Menu

ਜਿਲ੍ਹਾ ਸਿੱਖਿਆ ਅਫਸਰ ਫਾਜ਼ਿਲਕਾ ਵੱਲੋਂ ਵੱਖ-ਵੱਖ ਸਕੂਲਾਂ ਦਾ ਦੌਰਾ ਕਰਕੇ ਮਾਪੇ ਅਧਿਆਪਕ ਮਿਲਣੀਆਂ ਵਿੱਚ ਕੀਤੀ ਸ਼ਿਰਕਤ

ਫਾਜ਼ਿਲਕਾ 6 ਫਰਵਰੀ (ਰਿਤਿਸ਼) – ਸਿੱਖਿਆ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਕੱਤਰ ਸਕੂਲ ਸਿੱਖਿਆ ਵਿਭਾਗ ਪੰਜਾਬ ਸ਼੍ਰੀ ਕ੍ਰਿਸ਼ਨ ਕੁਮਾਰ ਦੀ ਯੋਗ ਅਗਵਾਈ ਵਿੱਚ ਸਕੂਲ ਸਿੱਖਿਆ ਵਿਭਾਗ ਵੱਲੋਂ ਸਕੂਲੀ ਵਿਦਿਆਰਥੀਆਂ ਦੀ ਭਲਾਈ ਅਤੇ ਸਕੂਲਾਂ ਦੇ ਢਾਂਚਾਗਤ ਵਿਕਾਸ ਨੂੰ  ਬੜਾਵਾ ਦੇਣ ਲਈ ਮਾਪੇ ਅਧਿਆਪਕ ਮਿਲਣੀਆਂ ਨਿਰੰਤਰ ਅੰਤਰਾਲ ਨਾਲ ਕੀਤੀਆਂ ਜਾ ਰਹੀਆਂ ਹਨ। ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਅਤੇ ਸਕੈਂਡਰੀ ਡਾ ਸੁਖਵੀਰ ਸਿੰਘ ਬੱਲ ਨੈਸ਼ਨਲ ਅਵਾਰਡੀ ਨੇ ਦੱਸਿਆ ਕਿ ਇਹਨਾਂ ਮੀਟਿੰਗਾਂ ਦੌਰਾਨ ਮਾਪਿਆ ਨੂੰ  ਮਿਸ਼ਨ ਸ਼ਤ ਪ੍ਰਤੀਸ਼ਤ ਨੂੰ ਨੇਪਰੇ ਚਾੜ੍ਹਨ ਲਈ ਮਾਪਿਆਂ ਨੂੰ ਪ੍ਰੇਰਿਤ ਕੀਤਾ ਗਿਆ ,ਰੋਜ਼ਾਨਾ ਭੇਜਿਆ ਜਾ ਰਹੀਆ  ਸਲਾਈਡਾ,ਟੀਵੀ ਪ੍ਰੋਗਰਾਮ, ਬਾਰੇ ਦੱਸਿਆ ਜਾ ਰਿਹਾਂ ਹੈ। ਉਹਨਾਂ ਕਿਹਾ ਕੀ ਮੀਟਿੰਗ ਰਾਹੀ ਮਾਪਿਆਂ ਨੂੰ ਬੱਚਿਆਂ ਨੂੰ ਲਗਾਤਾਰ ਦਿੱਤੇ ਜਾ ਮਿਡ- ਡੇ-ਮੀਲ, ਬੱਚਿਆਂ ਲਈ ਭੇਜੇ ਸਪਲੀਮੈਂਟਰੀ ਮਟੀਰੀਅਲ, ਪੰਜਾਬ ਐਜੂਕੇਅਰ ਐਪ, ਆਉਣ ਵਾਲੀਆ ਸਲਾਨਾ ਪ੍ਰੀਖਿਆ ਦੀ ਤਿਆਰੀ ਅਤੇ ਕੋਵਿੰਡ 19 ਪ੍ਰਤੀ ਸਾਵਧਾਨੀਆਂ ਵਰਤਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ।ਇਹਨਾਂ ਮੀਟਿੰਗਾ ਦੌਰਾਨ ਵਿਸ਼ੇਸ਼ ਤੌਰ ਤੇ ਤਿਆਰ ਕੀਤੇ ਪ੍ਰੀ ਪ੍ਰਾਇਮਰੀ ਕਲਾਸ ਰੂਮ ਵੇਖ ਕੇ ਮਾਪੇ ਉਤਸਾਹਿਤ ਹਨ।
ਡਾ ਬੱਲ ਵੱਲੋ ਸਰਕਾਰੀ ਪ੍ਰਾਇਮਰੀ ਸਕੂਲ ਮੌਜਗੜ, ਗਿੱਦੜਾਵਲੀ,ਦੌਲਤਪੁਰਾ,ਖੂਈਆਂ ਸਰਵਰ, ਸਕੂਲਾਂ ਦਾ ਦੌਰਾ ਕਰਕੇ ਮਾਪਿਆਂ ਨੂੰ ਉਤਸਾਹਿਤ ਕੀਤਾ ਗਿਆ। ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸਤੀਸ਼ ਮਿਗਲਾਨੀ ਵੱਲੋ ਸਰਕਾਰੀ ਪ੍ਰਾਇਮਰੀ ਸਕੂਲ ਖਾਨਵਾਲਾ ,ਚੂਹੜੀਵਾਲਾ ਚਿਸ਼ਤੀ, ਮੁੱਠਿਆਵਾਲੀ, ਕੇਰੀਆ, ਚਾਨਣਵਾਲਾ ਅਤੇ ਮੰਡੀ ਹਜੂਰ ਸਿੰਘ ਸਕੂਲਾਂ ਵਿੱਚ ਜਾਰੀ ਮਾਮੇ-ਅਧਿਆਪਕ ਮਿਲਣੀਆਂ ਵਿੱਚ ਸ਼ਿਰਕਤ ਕਰਕੇ ਮਾਪਿਆਂ ਨਾਲ ਵਿਚਾਰ ਵਟਾਂਦਰਾ ਕੀਤਾ। ਬੀਐਮ ਟੀ ਵਰਿੰਦਰ ਕੁੱਕੜ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਸੁਰੇਸ਼ਵਾਲਾ , ਸੈਣੀਆ, ਨਵਾ ਸਲੇਮਸ਼ਾਹ ਸਕੂਲਾਂ ਦਾ ਦੌਰਾ ਕਰਕੇ ਮਾਪੇ ਅਧਿਆਪਕ ਮਿਲਣੀਆ ਵਿੱਚ ਸਿਰਕਤ ਕੀਤੀ। ਸੀਐਚਟੀ ਪੁਸ਼ਪਾ ਕੁਮਾਰੀ, ਹਨੂੰਮਾਨ ਰਾਮ, ਪ੍ਰਵੀਨ ਰਾਣੀ, ਸੀਮਾ ਰਾਣੀ, ਤ੍ਰਿਪਤਾ ਰਾਣੀ ,ਅੰਜੂ ਰਾਣੀ, ਸੀਐਮਟੀ ਸੁਨੀਲ ਗਾਂਧੀ, ਰੇਖਾ ਸ਼ਰਮਾ ਅਤੇ ਸੰਜੀਵ ਯਾਦਵ ਨੇ ਅਪਣੇ ਆਪਣੇ ਕਲੱਸਟਰਾਂ ਦੇ ਸਕੂਲਾਂ ਵਿੱਚ ਮੀਟਿੰਗਾ ਦੇ ਸਫਲ ਸੰਚਾਲਨ ਲਈ ਬਣਦੀ ਜਿੰਮੇਵਾਰੀ  ਬਾਖੂਬੀ ਨਿਭਾਈ। ਜਿਕਰਯੋਗ ਹੈ ਕਿ ਉਕਤ ਮਾਪੇ ਅਧਿਆਪਕ ਮਿਲਣੀ ਦੇ ਸਫਲ ਸੰਚਾਲਨ ਲਈ ਵਿਭਾਗ ਦੇ ਹਰ ਅਧਿਕਾਰੀ ਅਤੇ ਕਰਮਚਾਰੀ ਵੱਲੋਂ ਆਪਣਾ ਬਣਦਾ ਯੋਗਦਾਨ ਦਿੱਤਾ ਗਿਆ।

