Menu

ਅਮਰੀਕਾ ਵਿੱਚ ਸਰਦੀਆਂ ਦੇ ਬਰਫੀਲੇ ਤੂਫਾਨ ਨੇ ਕੀਤਾ ਜਨ-ਜੀਵਨ ਪ੍ਰਭਾਵਿਤ

ਫਰਿਜ਼ਨੋ (ਕੈਲੀਫੋਰਨੀਆ), 2  ਫਰਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਵਿੱਚ ਸਰਦੀਆਂ ਦਾ ਬਰਫੀਲਾ ਤੂਫਾਨ ਲੱਗਭਗ 70 ਮਿਲੀਅਨ ਅਮਰੀਕੀਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਇਸ ਭਾਰੀ ਬਰਫਬਾਰੀ ਨਾਲ ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਨਿਊਯਾਰਕ , ਫਿਲਡੇਲਫਿਆ , ਬੋਸਟਨ ਸਮੇਤ  ਕਈ ਹੋਰਾਂ ਵਿੱਚ ਰੋਜ਼ਮਰਾ ਜਿੰਦਗੀ ਪ੍ਰਭਾਵਿਤ ਹੋਈ ਹੈ। ਇਸ ਬਰਫੀਲੇ ਤੂਫਾਨ ਨੇ ਦੋ ਦਿਨਾਂ ਦੌਰਾਨ ਸਭ ਤੋਂ ਜ਼ਿਆਦਾ ਬਰਫਬਾਰੀ ਕਰਨ ਤੋਂ ਬਾਅਦ ਪੂਰਬ ਵੱਲ ਮਾਰਚ ਕੀਤਾ ਹੈ । ਅਮਰੀਕੀ ਸ਼ਹਿਰ ਸ਼ਿਕਾਗੋ ਵਿੱਚ ਦੋ ਦਿਨਾਂ ਦੌਰਾਨ ਕ੍ਰਮਵਾਰ 10  ਅਤੇ 13 ਇੰਚ ਬਰਫਬਾਰੀ ਹੋਈ ਹੈ। ਇਸਦੇ ਇਲਾਵਾ ਐਲੇਨਟਾ ,ਪੈਨਸਿਲਵੇਨੀਆ ਵਿੱਚ ਐਤਵਾਰ  ਨੂੰ 10 ਇੰਚ ਤੱਕ ਬਰਫ ਪੈਣ ਦੇ ਨਾਲ ਕੇਂਦਰੀ ਅਤੇ ਉੱਤਰੀ ਨਿਊਜਰਸੀ ਵਿੱਚ ਸੋਮਵਾਰ ਦੁਪਹਿਰ ਤੱਕ 19 ਇੰਚ ਤੱਕ ਬਰਫਬਾਰੀ ਦਰਜ਼ ਕੀਤੀ ਗਈ। ਵਾਸ਼ਿੰਗਟਨ, ਡੀ.ਸੀ., ਵਿੱਚ ਵੀ 2.6 ਇੰਚ ਤੋਂ ਜ਼ਿਆਦਾ ਬਰਫ ਡਿੱਗਣ ਦਾ ਸਮਾਚਾਰ ਹੈ। ਇਸ ਬਰਫਬਾਰੀ ਕਾਰਨ ਦੇਸ਼ ਵਿੱਚ ਰੋਜ਼ਮਰਾ ਦੀ ਜਿੰਦਗੀ ਵੱਡੇ ਪੱਧਰ ਤੇ ਪ੍ਰਭਾਵਿਤ ਹੋਈ ਹੈ, ਇਸਦੇ ਤਹਿਤ ਲਾਗਾਰਡੀਆ ਏਅਰਪੋਰਟ ਨੇ  ਤੂਫਾਨ ਕਾਰਨ ਸਾਰੀਆਂ ਉਡਾਣਾਂ ਮੁਅੱਤਲ ਕਰ ਦਿੱਤੀਆਂ ਸਨ। ਇਸਦੇ ਇਲਾਵਾ ਕੋਰੋਨਾ ਟੀਕਾਕਰਨ ਕੇਂਦਰਾਂ ਤੇ ਵੀ ਬਰਫਬਾਰੀ ਦਾ ਪ੍ਰਭਾਵ ਪਿਆ ਹੈ। ਇਸ ਤੂਫਾਨ ਕਾਰਨ ਵਾਸ਼ਿੰਗਟਨ ਡੀ.ਸੀ.ਫਿਲਾਡੇਲਫਿਆ, ਨਿਊਯਾਰਕ, ਨਿਊਜਰਸੀ, ਰ੍ਹੋਡ ਆਈਲੈਂਡ, ਅਤੇ ਮੈਸੇਚਿਉਸੇਟਸ ਆਦਿ ਸ਼ਹਿਰਾਂ ਵਿੱਚ ਸੁਰੱਖਿਆ ਕਾਰਨਾਂ ਕਰਕੇ ਟੀਕਾਕਰਨ ਕੇਂਦਰ ਬੰਦ ਕੀਤੇ ਗਏ।ਇਸ ਬਰਫੀਲੇ ਤੂਫਾਨ ਦੇ ਚਲਦਿਆਂ ਮੌਸਮ ਵਿਗਿਆਨੀਆਂ ਦੁਆਰਾ ਮੰਗਲਵਾਰ ਦੀ ਰਾਤ ਤੱਕ ਵਾਸ਼ਿੰਗਟਨ ਡੀ.ਸੀ. ਵਿੱਚ 2 ਤੋਂ 3 ਇੰਚ, ਫਿਲਡੇਲਫਿਆ ‘ਚ 6 ਤੋਂ 8 ਇੰਚ, ਨਿਊਯਾਰਕ ਸਿਟੀ ‘ਚ ਮੈਨਹੱਟਨ ਵਿੱਚ 18 ਇੰਚ ਅਤੇ ਬੋਸਟਨ ਵਿੱਚ 6 ਤੋਂ 12 ਇੰਚ ਤੱਕ ਬਰਫਬਾਰੀ ਹੋਣ ਦੀ ਚਿਤਾਵਨੀ ਦਿੱਤੀ ਗਈ ਹੈ।

ਕਾਂਗਰਸ ਦਾ ਵੱਡਾ ਇਲਜ਼ਾਮ ਮਣੀਪੁਰ ਵਿੱਚ ਐਨਡੀਏ…

Lok Sabha Election 2024–26 ਅਪ੍ਰੈਲ  2024-: ਲੋਕ ਸਭਾ ਚੋਣਾਂ 2024 ਦੇ ਦੂਜੇ ਪੜਾਅ ਲਈ ਵੋਟਿੰਗ 26 ਅਪ੍ਰੈਲ ਯਾਨੀਕਿ ਅੱਜ…

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

CBI ਨੇ ਸੰਦੇਸ਼ਖਾਲੀ ਮਾਮਲੇ ‘ਚ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ…

Listen Live

Subscription Radio Punjab Today

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਦਾ ਗੋ.ਲੀਆਂ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ ਨਾਲ ਅਣਸੁਖਾਵੀਆਂ ਘਟਵਾਨਾਂ ਵਾਪਰ ਰਹੀਆਂ ਹਨ। ਬਹੁਤ ਸਾਰੇ ਪੰਜਾਬੀ ਵਿਦੇਸਾਂ ਵਿਚ ਆਪਣੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

Our Facebook

Social Counter

  • 39954 posts
  • 0 comments
  • 0 fans