Menu

ਏ ਸੀ ਐਲ ਯੂ ਨੇ ਪਹਿਲੀ ਵਾਰ ਗੈਰ ਗੋਰੀ ਔਰਤ ਨੂੰ ਚੁਣਿਆ ਪ੍ਰਧਾਨ

ਫਰਿਜ਼ਨੋ (ਕੈਲੀਫੋਰਨੀਆ), 2 ਫਰਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮੈਰੀਕਨ ਸਿਵਲ ਲਿਬਰਟੀਜ਼ ਯੂਨੀਅਨ(ਏ ਸੀ ਐਲ ਯੂ)ਨੇ ਆਪਣੇ 101 ਸਾਲਾਂ ਦੇ ਇਤਿਹਾਸ ਵਿੱੱਚ ਨਿਊਯਾਰਕ ਯੂਨੀਵਰਸਿਟੀ ਸਕੂਲ ਆਫ਼ ਲਾਅ ਦੀ ਪ੍ਰੋਫੈਸਰ ਡੇਬਰਾਹ ਆਰਚਰ ਦੇ ਰੂਪ ਵਿੱਚ ਪਹਿਲੀ ਗੈਰ ਗੋਰੀ ਬਲੈਕ ਮੂਲ ਦੀ ਔਰਤ ਨੂੰ ਆਪਣਾ ਪ੍ਰੈਜ਼ੀਡੈਂਟ ਚੁਣਿਆ ਹੈ।ਏ ਸੀ ਐਲ ਯੂ ਨੇ ਇਸ ਸੰਬੰਧੀ ਸੋਮਵਾਰ ਨੂੰ ਘੋਸ਼ਣਾ ਕਰਦਿਆਂ ਦੱਸਿਆ ਕਿ ਆਰਚਰ ਨੂੰ ਹਫਤੇ ਦੇ ਅੰਤ ਵਿੱਚ ਸੰਸਥਾ ਦੇ 69 ਮੈਂਬਰੀ ਬੋਰਡ ਆਫ਼ ਡਾਇਰੈਕਟਰਜ਼ ਦੀ ਇੱਕ ਵਰਚੁਅਲ ਮੀਟਿੰਗ  ਦੌਰਾਨ ਚੁਣਿਆ ਗਿਆ ਹੈ ।1920 ਤੋਂ ਚੱਲ ਰਹੀ ਏ ਸੀ ਐਲ ਯੂ ਦੀ ਅੱਠਵੀ ਪ੍ਰਧਾਨ ਹੋਣ ਦੇ ਨਾਤੇ, ਆਰਚਰ ਸੰਗਠਨ ਦੇ ਮਾਮਲਿਆਂ ਅਤੇ ਨਾਗਰਿਕ ਸੁਤੰਤਰਤਾ ਸੰਬੰਧੀ ਨੀਤੀਆਂ ਦੀ ਨਿਗਰਾਨੀ ਕਰਨ ਵਾਲੇ ਮੰਡਲ ਦੀ ਚੇਅਰਮੈਨ ਵਜੋਂ ਕੰਮ ਕਰੇਗੀ ਅਤੇ ਆਰਚਰ ਕੋਲੋਂ ਨਸਲੀ ਬੇਇਨਸਾਫੀ ਦੇ ਖਿਲਾਫ ਲੜਾਈ ਨੂੰ ਤਰਜੀਹ ਦੀ ਉਮੀਦ ਹੈ। ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ, ਏ ਸੀ ਐਲ ਯੂ ਨੇ ਅਪ੍ਰਵਾਸੀਆਂ ਦੇ ਅਧਿਕਾਰਾਂ, ਵੋਟ ਦੇ ਅਧਿਕਾਰਾਂ, ਨਸਲੀ ਨਿਆਂ ਅਤੇ ਹੋਰ ਮੁੱਦਿਆਂ ਨਾਲ ਜੁੜੀਆਂ ਨੀਤੀਆਂ ਨੂੰ ਚੁਣੌਤੀ ਦੇਣ ਲਈ ਪ੍ਰਸ਼ਾਸਨ ਦੇ ਵਿਰੁੱਧ  413 ਮੁਕੱਦਮੇ ਅਤੇ ਹੋਰ ਕਾਨੂੰਨੀ ਕਾਰਵਾਈਆਂ ਦਾਇਰ ਕੀਤੀਆਂ ਸਨ। ਆਪਣੇ ਕੈਰੀਅਰ ਦੇ ਅਰੰਭ ਵਿੱਚ, ਆਰਚਰ ਯੇਲ ਲਾਅ ਸਕੂਲ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ 1997-98 ਵਿੱਚ ਏ ਸੀ ਐਲ ਯੂ ਵਿਚ ਕਾਨੂੰਨੀ ਫੈਲੋ ਸੀ। ਇਸ ਦੇ ਬਾਅਦ ਆਰਚਰ 2009 ਤੋਂ ਏ ਸੀ ਐਲ ਯੂ ਦੇ ਬੋਰਡ ਦੀ ਮੈਂਬਰ ਅਤੇ ਸਾਲ 2017 ਤੋਂ ਇਸਦੀ ਜਨਰਲ ਸਲਾਹਕਾਰ ਅਤੇ ਬੋਰਡ ਦੀ ਕਾਰਜਕਾਰੀ ਕਮੇਟੀ ਦੀ ਮੈਂਬਰ ਵੀ ਰਹੀ ਹੈ। ਇਸਦੇ ਇਲਾਵਾ ਐਨ ਵਾਈ ਯੂ ਲਾਅ ਸਕੂਲ ਵਿਚ, ਆਰਚਰ ਕਲੀਨਿਕਲ ਲਾਅ ਦੀ ਪ੍ਰੋਫੈਸਰ ਹੋਣ ਦੇ ਨਾਲ ਸਿਵਲ ਰਾਈਟਸ ਕਲੀਨਿਕ ਦੀ ਡਾਇਰੈਕਟਰ ਵੀ ਹੈ। ਇੰਨਾ ਹੀ ਨਹੀ ਆਰਚਰ ਦੁਆਰਾ ਨਿਊਯਾਰਕ ਸਿਟੀ ਸਿਵਲਿਅਨ ਸ਼ਿਕਾਇਤ ਸਮੀਖਿਆ ਬੋਰਡ ਦੀ ਚੇਅਰ ਪਰਸਨ ਵਜੋਂ ਸੇਵਾ ਨਿਭਾਉਣ ਦੇ ਨਾਲ ਐਨ ਏ ਏ ਸੀ ਪੀ ਵਿੱਚ ਸਹਾਇਕ ਸਲਾਹਕਾਰ ਵਜੋਂ ਵੀ ਕੰਮ ਕੀਤਾ ਹੈ।

Listen Live

Subscription Radio Punjab Today

Our Facebook

Social Counter

  • 18960 posts
  • 1 comments
  • 0 fans

Log In