Menu

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਫਿਰੋਜ਼ਪੁਰ ਤੇ ਗੁਰੂ ਹਰਿਸਹਾਏ ਕਾਗਜ਼ ਭਰਵਾਉਣ ਪੁੱਜੇ

ਫਿਰੋਜ਼ਪੁਰ, 3 ਫਰਵਰੀ (ਗੁਰਨਾਮ ਸਿੱਧੂ, ਗੁਰਦਰਸ਼ਨ ਸੰਧੂ)  – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਅੱਜ ਇਥੇ ਅਤੇ ਗੁਰੂਹਰਿਸਹਾਏ ਵਿਖੇ ਨਿੱਘਾ ਸਵਾਗਤ ਕੀਤਾ ਗਿਆ ਜਦੋਂ ਉਹ ਆਉਂਦੀਆਂ ਮਿਉਂਸਪਲ  ਕਮੇਟੀ ਚੋਣਾਂ ਲਈ ਪਾਰਟੀ ਦੇ ਉਮੀਦਵਾਰਾਂ ਨਾਲ  ਉਹਨਾਂ ਦੇ ਨਾਮਜ਼ਦਗੀ ਪੱਤਰ ਭਰਵਾਉਣ ਲਈ ਆਏ ਅਤੇ ਲੋਕਾਂ ਨੇ ਸੜਕਾਂ ਦੇ ਦੋਵੇਂ ਪਾਸੇ ਖੜ੍ਹ ਕੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਤੇ ਉਹਨਾਂ ਅਤੇ ਸ਼੍ਰੋਮਣੀ ਅਕਾਲੀ ਦਲ ਨਾਲ ਇਕਜੁੱਟਤਾ ਪ੍ਰਗਟ ਕੀਤੀ।
ਲੋਕਤੰਤਰੀ ਸਿਧਾਂਤਾਂ  ਲਈ ਡੱਟਣ ਦੇ ਨਾਲ ਨਾਲ ਕੱਲ੍ਹ  ਜਲਾਲਾਬਾਦ ਵਿਚ ਨਜ਼ਰ ਆਏ ਕਾਂਗਰਸ ਪਾਰਟੀ ਦੇ ਗੁੰਡਾ ਰਾਜ ਖਿਲਫਾ ਡੱਟਣ ਲਈ ਲੋਕਾਂ ਦਾ ਧੰਨਵਾਦ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਸੀਂ ਲੋਕਤੰਤਰ ਪ੍ਰਤੀ ਅਤੇ ਸੂਬੇੇ ਵਿਚ ਸ਼ਾਂਤੀ ਤੇ ਫਿਰਕੂ ਸਦਭਾਵਨਾ ਭੰਗ ਨਾ ਹੋਣਾ ਯਕੀਨੀ ਬਣਾਉਣ ਲਈ ਦ੍ਰਿੜ੍ਹ ਸੰਕਲਪ ਹਾਂ।  ਉਹਨਾਂ ਕਿਹਾ ਕਿ ਲੋਕ ਕਾਂਗਰਸ ਪਾਰਟੀ ਨੂੰ ਅਪਰਾਧੀਆਂ ਤੇ ਗਲਤ ਅਨਸਰਾਂ ਦੀ ਵਰਤੋਂ ਜਲਾਲਾਬਾਦ ਦੇ ਐਸ ਡੀ ਐਮ ਦਫਤਰ ਵਿਚ ਆਪਣੇ ਨਾਮਜ਼ਦਗੀ ਪੱਤਰ ਭਰਨ ਆਏ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ’ਤੇ ਹਮਲਾ ਕਰਨ ਲਈ ਵਰਤਣ ਵਾਸਤੇ ਉਸਨੂੰ ਕਰਾਰ ਸਬਕ ਸਿਖਾਉਣਗੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹੈ ਕਿ ਜ਼ਿਲ੍ਹੇ ਵਿਚ ਪੁਲਿਸ ਤੇ ਸਿਵਲ ਪ੍ਰਸ਼ਾਸਨ ਕਾਂਗਰਸ ਪਾਰੀ ਦੇ ਚੋਣ ਏਜੰਟਾਂ ਵਜੋਂ ਕੰਮ ਕਰ ਰਹੇ ਹਨ। ਉਹਨਾਂ ਕਿਹਾ ਕਿ ਹਾਲਾਤ ਅਜਿਹੇ ਬਣ ਗਏ ਹਨ ਕਿ ਪੁਲਿਸ ਅਫਸਰ ਜ਼ਿਲ੍ਹਾ ਪੁਲਿਸ ਮੁਖੀ ਦਾ ਕਹਿਣਾ ਮੰਨਣ ਨੂੰ ਤਿਆਰ ਨਹੀਂ ਹਨ ਤੇ ਸਿਰਫ ਕਾਂਗਰਸੀ ਵਿਧਾਇਕਾਂ ਦੇ ਹੀ ਹੁਕਮ ਵਜਾ ਰਹੇ ਹਨ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਜ਼ਿਲ੍ਹੇ ਵਿਚ ਪਹਿਲਾਂ ਵੀ ਪੰਚਾਇਤ ਸੰਮਤੀ ਚੋਣਾਂ ਵੇਲੇ ਵੀ ਵੱਡੀ ਵੱਧਰ ’ਤੇ ਬੇਨਿਯਮੀਆਂ  ਹੋਈਆਂ ਤੇ ਹਿੰਸਾ ਵਾਪਰੀ ਸੀ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਉਸੇ ਤਰੀਕੇ ਮਿਉਂਸਪਲ ਬਾਡੀਆਂ  ’ਤੇ ਵੀ ਕਬਜ਼ਾ ਕਰਨਾ ਚਾਹੁੰਦੀ ਹੈ ਪਰ ਲੋਕ ਇਸਦੇ ਖਿਲਾਫ ਉਠ ਖੜ੍ਹੇ ਹੋਏ ਹਨ।
ਸ੍ਰੀ ਬਾਦਲ ਨੇ ਕਿਹਾ ਕਿ ਸੂਬਾ ਚੋਣ ਕਮਿਸ਼ਨ ਵੀ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਿਹਾ ਅਤੇ ਇਸਨੂੰ ਸੂਬੇ ਵਿਚ ਆਜ਼ਾਦ ਤੇ ਨਿਰਪੱਖ ਚੋਣਾਂ ਯਕੀਨੀ ਬਣਾਉਣ ਲਈ ਤੁਰੰਤ ਪੈਰਾ ਮਿਲਟਰੀ ਫੋਰਸ ਤਲਬ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਮੈਂ ਹੈਰਾਨ ਹਾਂ ਕਿ ਹਾਲੇ ਤੱਕ ਐਸਈ ਸੀ ਨੇ ਪੈਰਾ ਮਿਲਟਰੀ ਫੋਰਸ ਤਲਬ ਕਿਉਂ ਨਹੀਂ ਕੀਤੀ  ਅਤੇ ਉਹਨਾਂ ਨਾਲ ਹੀ ਕਿਹਾ ਕਿ ਸਿਵਲ ਤੇ ਪੁਲਿਸ ਪ੍ਰਸ਼ਾਸਨ ਪੰਜਾਬ ਵਿਚ ਆਜ਼ਾਦ ਤੇ ਨਿਰਪੱਖਚੋਣਾਂ ਕਰਵਾਉਣ ਲਈ ਅਸਮਰਥ ਹੈ। ਉਹਨਾਂ ਕਿਹਾ ਕਿ ਹੁਣ ਵੀ ਇਸ ਗੱਲ ਦਾ ਖ਼ਤਰਾ ਹੈ ਕਿ ਕਾਂਗਰਸੀ ਆਗੂ ਅਕਾਲੀਆਂ ਦੇ ਨਾਮਜ਼ਦਗੀ ਪੱਤਰ ਰੱਦ ਕਰਵਾਉਣ ਲਈ ਆਪਣੀ ਪੂਰੀ ਵਾਹ ਲਗਾਉਣਗੇ।
ਅਕਾਲੀ ਦਲ ਦੇ ਪ੍ਰਧਾਨ ਨੇ ਪੁਲਿਸ ਅਧਿਕਾਰੀਆਂ ਨੁੰ ਵੀ ਆਖਿਆ ਕਿ ਉਹ  ਕਾਂਗਰਸੀ ਵਿਧਾਇਕਾਂ ਦੇ ਇਸ਼ਾਰੇ ’ਤੇ ਲੋਕਾਂ ਦੀਆਂ ਆਸਾਂ  ’ਤੇ ਪਾਣੀ ਫੇਰਨ ਦਾ ਕੰਮ ਨਾ ਕਰਨ। ਉਹਨਾਂ ਕਿਹਾ ਕਿ ਸੂਬੇ ਵਿਚ ਅਕਾਲੀ ਦਲ ਦੀ ਸਰਕਾਰ ਬਣਨ ਮਗਰੋਂ ਸ਼੍ਰੋਮਣੀ ਅਕਾਲੀ ਦਲ ਇਕ ਜੁਡੀਸ਼ੀਅਲ ਕਮਿਸ਼ਨ ਸਥਾਪਿਤ ਕਰੇਗਾ ਤੇ ਇਸਨੂੰ ਕਾਂਗਰਸ ਪਾਰਟੀ ਦੇ ਰਾਜਕਾਲ ਵੇਲੇ ਦਰਜ ਹੋਏ ਝੂਠੇ ਕੇਸਾਂ ਦੀ ਪੜਤਾਲ ਕਰਨ ਦੇ ਨਾਲ ਨਾਲ ਉਹਨਾਂ ਸਿਵਲ ਤੇ ਪੁਲਿਸ ਅਧਿਕਾਰੀਆਂ ਦੇ  ਰਵੱਈਆਂ ਦੀ ਪੜਤਾਲ ਕਰਨ ਲਈ ਵੀ ਆਖਿਆ ਜਾਵੇਗਾ ਜੋ  ਸੂਬੇ ਦੇ ਲੋਕਾਂ ਦੀਆਂ ਆਸਾਂ ਦਬਾਉਣ ਲਈ ਗਲਤ ਕੰਮ ਵਿਚ ਹਿੱਸਾ ਬਣੇ।
ਫਿਰੋਜ਼ਪੁਰ ਤੇ ਗੁਰੂ ਹਰਿਸਹਾਏ ਦਾ ਦੌਰਾ ਕਰਦਿਆਂ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਜਾਣਦੀਹ ੈ ਕਿ ਉਸਨੇ ਲੋਕਾਂ ਵਾਸਤੇ ਕੁਝ ਨਹੀਂ ਕੀਤਾ ਤੇ ਇਸੇ ਵਾਸਤੇ ਉਹ ਹੁਣ ਵਿਰੋਧੀ ਘਿਰ ਦੇ ਉਮੀਦਵਾਰਾਂ ਨੂੰ ਡਰਾ ਕੇ ਭਜਾਉਣ ਲਈ ਗੁੰਡਿਆਂ ’ਤੇ ਨਿਰਭਰ ਹੈ। ਉਹਨਾਂ ਕਿਹਾ ਕਿ ਮੈਂ ਕਾਂਗਰਸ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਲੋਕਾਂ ਵਿਚ ਆਪਣੀ ਹਰਮਨਪਿਆਰਤਾ ਦੀ ਜਾਂਚ ਕਰਨ ਲਈਆਜ਼ਾਦ ਤੇ ਨਿਰਪੱਖ ਚੋਣਾਂ ਕਰਵਾਏ।
ਸ੍ਰੀ ਬਾਦਲ ਦੇ ਨਾਲ ਸਾਬਕਾ ਮੰਤਰੀ ਸ੍ਰੀ ਜਨਮੇਜਾ ਸਿੰਘ ਸੇਖੋਂ, ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਤੇ ਵਰਦੇਵ ਸਿੰਘ ਮਾਨ ਵੀ ਸਨ।

