Menu

ਓਲੰਪਿਕ ਸੋਨ ਤਮਗਾ ਜੇਤੂ  ਖਿਡਾਰਨ ਸ਼ਾਨ ਜੌਹਨਸਨ ਹੋਈ ਕੋਰੋਨਾ ਦੀ ਸ਼ਿਕਾਰ

ਫਰਿਜ਼ਨੋ (ਕੈਲੀਫੋਰਨੀਆ), 4 ਫਰਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਦੀ ਓਲੰਪਿਕ ਸੋਨ ਤਮਗਾ ਜੇਤੂ ਖਿਡਾਰਨ ਸ਼ਾਨ ਜੌਹਨਸਨ ਕੋਰੋਨਾ ਵਾਇਰਸ ਦਾ ਸ਼ਿਕਾਰ ਬਣ ਗਈ ਹੈ। ਹਾਲ ਹੀ ਵਿੱਚ ਆਪਣੀ ਗਰਭਵਤੀ ਹੋਣ ਦੀ ਘੋਸ਼ਣਾ ਕਰਨ ਵਾਲੀ ਸ਼ਾਨ  ਨੇ ਸੋਸ਼ਲ ਮੀਡੀਆ ਉੱਤੇ ਖੁਲਾਸਾ ਕੀਤਾ ਕਿ ਉਸਨੇ ਕੋਵਿਡ -19 ਲਈ ਸਕਾਰਾਤਮਕ ਟੈਸਟ ਕੀਤਾ ਹੈ। 29 ਸਾਲਾ  ਸੇਵਾਮੁਕਤ ਜਿਮਨਾਸਟ ਅਤੇ ਲੇਖਕ ਨੇ ਐਤਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸਨੂੰ ਸਿਰ ਦਰਦ, ਖੰਘ ਅਤੇ ਗਲ਼ੇ ਦੀ ਸੋਜ ਸੀ , ਜਿਸਦੇ ਬਾਅਦ ਉਸਦਾ ਵਾਇਰਸ ਲਈ ਪਾਜੀਟਿਵ ਟੈਸਟ ਹੋਇਆ ਹੈ। ਜੌਹਨਸਨ ਅਤੇ ਉਸਦੇ ਪਤੀ ਐਂਡਰਿਊ ਈਸਟ ਦੀ ਇੱਕ 15 ਮਹੀਨੇ ਦੀ ਬੇਟੀ ਹੈ। ਇਸਦੇ ਇਲਾਵਾ ਜੌਹਨਸਨ ਨੇ ਪਿਛਲੇ ਮਹੀਨੇ ਇੱਕ ਯੂਟਿਊਬ ਵੀਡੀਓ ਵਿੱਚ ਫਿਰ ਗਰਭਵਤੀ ਹੋਣ ਦੀ ਪੁਸ਼ਟੀ ਕੀਤੀ ਸੀ। ਇਸ ਸਾਬਕਾ ਜਿਮਨਾਸਟ ਨੂੰ ਗਰਭਵਤੀ ਹੋਣ ਦੇ ਕੁਝ ਦਿਨਾਂ ਬਾਅਦ ਕੋਰੋਨਾ ਨਾਲ ਪੀੜਤ ਹੋਣ ‘ਤੇ ਆਪਣੇ ਪਰਿਵਾਰ ਕੋਲੋਂ ਇਕਾਂਤਵਾਸ ਲਈ ਅਲੱਗ ਹੋਣਾ ਪਿਆ ਹੈ। ਗਰਭਵਤੀ ਮਹਿਲਾਵਾਂ ਦੇ ਸੰਬੰਧ ਵਿੱਚ
2020 ਦੀ ਇੱਕ ਸੀ ਡੀ ਸੀ ਅਨੁਸਾਰ ਗਰਭਵਤੀ ਔਰਤਾਂ ਨੂੰ ਬਾਕੀ ਔਰਤਾਂ ਦੀ ਤੁਲਨਾ ਵਿੱਚ ਇਸ ਗੰਭੀਰ ਬਿਮਾਰੀ ਦਾ ਵੱਧ ਖ਼ਤਰਾ ਹੋ ਸਕਦਾ ਹੈ। ਜਦਕਿ ਹੁਣ ਇਹਨਾਂ ਦੇ ਸੰਬੰਧ ਵਿੱਚ ਟੀਕਿਆਂ ਦੇ ਅਧਿਐਨ ਕੀਤੇ ਜਾ ਰਹੇ ਹਨ। ਸ਼ਾਨ ਜੌਹਨਸਨ ਨੇ ਸਾਲ 2008 ਵਿੱਚ ਬੀਜਿੰਗ ਓਲੰਪਿਕ ਵਿੱਚ ਸੰਯੁਕਤ ਰਾਜ ਦੀ ਮਹਿਲਾ ਜਿਮਨਾਸਟਿਕ ਟੀਮ ਲਈ ਇੱਕ ਸੋਨੇ ਅਤੇ ਤਿੰਨ ਚਾਂਦੀ ਦੇ ਤਗਮੇ ਜਿੱਤੇ ਸਨ ਅਤੇ ਸ਼ਾਨ  2012 ਵਿੱਚ ਰਿਟਾਇਰ ਹੋ ਗਈ ਸੀ।