ਮਜਬੂਰ ਮਾਪੇ ਨਾ ਚੁਕਾ ਸਕੇ ਛੇ ਹਜ਼ਾਰ…

25 ਅਪ੍ਰੈਲ 2024: ਉੱਤਰ ਪ੍ਰਦੇਸ਼  ਦੇ ਫ਼ਿਰੋਜ਼ਾਬਾਦ  ਤੋਂ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਮਾਪਿਆਂ…

ਭੈਣ ਦੇ ਵਿਆਹ ਲਈ ਕੈਨੇਡਾ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ…

ਦਿੱਲੀ ‘ਚ ਐਨਕਾਊਂਟਰ, ਮੁਕਾਬਲੇ ‘ਚ…

ਨਵੀਂ ਦਿੱਲੀ, 25 ਅਪ੍ਰੈਲ 2024: ਦਿੱਲੀ ਦੇ…

ਵਿਰਾਸਤੀ ਟੈਕਸ ਵਾਲੇ ਬਿਆਨ ਨੂੰ…

ਨਵੀਂ ਦਿੱਲੀ, 24 ਅਪ੍ਰੈਲ : ਇਨ੍ਹੀਂ ਦਿਨੀਂ…

Listen Live

Subscription Radio Punjab Today

ਭੈਣ ਦੇ ਵਿਆਹ ਲਈ ਕੈਨੇਡਾ ਤੋਂ ਆਏ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ ਪਹਿਲਾਂ ਭੈਣ ਦੇ ਵਿਆਹ ‘ਤੇ ਆਏ ਨੌਜਵਾਨ ਦਾ ਕਤਲ ਕਰ ਦਿਤਾ ਗਿਆ।…

ਐਲੋਨ ਮਸਕ ਦਾ ਭਾਰਤ ਦੌਰਾ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

Our Facebook

Social Counter

  • 39915 posts
  • 0 comments
  • 0 fans