CBI ਨੇ ਸੰਦੇਸ਼ਖਾਲੀ ਮਾਮਲੇ ‘ਚ ਦਰਜ ਕੀਤਾ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਜ਼ਮੀਨ ਹੜੱਪਣ ਅਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਤਹਿਤ ਪੱਛਮੀ…

ਜੈਸਲਮੇਰ ‘ਚ ਵੱਡਾ ਹਾਦਸਾ, ਭਾਰਤੀ…

ਜੈਸਲਮੇਰ, 25 ਅਪ੍ਰੈਲ : ਰਾਜਸਥਾਨ ਦੇ ਜੈਸਲਮੇਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

Listen Live

Subscription Radio Punjab Today

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ ਹੋਰ ਪੰਜਾਬੀ…

ਸਰੀ , 25 ਅਪ੍ਰੈਲ – ਕੈਨੇਡਾ ਦੇ ਸਰੀ ‘ਚ ਪੰਜਾਬੀ ਨੌਜਵਾਨ ਕੁਲਵਿੰਦਰ ਸਿੰਘ ਸੋਹੀ (27) ਦੀ ਵ੍ਹਾਈਟ ਰੌਕ ਵਾਟਰਫਰੰਟ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

ਭੈਣ ਦੇ ਵਿਆਹ ਲਈ ਕੈਨੇਡਾ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ…

ਐਲੋਨ ਮਸਕ ਦਾ ਭਾਰਤ ਦੌਰਾ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ…

Our Facebook

Social Counter

  • 39925 posts
  • 0 comments
  • 0 fans