Menu

ਕੈਲੀਫੋਰਨੀਆ ਵਿੱਚ ਕੋਰੋਨਾ ਮੌਤਾਂ ਕਾਰਨ ਏਅਰ ਪਲੂਸ਼ਣ ਏਜੰਸੀ ਨੇ ਹਟਾਈਆਂ ਸਸਕਾਰ ਸੰਬੰਧੀ ਪਾਬੰਦੀਆਂ

ਫਰਿਜ਼ਨੋ (ਕੈਲੀਫੋਰਨੀਆਂ), 19 ਜਨਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਕੈਲੀਫੋਰਨੀਆਂ ਵਿੱਚ ਕੋਰੋਨਾਂ ਵਾਇਰਸ ਦੀ ਲਾਗ ਨਾਲ ਹੋਣ ਵਾਲੀਆਂ ਮੌਤਾਂ ਵਿੱਚ ਵੱਡੀ ਪੱਧਰ ਤੇ ਵਾਧਾ ਹੋਇਆ ਹੈ, ਜਿਸ ਨਾਲ ਹਸਪਤਾਲਾਂ,ਮੁਰਦਾ ਘਰਾਂ ਆਦਿ ਵਿੱਚ ਲਾਸ਼ਾਂ ਨੂੰ ਰੱਖਣ ਲਈ ਜਗ੍ਹਾ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਮੱਸਿਆ ਨਾਲ ਨਜਿੱਠਣ ਲਈ ਸਾਊਥਲੈਂਡ ਵਿੱਚ ਹਵਾ ਦੀ ਗੁਣਵੱਤਾ ਨੂੰ ਨਿਰਧਾਰਤ ਕਰਨ ਵਾਲੀ ਏਜੰਸੀ ਨੇ ਐਤਵਾਰ ਰਾਤ ਨੂੰ ਇੱਕ ਐਮਰਜੈਂਸੀ ਆਦੇਸ਼ ਜਾਰੀ ਕਰਦਿਆਂ ਰਾਜ ਵਿੱਚ ਸਸਕਾਰ ਸੰਬੰਧੀ ਸੀਮਾ ਨੂੰ ਹਟਾ ਦਿੱਤਾ ਹੈ। ਇਸ ਸੰਬੰਧੀ  ਸਾਊਥ ਕੋਸਟ ਏਅਰ ਕੁਆਲਿਟੀ ਮੈਨੇਜਮੈਂਟ ਡਿਸਟ੍ਰਿਕਟ ਨੇ ਇੱਕ ਐਮਰਜੈਂਸੀ ਆਰਡਰ ਨਾਲ ਸ਼ਮਸ਼ਾਨਘਾਟ ਲਈ ਪਰਮਿਟ ਜ਼ਰੂਰਤਾਂ ਨੂੰ ਅਸਥਾਈ ਰੂਪ ਵਿੱਚ ਮੁਅੱਤਲ ਕਰ ਦਿੱਤਾ ਹੈ। ਏਜੰਸੀ ਵੱਲੋਂ ਇਹ ਹੁਕਮ ਲਾਸ ਏਂਜਲਸ ਕਾਉਂਟੀ ਦੇ ਕੋਰੋਨਰ ਦਫਤਰ ਅਤੇ ਐਲ.ਏ. ਕਾਉਂਟੀ ਦੇ ਪਬਲਿਕ ਹੈਲਥ ਵਿਭਾਗ ਦੀ ਬੇਨਤੀ ‘ਤੇ ਜਾਰੀ ਕੀਤੇ ਗਏ ਹਨ।ਹਵਾ ਦੀ ਕੁਆਲਟੀ ਦਾ ਪ੍ਰਬੰਧਨ ਕਰਨ ਵਾਲੀ ਇਹ ਏਜੰਸੀ ਹਵਾ ਦੀ ਗੁਣਵੱਤਾ ਦੇ ਨਿਯਮਾਂ ਕਾਰਨ ਹਰ ਮਹੀਨੇ ਸਸਕਾਰਾਂ ਦੀ ਗਿਣਤੀ ਨੂੰ ਨਿਯਮਿਤ ਕਰਦੀ ਹੈ। ਜਦਕਿ ਇਸ ਸਮੇਂ ਮਹਾਂਮਾਰੀ ਨਾਲ ਸਾਰੇ ਖੇਤਰ ਵਿੱਚ ਮੌਤ ਦਰ ਦੁੱਗਣੀ ਹੋ ਗਈ ਹੈ, ਜਿਸ ਕਾਰਨ ਹਸਪਤਾਲਾਂ, ਅੰਤਮ ਸੰਸਕਾਰ ਘਰਾਂ ਉੱਤੇ ਲਾਸ਼ਾਂ ਨੂੰ ਸੰਭਾਲਣ ਲਈ ਦਬਾਅ ਪੈ ਰਿਹਾ ਹੈ। ਅੰਕੜਿਆਂ ਅਨੁਸਾਰ 15 ਜਨਵਰੀ ਤੱਕ, ਹਸਪਤਾਲਾਂ ਅਤੇ ਹੋਰ ਸਹੂਲਤਾਂ  ਵਿੱਚ 2,700 ਤੋਂ ਵੱਧ ਲਾਸ਼ਾਂ ਸਟੋਰ ਕੀਤੀਆਂ ਗਈਆਂ ਹਨ ਅਤੇ ਲਾਸ ਏਂਜਲਸ ਕਾਉਂਟੀ ਦੇ ਹਸਪਤਾਲਾਂ ਦੇ ਬਾਹਰ ਪਹਿਲਾਂ ਹੀ ਅਸਥਾਈ ਮੁਰਦਾ ਘਰ ਸਥਾਪਤ ਕੀਤੇ ਗਏ ਹਨ। ਇਸ ਲਈ ਇਕੱਠੀਆਂ ਹੋ ਰਹੀਆਂ ਲਾਸ਼ਾਂ ਦੇ ਨਿਪਟਾਰੇ ਅਤੇ ਜਨਤਕ ਸਿਹਤ ਦੀ ਰੱਖਿਆ ਦੇ ਮੰਤਵ ਨਾਲ ਏ ਕਿਯੂ ਐਮ ਡੀ ਨੇ ਸਸਕਾਰ ਕਰਨ ਦੀ ਸੀਮਾ ਸੰਬੰਧੀ ਪਾਬੰਦੀ ਨੂੰ ਖਤਮ ਕੀਤਾ ਹੈ, ਜਿਸਦੇ ਨਤੀਜੇ ਵਜੋਂ ਹੁਣ ਜ਼ਿਆਦਾ ਲਾਸ਼ਾਂ ਦਾ ਸਸਕਾਰ ਕੀਤਾ  ਜਾ ਸਕਦਾ ਹੈ। ਏਜੰਸੀ ਵੱਲੋਂ ਜਾਰੀ ਕੀਤੇ ਗਏ ਇਹ ਆਰਡਰ ਘੱਟੋ ਘੱਟ 10 ਦਿਨਾਂ ਲਈ ਲਾਗੂ ਰਹਿਣਗੇ।

