Menu

ਕੇਂਦਰੀ ਬਜਟ ਵੋਟਾਂ ਪੈਣ ਵਾਲੇ ਸੂਬਿਆਂ ਤੇ ਕੇਂਦਰਿਤ- ਐਡਵੋਕੇਟ ਭੁੱਲਰ

ਫ਼ਿਰੋਜ਼ਪੁਰ 2 ਫਰਵਰੀ  ( ਗੁਰਨਾਮ ਸਿੱਧੂ, ਗੁਰਦਰਸ਼ਨ ਸੰਧੂ) – ਇੱਕ ਫਰਵਰੀ ਨੂੰ ਮੁਲਕ ਦੀ ਸੰਸਦ ਵਿਚ ਕੇਂਦਰ ਸਰਕਾਰ ਦੀ ਵਿਤ ਮੰਤਰੀ ਨਿਰਮਲਾ ਸੀਤਾਰਾਮਨ ਵੱਲੋਂ ਵਿੱਤੀ ਵਰੇ 2021-22 ਵਾਸਤੇ ਬਜਟ ਪੇਸ਼ ਕੀਤਾ ਗਿਆ । ਹਰ ਸਾਲ ਦੀ ਤਰਾਂ ਇਸ ਬਜਟ ਨੂੰ ਪਿਛਲੇ ਬਜਟਾਂ ਨਾਲੋਂ ਬਿਹਤਰ ਦੱਸ ਕੇ ਤੇ ਨਵਿਆਂ ਕੇ ਪੇਸ਼ ਕਰਨ ਦੀ ਗੱਲ ਕੀਤੀ ਗਈ ਕਿ ਇਹ ਬਜਟ ਹਰ ਵਰਗ ਦੀ ਬਿਹਤਰੀ ਲਈ ਹੈ ਤੇ ਮੁਲਕ ਨੂੰ ਵਿੱਤੀ ਤੌਰ ਤੇ ਹੁਲਾਰਾ ਦੇਵੇਗਾ ਅਤੇ ਦੇਸ਼ ਦੀ ਜੀ ਡੀ ਪੀ ਵਧੇਗੀ ਤੇ ਲੋਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਵਧਣਗੀਆਂ।
ਕੇਂਦਰੀ ਬਜਟ ਬਾਰੇ ਗੱਲ ਕਰਦਿਆਂ ਫਿਰੋਜ਼ਪੁਰ ਸ਼ਹਿਰੀ ਤੋਂ ਆਮ ਆਦਮੀ ਪਾਰਟੀ ਦੇ ਆਗੂ ਤੇ ਸਮਾਜ ਸੇਵੀ ਨੌਜਵਾਨ ਐਡਵੋਕੇਟ ਮਨਜਿੰਦਰ ਸਿੰਘ ਭੁੱਲਰ ਨੇ ਐਨ ਡੀ ਏ ਸਰਕਾਰ ਤੇ ਬੀ ਜੇ ਪੀ ਅਤੇ ਉਸਦੇ ਭਾਈਵਾਲਾਂ ਨੂੰ ਕਰੜੇ ਹੱਥੀਂ ਲੈਂਦਿਆਂ ਸ਼ਰਮ ਨੂੰ ਹੱਥ ਮਾਰਨ ਲਈ ਆਖਿਆ ਕਿ ਭਾਰਤ ਸਰਕਾਰ ਨੌਟੰਕੀ ਬੰਦ ਕਰਕੇ ਹਕੀਕੀ ਗੱਲਾਂ ਤੇ ਅਮਲ ਕਰੇ ਤੇ ਲੋਕਾਂ ਦੀਆਂ ਅੱਖਾਂ ‘ਚ ਘੱਟਾ ਪਉਣਾ ਬੰਦ ਕਰੇ।
    ਐਡਵੋਕੇਟ ਭੁੱਲਰ ਨੇ ਬਜਟ ਬਾਰੇ ਤਫਸੀਲ ਚ ਗੱਲ ਕਰਦਿਆਂ ਅੰਕੜਿਆਂ ਤੇ ਤੱਥਾਂ ਦੇ ਅਧਾਰ ਤੇ ਸਰਕਾਰ ਨੂੰ ਲੰਮੇ ਹੱਥੀਂ ਲੈਂਦਿਆਂ ਦੱਸਿਆ ਕਿ 30 ਲੱਖ ਕਰੋੜ ਦੇ ਬਜਟ ‘ਚ ਖੇਤੀ ਲਈ ਸਿਰਫ ਡੇਢ ਲੱਖ ਕਰੋੜ ਰੁਪਏ ਰੱਖੇ ਗਏ ਹਨ । ਇਹ ਰਕਮ 2020 ‘ਚ 1 ਲੱਖ 54 ਹਜ਼ਾਰ ਕਰੋੜ ਸੀ ਜਿਸ ਨੂੰ ਘਟਾ ਕੇ 148 ਹਜ਼ਾਰ ਕਰੋੜ ਕਰ ਦਿੱਤਾ ਗਿਆ ਹੈ, ਕਿਸਾਨਾਂ ਲਈ ਸ਼ੁਰੂ ਕੀਤੀ ਪੀ ਐਮ ਕਿਸਾਨ ਯੋਜਨਾ ਦੀ ਰਕਮ 75 ਹਜ਼ਾਰ ਕਰੋੜ ਤੋਂ ਘਟਾ ਕੇ 65 ਹਜ਼ਾਰ ਕਰੋੜ ਕਰ ਦਿੱਤੀ ਗਈ ਹੈ ਜਦ ਕਿ ਸਾਰੇ ਕਿਸਾਨਾਂ ਤੀਕਰ ਇਹਦਾ ਲਾਭ ਪਹੁੰਚਾਉਣ ਲਈ ਇਹ ਰਕਮ 1 ਲੱਖ 25 ਹਜ਼ਾਰ ਕਰੋੜ ਰੁਪਏ ਕਰਨੀ ਚਾਹੀਦੀ ਸੀ। ਐਡਵੋਕੇਟ ਭੁੱਲਰ ਨੇ ਵੀਹ ਸਾਲ ਪੁਰਾਣੇ ਵਾਹਨਾਂ ਨੂੰ ਸਕਰੈਪ ਐਲਾਨਣ ਅਤੇ ਸਿਰਫ ਏਅਰ ਬੈਗ ਵਾਲੀਆਂ ਕਾਰਾਂ ਨੂੰ ਮਾਨਤਾ ਦੇਣ ਨੂੰ ਆਮ ਲੋਕਾਂ ਲਈ ਸ਼ਰੇਆਮ ਧੱਕਾ ਦੱਸਿਆ।
ਉਹਨਾਂ ਆਖਿਆ ਕਿ ਪਿਛਲੇ ਵਰੇ ਖੇਤੀਬਾੜੀ ਬੁਨਿਆਦੀ ਢਾਂਚਾ ਯੋਜਨਾ ਲਈ ਰਾਖਵੇਂ  ਇੱਕ ਲੱਖ ਕਰੋੜ ਰੁਪਏ ਚੋੰ ਸਿਰਫ 2990 ਕਰੋੜ ਰੁਪਏ ਹੀ ਖਰਚ ਕੀਤੇ ਗਏ ਨੇ। ਇੱਕ ਮੁਲਕ ਇੱਕ ਰਾਸ਼ਨ ਕਾਰਡ ਸਕੀਮ ਨੂੰ ਸਾਡੇ ਸੰਵਿਧਾਨ ਦੀ ਮੁੱਢਲੀ ਤਸ਼ਬੀਹ ਦੇ ਉਲਟ ਦੱਸਿਦਿਆਂ ਉਹਨਾਂ ਅਖਿਆ ਕਿ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਲਾਉਣ ਵਾਲੇ ਮੁਲਕ ਦੇ ਬਜਟ ਵਿਚ ਜਵਾਨ ਤੇ ਕਿਸਾਨ ਲਈ ਕੁੱਝ ਨਾ ਹੋਣਾ ਮੰਦਭਾਗਾ ਹੈ।
ਅਖੀਰ ‘ਚ ਗੱਲ ਮੁਕਾਉਦਿਆਂ ਐਡਵੋਕੇਟ ਭੁੱਲਰ ਨੇ ਆਖਿਆ ਕਿ ਅਸਲ ‘ਚ ਇਹ ਬਜਟ ਪਦਮ ਸ਼੍ਰੀ ਐਵਾਰਡਾਂ ਦੀ ਵੰਡ ਵਾਂਗ ਸਿਰਫ ਬੰਗਾਲ,ਕੇਰਲਾ,ਚੇਨੱਈ ਲਈ ਹੀ ਹੈ।

