Menu

ਬਠਿੰਡਾ : ਕਣਕ ਦੀ ਫਸਲ ਸਬੰਧੀ ਫਾਰਮ ਫੀਲਡ ਸਕੂਲ ਲਗਾਇਆ

ਬਠਿੰਡਾ, 3 ਫ਼ਰਵਰੀ (ਗੁਰਜੀਤ, ਫੋਟੋ : ਰਾਮ ਸਿੰਘ ਗਿੱਲ) ਮੁੱਖ ਖੇਤੀਬਾੜੀ ਅਫਸਰ ਡਾ. ਬਹਾਦਰ ਸਿੰਘ ਸਿੱਧੂ ਤੇ ਸ਼੍ਰੀਮਤੀ ਤੇਜਦੀਪ ਕੌਰ, ਪ੍ਰੋਜੈਕਟ ਡਾਇਰੈਕਟਰ ਆਤਮਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬਲਾਕ ਖੇਤੀਬਾੜੀ ਅਫਸਰ-ਕਮ-ਬੀ.ਟੀ.ਟੀ. ਕਨਵੀਨਰ ਡਾ. ਧਰਮਪਾਲ ਮੌਰੀਆ ਦੀ ਅਗਵਾਈ ਹੇਠ ਜ਼ਿਲੇ ਦੇ ਪਿੰਡ ਕੁੱਤੀਵਾਲ ਖੁਰਦ ਵਿਖੇ ਅਗਾਂਹਵਧੂ ਕਿਸਾਨ ਕਰਮ ਸਿੰਘ ਦੇ ਖੇਤ ਵਿੱਚ ਫਾਰਮ ਫੀਲਡ ਸਕੂਲ ਲਗਾਇਆ ਗਿਆ। ਇਸ ਸਕੂਲ ਵਿੱਚ ਪਿੰਡ ਕੁੱਤੀਵਾਲ ਖੁਰਦ ਤੋਂ ਇਲਾਵਾ ਘੁੰਮਣ ਖੁਰਦ ਅਤੇ ਰਾਮ ਨਗਰ ਆਦਿ ਪਿੰਡਾਂ ਦੇ ਕਿਸਾਨਾਂ ਨੇ ਭਾਗ ਲਿਆ।

          ਇਸ ਮੌਕੇ ਬਲਾਕ ਟੈਕਨਾਲੋਜੀ ਮੈਨੇਜਰ ਮਿਸ ਮਨਦੀਪ ਕੌਰ ਅਤੇ ਸੀਨੀਅਰ ਐਕਸਟੈਨਸ਼ਨ ਸਪੈਸ਼ਲਿਸਟ ਕੇ.ਵੀ.ਕੇ. ਡਾ. ਅਮਰਜੀਤ ਸਿੰਘ ਸੰਧੂ ਵੱਲੋਂ ਆਤਮਾ ਸਕੀਮ ਅਧੀਨ ਕਣਕ ਦੀ ਫਸਲ ਵਿੱਚ ਨਦੀਨਾਂ ਦੀ ਰੋਕਥਾਮ ਤੇ ਤੱਤਾਂ ਦੇ ਸੁਚੱਜੇ ਪ੍ਰਬੰਧਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ। ਇਸ ਮੌਕੇ ਜ਼ਿਲਾ ਪ੍ਰਸਾਰ ਮਾਹਿਰ (ਭੂਮੀ) ਡਾ. ਪਿ੍ਰਤਪਾਲ ਸਿੰਘ ਵੱਲੋਂ ਫਸਲਾਂ ਵਿੱਚ ਆ ਰਹੀ ਸੂਖਮ ਤੱਤਾਂ ਦੀ ਘਾਟ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ।

          ਇਸ ਦੌਰਾਨ ਬੀ.ਟੀ.ਐਮ. ਮੌੜ ਮਿਸ ਮਨਦੀਪ ਕੌਰ ਨੇ ਬਲਾਕ ਵਿੱਚ ਚੱਲ ਰਹੀਆਂ ਆਤਮਾ ਸਕੀਮ ਅਧੀਨ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਫਾਰਮ ਫੀਲਡ ਸਕੂਲ ਵਿੱਚ ਪਹੁੰਚੇ ਹੋਏ ਕਿਸਾਨਾਂ ਨੂੰ ਆਈ.ਪੀ.ਐਮ. ਕਿੱਟਾਂ ਦੀ ਵੰਡ ਕੀਤੀ ਗਈ। ਇਸ ਮੌਕੇ ਕਿਸਾਨਾਂ ਨੂੰ ਹੈਪੀਸੀਡਰ ਤੇ ਸੁਪਰ ਸੀਡਰ ਨਾਲ ਬੀਜੀ ਗਈ ਕਣਕ ਦੇ ਪ੍ਰਦਰਸ਼ਨੀ ਪਲਾਟਾਂ ਦਾ ਵੀ ਦੌਰਾ ਕਰਵਾਇਆ ਗਿਆ।

          ਇਸ ਮੌਕੇ ਸ਼੍ਰੀ ਸੁਖਦੀਪ ਸਿੰਘ, ਸ੍ਰੀ ਗੁਰਵਿੰਦਰ ਸਿੰਘ, ਸ਼੍ਰੀਮਤੀ ਲਕਸ਼ਦੀਪ ਕੌਰ ਤੋਂ ਇਲਾਵਾ ਵੱਖ-ਵੱਖ ਪਿੰਡਾਂ ਤੋਂ ਆਏ ਕਿਸਾਨ ਹਾਜ਼ਰ ਸਨ।

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

CBI ਨੇ ਸੰਦੇਸ਼ਖਾਲੀ ਮਾਮਲੇ ‘ਚ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ…

ਜੈਸਲਮੇਰ ‘ਚ ਵੱਡਾ ਹਾਦਸਾ, ਭਾਰਤੀ…

ਜੈਸਲਮੇਰ, 25 ਅਪ੍ਰੈਲ : ਰਾਜਸਥਾਨ ਦੇ ਜੈਸਲਮੇਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

Listen Live

Subscription Radio Punjab Today

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

ਭੈਣ ਦੇ ਵਿਆਹ ਲਈ ਕੈਨੇਡਾ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ…

Our Facebook

Social Counter

  • 39934 posts
  • 0 comments
  • 0 fans