Menu

ਚੋਣਾਂ ਤੋਂ ਡਰ ਹੈ ਤਾਂ ਆਪਣੇ ਉਮੀਦਵਾਰਾ ਨੂੰ ਸਿੱਧਾ ਨਾਮਜਦ ਕਰ ਦੇਵੇ ਕਾਂਗਰਸ – ਮਲੂਕਾ

ਬਠਿੰਡਾ, 5 ਫਰਵਰੀ – ਸਾਬਕਾ ਪੰਚਾਇਤ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਕਿਸਾਨ ਵਿੰਗ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨੇ ਕਾਂਗਰਸ ਤੇ ਹਾਰ ਦੇ ਡਰੋਂ ਵਿਰੋਧੀਆਂ ਦੇ ਨਾਮਜਦਗੀ ਕਾਗਜ਼ ਰੱਦ ਕਰਵਾਉਣ ਅਤੇ ਨਾਮਜਦਗੀਆਂ ਦਾਖਲ ਕਰਵਾਉਣ ਤੋਂ ਰੋਕਣ ਦੇ ਗੰਭੀਰ ਦੋਸ਼ ਲਗਾਏ ਹਨ। ਵਿਸ਼ੇਸ਼ ਤੌਰ ਤੇ ਹਲਕਾ ਰਾਮਪੁਰਾ ਫੂਲ ਬਾਰੇ ਗੱਲ ਕਰਦਿਆ ਮਲੂਕਾ ਨੇ ਕਿਹਾ ਕਿ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਕਾਂਗਰਸੀ ਉਮੀਦਵਾਰਾਂ ਦੀ ਯਕੀਨੀ ਹਾਰ ਤੋਂ ਘਬਰਾ ਕੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਕੇ ਸ੍ਰ਼ੋਮਣੀ ਅਕਾਲੀ ਦਲ ਤੋਂ ਇਲਾਵਾ ਆਜਾਦ ਉਮੀਦਵਾਰਾ ਦੀਆਂ ਨਾਮਜਦਗੀਆ ਰੱਦ ਕਰਵਾ ਰਹੇ ਹਨ। ਸਾਬਕਾ ਮੰੰਤਰੀ ਮਲੂਕਾ ਨੇ ਕਿਹਾ ਕਿ ਸੂਬੇ ਵਿੱਚ ਦਿਨੋ ਦਿਨ ਘੱਟ ਰਹੇ ਅਧਾਰ ਕਾਰਨ ਕਾਂਗਰਸ ਪਾਰਟੀ ਨਿਰਪੱਖ ਚੋਣਾਂ ਕਰਵਾਉਣ ਤੋਂ ਘਬਰਾਅ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਵਿਰੋਧੀਆ ਦੇ ਕਾਗਜ ਰੱਦ ਕਰਵਾ ਕੇ ਜਾਂ ਗੁੰਡਾਗਰਦੀ ਰਾਹੀ ਕਾਗਜ ਭਰਨ ਤੋਂ ਰੋਕ ਕੇ ਚੌਣਾਂ ਕਰਵਾਉਣੀਆ ਹਨ ਤਾਂ ਅਜਿਹੀਆ ਚੌਣਾਂ ਦਾ ਡਰਾਮਾ ਕਰਨ ਦੀ ਕੋਈ ਜਰੂਰਤ ਨਹੀ। ਸਰਕਾਰ ਨੂੰ ਆਪਣੀ ਪਾਰਟੀ ਨਾਲ ਸਬੰਧਤ ਉਮੀਦਵਾਰਾ ਨੂੰ ਸਿੱਧੇ ਨਾਮਜਦ ਕਰ ਲੈਣਾ ਚਾਹੀਦਾ ਹੈ। ਮਲੂਕਾ ਨੇ ਕਿਹਾ ਕਿ ਹਲਕਾ ਰਾਮਪੁਰਾ ਫੂਲ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਮਲੂਕਾ ਤੋਂ 7, ਭਗਤਾ ਭਾਈਕਾ ਤੋਂ 2, ਕੋਠਾ ਗੁਰੂ ਤੋਂ 4, ਮਹਿਰਾਜ ਤੋਂ 5 ਅਤੇ ਭਾਈਰੂਪਾ ਤੋਂ 4 ਉਮੀਦਵਾਰਾ ਤੋਂ ਇਲਾਵਾ ਕਈ ਆਜਾਦ ਉਮੀਦਵਾਰਾ ਦੀਆਂ ਨਾਮਜਦਗੀਆ ਹਾਸੋ ਹੀਣੇ ਤੇ ਬੇਤੁਕੇ ਇਤਰਾਜ ਲਗਾ ਕੇ ਰੱਦ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਮਹਿਰਾਜ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੇ ਕਾਗਜ ਪਾਣੀ ਦਾ ਬਿੱਲ ਬਕਾਇਆ ਦਾ ਇਤਰਾਜ ਲਗਾ ਕੇ ਰੱਦ ਕੀਤੇ ਗਏ ਜਦਕਿ ਸਬੰਧਤ ਉਮੀਦਵਾਰ ਦੇ ਘਰ ਤੱਕ ਪਾਣੀ ਦੀ ਸਪਲਾਈ ਹੀ ਨਹੀ ਜਾਂਦੀ। ਇਸ ਤੋਂ ਇਲਾਵਾ ਇਕ ਉਮੀਦਵਾਰ ਦੇ ਕਾਗਜ ਘਰ ਦੇ ਬਾਹਰ ਨਜਾਇਜ ਥੜੇ ਦੀ ਉਸਾਰੀ ਦੇ ਇਤਰਾਜ ਲਗਾਏ ਹਨ। ਜਦਕਿ ਇਹ ਉਮੀਦਵਾਰ ਦਾ ਘਰ ਖੇਤਾ ਵਿੱਚ ਆਪਣੀ ਨਿੱਜੀ ਜਮੀਨ ਵਿੱਚ ਹੈ। ਇਸ ਤੋਂ ਇਲਾਵਾ ਕਈ ਬੇਤੁਕੇ ਤੇ ਹਾਸੋ ਹੀਣੇ ਇਤਰਾਜ ਲਗਾ ਕੇ ਨਜਾਇਜ ਢੰਗ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾ ਦੇ ਕਾਗਜ ਰੱਦ ਕੀਤੇ ਹਨ। ਮਲੂਕਾ ਨੇ ਦੋਸ਼ ਲਗਾਏ ਕਿ ਮਾਲ ਮਹਿਕਮੇ ਨਾਲ ਸਬੰਧਤ ਹਲਕੇ ਵਿੱਚ ਕੁਝ ਅਧਿਕਾਰੀ ਪਿਛਲੇ ਤਿੰਨ ਚਾਰ ਸਾਲਾਂ ਤੋਂ ਵੱਖ ਵੱਖ ਚੌਣਾਂ ਵਿਚ ਕਾਂਗਰਸੀ ਉਮੀਦਵਾਰਾ ਦੀ ਨਿਯਮਾਂ ਨੂੰ ਛਿੱਕੇ ਟੰਗ ਕੇ ਮਦਦ ਕਰਦੇ ਆ ਰਹੇ ਹਨ। ਇਹ ਅਧਿਕਾਰੀ ਮਾਲ ਮੰਤਰੀ ਦੀ ਸ਼ਹਿ ਤੇ ਚੌਣਾਂ ਲੁੱਟਣ ਦੇ ਕੰਮ ਅਮਲੀਜਾਮਾ ਪਹਿਨਾਉਂਦੇ ਹਨ। ਮਲੂਕਾ ਨੇ ਕਿਹਾ ਕਿ ਅਧਿਕਾਰੀਆ ਵੱਲੋਂ ਲਗਾਏ ਗਏ ਇਤਰਾਜਾ ਸਬੰਧੀ ਲਿਖਤੀ ਜਾਣਕਾਰੀ ਵੀ ਦੇਣ ਤੋਂ ਇੰਨਕਾਰ ਕਰ ਦਿੱਤਾ ਹੈ। ਮਲੂਕਾ ਨੇ ਕਿਹਾ ਇਸ ਮਾਮਲੇ ਸਬੰਧੀ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮੰਗ ਪੱਤਰ ਸੌਪਿਆਂ ਗਿਆ ਹੈ। ਡਿਪਟੀ ਕਮਿਸ਼ਨਰ ਬਠਿੰਡਾ ਤੋਂ ਮੰਗ ਕੀਤੀ ਗਈ ਹੈ ਕਿ ਤੁਰੰਤ ਇਸ ਮਾਮਲੇ ਦੀ ਪੜਤਾਲ ਕਰਵਾਉਣ ਅਤੇ ਰੱਦ ਕੀਤੇ ਗਏ ਉਮੀਦਵਾਰਾ ਦੇ ਕਾਗਜਾ ਦੀ ਦੁਬਾਰਾ ਪੜਤਾਲ ਕਰਵਾ ਕੇ ਉਮੀਦਵਾਰਾ ਨੂੰ ਚੌਣ ਲੜਨ ਦੀ ਮੰਨਜੂਰੀ ਦਿੱਤੀ ਜਾਵੇ। ਮਲੂਕਾ ਨੇ ਕਿਹਾ ਕਿ ਜੇਕਰ ਜਿਲ੍ਹਾ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਾ ਕੀਤੀ ਗਈ ਤਾ ਉਹ ਇੰਨਸਾਫ ਲਈ ਹਾਈਕੋਰਟ ਦਾ ਰੁੱਖ ਕਰਨਗੇ। ਇਸ ਤੋਂ ਇਲਾਵਾ ਕਾਂਗਰਸ ਵੱਲੋਂ ਲੋਕਤੰਤਰ ਦੇ ਕੀਤੇ ਜਾ ਰਹੇ ਘਾਣ ਨੂੰ ਠੱਲ ਪਾਉਣ ਲਈ ਧਰਨ ਮੁਜਹਾਰੇ ਕੀਤੇ ਜਾਣਗੇ। ਇਸ ਮੌਕੇ ਸਾਬਕਾ ਪ੍ਰਧਾਨ ਹਰਿੰਦਰ ਸਿੰਘ ਹਿੰਦਾ, ਨਿਰਮਲ ਗਿੱਲ, ਨਿਰਮਲ ਸਿੰਘ ਮਲੂਕਾ, ਹਰਜੀਤ ਮਲੂਕਾ, ਗੁਰਤੇਜ ਸਿੰਘ, ਮੀਡੀਆ ਇੰਚਾਰਜ ਰਤਨ ਸ਼ਰਮਾਂ ਮਲੂਕਾ ਤੋਂ ਇਲਾਵਾ ਪਾਰਟੀ ਨਾਲ ਸਬੰਧਤ ਉਮੀਦਵਾਰ ਹਾਜਰ ਸਨ।

