Menu

ਸਾਨ ਫਰਾਂਸਿਸਕੋ ‘ਚ ਗਰੋਸਰੀ ਸਟੋਰ ਦੇ ਬਾਹਰ ਹੋਈ ਗੋਲੀਬਾਰੀ ਵਿੱਚ ਪੰਜ ਵਿਅਕਤੀ ਹੋਏ ਜਖਮੀ

ਫਰਿਜ਼ਨੋ (ਕੈਲੀਫੋਰਨੀਆਂ), 17 ਜਨਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਵਿੱਚ ਗੋਲੀਬਾਰੀ ਸਮੇਤ ਕਈ ਹੋਰ ਹਿੰਸਕ ਵਾਰਦਾਤਾਂ ਪ੍ਰਤੀ ਦਿਨ ਸਾਹਮਣੇ ਆਉਂਦੀਆਂ ਹਨ। ਪੁਲਿਸ ਦੁਆਰਾ ਕੀਤੇ ਯਤਨਾਂ ਦੇ ਬਾਵਜੂਦ ਅਪਰਾਧੀ ਕਿਸਮ ਦੇ ਲੋਕ ਇਸ ਤਰ੍ਹਾਂ ਦੀਆਂ ਹਿੰਸਕ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ। ਅਜਿਹੀ ਹੀ ਇੱਕ ਗੋਲੀਬਾਰੀ ਦੀ ਹਿੰਸਕ ਘਟਨਾ ਸਾਨ ਫਰਾਂਸਿਸਕੋ ਦੇ ਟੈਂਡਰਲੋਇਨ ਜ਼ਿਲ੍ਹੇ ਵਿੱਚ ਇੱਕ ਪ੍ਰਚੂਨ ਸਟੋਰ ਦੇ ਬਾਹਰ ਵਾਪਰੀ ਹੈ। ਪੁਲਿਸ ਅਧਿਕਾਰੀਆਂ ਨੇ ਐਤਵਾਰ ਸਵੇਰੇ ਇਸ ਘਟਨਾ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਸਾਨ ਫਰਾਂਸਿਸਕੋ ਟੈਂਡਰਲੋਇਨ ਜ਼ਿਲ੍ਹੇ ਵਿੱਚ
ਸ਼ਨੀਵਾਰ ਦੇਰ ਰਾਤ ਹੋਈ ਗੋਲੀਬਾਰੀ ਵਿੱਚ ਘੱਟੋ ਘੱਟ ਪੰਜ ਲੋਕ ਜ਼ਖਮੀ ਹੋ ਗਏ ਹਨ। ਸਾਨ ਫ੍ਰੈਨਸਿਸਕੋ ਪੁਲਿਸ ਨੇ ਦੱਸਿਆ ਕਿ ਸ਼ਨੀਵਾਰ ਦੇਰ ਰਾਤ ਨੂੰ ਕਈ ਗੋਲੀਬਾਰੀ ਦੇ ਬਾਅਦ ਅਧਿਕਾਰੀ ਸੂਚਨਾ ਮਿਲਣ ਤੇ ਡਾਕਟਰੀ ਸਹਾਇਤਾ ਦੇ ਨਾਲ ਘਟਨਾ ਸਥਾਨ ‘ਤੇ ਪਹੁੰਚੇ। ਜਿਸ ਦੌਰਾਨ ਅਧਿਕਾਰੀਆਂ ਨੇ ਪੰਜ ਵਿਅਕਤੀ ਜੋ ਕਿ ਗੋਲੀਬਾਰੀ ਦੌਰਾਨ ਜਖਮੀ ਹੋਏ ਸਨ ਨੂੰ ਇਲਾਜ ਲਈ ਹਸਪਤਾਲ ਭੇਜਿਆ ਅਤੇ ਜਾਣਕਾਰੀ ਅਨੁਸਾਰ ਇਸ ਘਟਨਾ ਵਿੱਚ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਪੁਲਿਸ ਨੇ  ਘਟਨਾ ਸਥਾਨ ਤੋਂ ਇਸ ਗੋਲੀਬਾਰੀ ਨਾਲ ਸੰਬੰਧਿਤ ਹਥਿਆਰ ਵੀ  ਬਰਾਮਦ ਕੀਤੇ ਹਨ । ਇਸ ਗੋਲੀਬਾਰੀ ਨਾਲ ਸੰਬੰਧਿਤ ਕਿਸੇ ਤਰ੍ਹਾਂ ਦੀ ਗ੍ਰਿਫਤਾਰੀਆਂ ਦਾ ਕੋਈ ਵੇਰਵਾ ਨਹੀਂ ਸੀ ਜਦਕਿ ਪੁਲਿਸ ਦੁਆਰਾ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Listen Live

Subscription Radio Punjab Today

Our Facebook

Social Counter

  • 18901 posts
  • 1 comments
  • 0 fans

Log In