ਅੰਬਾਲਾ ਛਾਉਣੀ ਤੋਂ ਪੰਜਾਬ ਦਾ ਫੌਜੀ ਜਵਾਨ…

ਅੰਬਾਲਾ, 20 ਅਪ੍ਰੈਲ 2024- ਹਰਿਆਣਾ ਦੇ ਅੰਬਾਲਾ ਕੈਂਟ ਤੋਂ ਫੌਜ ਦਾ ਜਵਾਨ ਸ਼ੱਕੀ ਹਾਲਾਤਾਂ ‘ਚ ਲਾਪਤਾ ਹੋ ਗਿਆ। ਜਵਾਨ…

ਐਲੋਨ ਮਸਕ ਦਾ ਭਾਰਤ ਦੌਰਾ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ…

ਮਨੀਸ਼ ਸਿਸੋਦੀਆ ਨੇ ਵਾਪਸ ਲਈ…

ਨਵੀਂ ਦਿੱਲੀ , 19 ਅਪ੍ਰੈਲ 2024- ਰਾਊਜ਼…

ਕਾਂਗਰਸ ਨੂੰ ਦੋਹਰਾ ਝਟਕਾ, ਭਾਜਪਾ…

ਨਵੀਂ ਦਿੱਲੀ 20 ਅਪ੍ਰੈਲ 2024- ਲੋਕ ਸਭਾ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39840 posts
  • 0 comments
  • 0 fans