ਅੰਬਾਲਾ ਛਾਉਣੀ ਤੋਂ ਪੰਜਾਬ ਦਾ ਫੌਜੀ ਜਵਾਨ…

ਅੰਬਾਲਾ, 20 ਅਪ੍ਰੈਲ 2024- ਹਰਿਆਣਾ ਦੇ ਅੰਬਾਲਾ ਕੈਂਟ ਤੋਂ ਫੌਜ ਦਾ ਜਵਾਨ ਸ਼ੱਕੀ ਹਾਲਾਤਾਂ ‘ਚ ਲਾਪਤਾ ਹੋ ਗਿਆ। ਜਵਾਨ…

ਐਲੋਨ ਮਸਕ ਦਾ ਭਾਰਤ ਦੌਰਾ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ…

ਮਨੀਸ਼ ਸਿਸੋਦੀਆ ਨੇ ਵਾਪਸ ਲਈ…

ਨਵੀਂ ਦਿੱਲੀ , 19 ਅਪ੍ਰੈਲ 2024- ਰਾਊਜ਼…

ਕਾਂਗਰਸ ਨੂੰ ਦੋਹਰਾ ਝਟਕਾ, ਭਾਜਪਾ…

ਨਵੀਂ ਦਿੱਲੀ 20 ਅਪ੍ਰੈਲ 2024- ਲੋਕ ਸਭਾ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39840 posts
  • 0 comments
  • 0 fans