ਬਠਿੰਡਾ, 15 ਜਨਵਰੀ – ਵਧੀਕ ਜ਼ਿਲਾ ਮੈਜਿਸਟੇ੍ਰਟ ਸ਼੍ਰੀ ਰਾਜਦੀਪ ਸਿੰਘ ਬਰਾੜ ਨੇ ਫ਼ੌਜ਼ਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਦੀ ਵਰਤੋਂ ਕਰਦਿਆਂ ਜ਼ਿਲਾ ਬਠਿੰਡਾ ਦੀ ਹਦੂਦ ਅੰਦਰ ਚਾਇਨਾ ਡੋਰ ਵੇਚਣ, ਸਟੋਰ ਤੇ ਵਰਤੋਂ ਕਰਨ ਅਤੇ ਖ਼ਰੀਦਣ ’ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ।
ਇਹ ਹੁਕਮ ਪੰਜਾਬ ਸਰਕਾਰ ਦੇ ਨੋਟੀਫ਼ਿਕੇਸ਼ਨ ਨੰਬਰ 21/5/13-4816/405 ਮਿਤੀ 13-3-2013 ਪੱਤਰ ਨੰਬਰ 5/57/2014-3ਗ4/391068/1 ਮਿਤੀ 14-1-2015 ਅਤੇ ਪੱਤਰ ਨੰਬਰ 5/42/15-3ਗ4/567236/1 ਮਿਤੀ 19-8-2015 ਦੀ ਲਗਾਤਾਰਤਾ ਵਿਚ ਜ਼ਿਲਾ ