰ ਟਾਰਗੇਟ ਕਰਨਾ ਸਾਡਾ ਟੀਚਾ ਨਹੀਂ ਹੈ। ਇਸ ਮੌਕੇ ਹੋਰਨਾ ਤੋਂ ਇਲਾਵਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਨਿਰਮਲ ਸਿੰਘ ਰੱਜੀ ਵਾਲਾ, ਬਾਜ ਸਿੰਘ ਬਜੀਦਪੁਰ, ਗੁਰਜੱਜ ਸਿੰਘ ਸਾਂਦੇਹਾਸ਼ਮ, ਅੰਗਰੇਜ ਸਿੰਘ, ਜਸਬੀਰ ਸਿੰਘ ਮੱਲਵਾਲ ਜਦੀਦ, ਸੁਖਦੇਵ ਸਿੰਘ ਸੈੰਦਾਵਾਲਾ, ਬੀ ਕੇ ਯੂ ਡਕੌੰਦਾਂ ਦੇ ਜਸਵੀਰ ਸਿੰਘ ਜਗਤਾਰ ਸਿੰਘ ਦਿਲਬਾਗ ਸਿੰਘ ਲਵਪ੍ਰੀਤ ਸਿੰਘ ਕੜਮਾ ਅਤੇ ਹੋਰ ਵੱਖ ਵੱਖ ਜਥੇਬੰਦੀਆਂ ਦੇ ਆਗੂ ਤੇ ਵਰਕਰ ਹਾਜਰ ਸਨ।

Listen Live

Subscription Radio Punjab Today

Our Facebook

Social Counter

  • 18960 posts
  • 1 comments
  • 0 fans

Log In