ਕੈਨੇਡਾ ਤੇ ਭਾਰਤ ਦੀ ਤਲਖੀ ਵਿਚਾਲੇ ਕੈਨੇਡਾ…

ਨਵੀਂ ਦਿੱਲੀ 22 ਸਤੰਬਰ 2023-: ਗਰਮਖਿਆਲੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਮੁੱਦੇ ‘ਤੇ ਭਾਰਤ ਅਤੇ ਕੈਨੇਡਾ ਵਿਚਾਲੇ ਤਣਾਅ ਵਧਦਾ…

ਭਾਰਤ ਵੱਲੋਂ ਵੀਜਾ ਪਾਬੰਦੀ ਤੋਂ…

ਨਵੀਂ ਦਿੱਲੀ – ਭਾਰਤ ਦੀ ਨਾਰਾਜ਼ਗੀ ਅਤੇ…

ਭਾਰਤ-ਕੈਨੇਡਾ ਵੀਜ਼ਾ ਵਿਵਾਦ ਬੋਲੀ ਸਰਕਾਰ:…

ਨਵੀਂ ਦਿੱਲੀ 21 ਸਤੰਬਰ 2023– ਕੈਨੇਡਾ ‘ਚ…

ਹੁਣ ਦਿੱਲੀ ਤੋਂ ਅੰਮ੍ਰਿਤਸਰ ਤੱਕ…

21 ਸਤੰਬਰ 2023-ਦਿੱਲੀ-ਅੰਮ੍ਰਿਤਸਰ ਰੂਟ ਉਤੇ ਬੁਲੇਟ ਟਰੇਨ …

Listen Live

Subscription Radio Punjab Today

ਕੈਨੇਡਾ ਤੇ ਭਾਰਤ ਦੀ ਤਲਖੀ ਵਿਚਾਲੇ ਕੈਨੇਡਾ…

ਨਵੀਂ ਦਿੱਲੀ 22 ਸਤੰਬਰ 2023-: ਗਰਮਖਿਆਲੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਮੁੱਦੇ ‘ਤੇ ਭਾਰਤ ਅਤੇ ਕੈਨੇਡਾ ਵਿਚਾਲੇ ਤਣਾਅ ਵਧਦਾ…

ਭਾਰਤ ਵੱਲੋਂ ਵੀਜਾ ਪਾਬੰਦੀ ਤੋਂ…

ਨਵੀਂ ਦਿੱਲੀ – ਭਾਰਤ ਦੀ ਨਾਰਾਜ਼ਗੀ ਅਤੇ…

ਭਾਰਤ-ਕੈਨੇਡਾ ਵੀਜ਼ਾ ਵਿਵਾਦ ਬੋਲੀ ਸਰਕਾਰ:…

ਨਵੀਂ ਦਿੱਲੀ 21 ਸਤੰਬਰ 2023– ਕੈਨੇਡਾ ‘ਚ…

ਕੈਨੇਡਾ ਤੇ ਭਾਰਤ ਵਿਚਾਲੇ ਵਧੀ…

ਨਵੀਂ ਦਿੱਲੀ 21 ਸਤੰਬਰ 2023- :  ਕੈਨੇਡਾ…

Our Facebook

Social Counter

  • 35893 posts
  • 0 comments
  • 0 fans