Menu

ਫਰਿਜ਼ਨੋ ਸਥਿਤ ਫੋਸਟਰ ਫਾਰਮਜ਼ ਵਿੱਚ ਸ਼ੁਰੂ ਹੋਇਆ ਕਰਮਚਾਰੀਆਂ ਦਾ ਕੋਰੋਨਾ ਟੀਕਾਕਰਨ

ਫਰਿਜ਼ਨੋ (ਕੈਲੀਫੋਰਨੀਆ), 3 ਫਰਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਕੈਲੀਫੋਰਨੀਆ ਦੇ ਫਰਿਜ਼ਨੋ ਵਿੱਚ ਫੋਸਟਰ ਪੋਲਟਰੀ ਫਾਰਮਜ਼ ਵਿੱਚ ਕੋਰੋਨਾ ਵਾਇਰਸ ਦੇ ਫੈਲੇ ਪ੍ਰਕੋਪ ਦੇ ਬਾਅਦ ਕਾਮਿਆਂ ਦੀ ਸੁਰੱਖਿਆ ਕਾਰਨਾਂ ਕਰਕੇ ਕੋਰੋਨਾ ਵਾਇਰਸ ਟੀਕਾਕਰਨ ਸ਼ੁਰੂ ਕੀਤਾ ਗਿਆ ਹੈ। ਇਸ ਟੀਕਾਕਰਨ ਮੁਹਿੰਮ ਵਿੱਚ ਫੋਸਟਰ ਫਾਰਮਾਂ ਨੇ ਮੰਗਲਵਾਰ ਨੂੰ ਫਰਿਜ਼ਨੋ ਕਾਉਂਟੀ ਵਿੱਚ ਆਪਣੇ ਦੱਖਣੀ ਚੈਰੀ ਐਵੀਨਿਊ ਪਲਾਂਟ ਵਿਖੇ ਇੱਕ ਪ੍ਰਮੁੱਖ ਫੂਡ ਪ੍ਰੋਸੈਸਿੰਗ ਪਲਾਂਟ ਵਿੱਚ ਕਰਮਚਾਰੀਆਂ ਨੂੰ ਟੀਕੇ ਲਗਾਉਣ ਲਈ ਵੱਡੇ ਪੱਧਰ ‘ਤੇ  ਸ਼ੁਰੂਆਤ ਕੀਤੀ ਹੈ। ਇਸ ਸੰਬੰਧੀ ਫੋਸਟਰ ਫਾਰਮਾਂ ‘ਚ ਕਮਿਊਨੀਕੇਸ਼ਨ ਦੀ ਉਪ ਪ੍ਰਧਾਨ ਈਰਾ ਬ੍ਰਿਲ ਦੇ ਅਨੁਸਾਰ, ਦੱਖਣ ਪੂਰਬੀ ਫਰਿਜ਼ਨੋ ਵਿੱਚ ਪੋਲਟਰੀ ਪ੍ਰੋਸੈਸਿੰਗ ਪਲਾਂਟ ਨੂੰ  1000 ਕਰਮਚਾਰੀਆਂ ਦੇ ਟੀਕਾਕਰਨ ਲਈ ਮੋਡਰਨਾ ਦੇ ਕੋਰੋਨਾ ਟੀਕੇ ਦੀਆਂ  ਖੁਰਾਕਾਂ ਪ੍ਰਾਪਤ ਹੋਈਆਂ ਹਨ ਇਹ ਟੀਕਾਕਰਨ ਮੁਹਿੰਮ ਫਰਿਜ਼ਨੋ ਕਾਉਂਟੀ ਦੇ ਡਿਪਾਰਟਮੈਂਟ ਆਫ਼ ਪਬਲਿਕ ਹੈਲਥ ਦੁਆਰਾ ਚਲਾਏ ਗਏ ਫੂਡ ਐਂਡ ਏ ਜੀ ਟੀਕਾਕਰਨ ਪ੍ਰੋਜੈਕਟ ਦਾ ਹਿੱਸਾ ਹਨ,ਜਿਸ ਵਿੱਚ 3,000 ਫੂਡ ਪ੍ਰੋਸੈਸਿੰਗ ਅਤੇ ਖੇਤੀਬਾੜੀ ਕਰਮਚਾਰੀਆਂ ਲਈ ਵੱਖਰੇ  ਕੋਰੋਨਾ ਟੀਕੇ ਹਨ। ਇਸੇ ਹੀ ਪ੍ਰਕਿਰਿਆ ਤਹਿਤ ਹੇਲਮ ਵਿੱਚ ਟੇਰਾਨੋਵਾ ਰੈਂਚ ਅਤੇ ਮੈਂਡੋਟਾ ਦੇ ਪੈਪਸ ਫੈਮਲੀ ਫਾਰਮ ਵਿਚ ਕੰਮ ਕਰਨ ਵਾਲੇ ਕਾਮਿਆਂ ਨੂੰ ਵੀ ਟੀਕਾ ਲਗਾਇਆ ਗਿਆ ਹੈ। ਬ੍ਰਿਲ ਅਨੁਸਾਰ ਇਸ ਫਾਰਮ ਵਿੱਚ ਹੁਣ ਕੋਰੋਨਾ ਵਾਇਰਸ ਦੇ ਕੇਸ 1% ਤੋਂ ਘੱਟ ਹਨ ਜਦਕਿ ਇਸਦੇ 200 ਤੋਂ ਵੱਧ ਕਰਮਚਾਰੀ ਵਾਇਰਸ ਨਾਲ ਬਿਮਾਰ ਹਨ, ਅਤੇ ਕੋਰੋਨਾ ਕਾਰਨ ਸੰਸਥਾ ਦੇ ਕੁੱਝ ਕਰਮਚਾਰੀਆਂ ਦੀ ਮੌਤ ਵੀ ਹੋਈ ਹੈ। ਇਸਦੇ ਇਲਾਵਾ ਦੱਖਣ-ਪੂਰਬ ਫਰਿਜ਼ਨੋ ਦੇ ਇਸ ਪਲਾਂਟ ਵਿੱਚ ਲੱਗਭਗ 850 ਕਰਮਚਾਰੀਆਂ ਨੇ ਟੀਕਾ ਪ੍ਰਾਪਤ ਕਰਨ ਲਈ ਸਾਈਨ ਅਪ ਕੀਤਾ ਹੈ ਅਤੇ ਮੰਗਲਵਾਰ ਦੁਪਹਿਰ ਤੱਕ, ਤਕਰੀਬਨ 160 ਕਰਮਚਾਰੀਆਂ ਨੇ ਟੀਕੇ ਦੀ ਪਹਿਲੀ ਖੁਰਾਕ ਵੀ ਪ੍ਰਾਪਤ ਕੀਤੀ ਹੈ।

Listen Live

Subscription Radio Punjab Today

Our Facebook

Social Counter

  • 18960 posts
  • 1 comments
  • 0 fans

Log In