ਮੁਹਾਲੀ ‘ਚ ਮਿਲੀ ਹਰਿਆਣਾ ਪੁਲਿਸ ਕਾਂਸਟੇਬਲ ਦੀ…

ਚੰਡੀਗੜ੍ਹ, 23 ਅਪ੍ਰੈਲ 2024- ਹਰਿਆਣਾ ਦੇ ਪੁਲਿਸ ਕਾਂਸਟੇਬਲ ਦੀ ਬੇਰਹਿਮੀ ਨਾਲ ਹੱਤਿ.ਆ ਕਰ ਦਿੱਤੀ ਗਈ ਹੈ। ਉਸ ਦੀ ਲਾਸ਼…

ਕੇਜਰੀਵਾਲ ਤੇ ਕੇ ਕਵਿਤਾ ਦੀ…

ਨਵੀਂ ਦਿੱਲੀ, 23 ਅਪ੍ਰੈਲ 2024: ਦਿੱਲੀ ਦੀ…

ਪਹਿਲਾਂ ਪਤਨੀ ਨੇ ਲਿਆ ਫਾਹਾ…

23 ਅਪ੍ਰੈਲ 2024-  :ਉੱਤਰ ਪ੍ਰਦੇਸ਼ ਦੇ ਚਿਤਰਕੂਟ…

ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿਚ…

ਨਵੀਂ ਦਿੱਲੀ, 23 ਅਪ੍ਰੈਲ 2024- ਤਿਹਾੜ ਜੇਲ੍ਹ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39888 posts
  • 0 comments
  • 0 fans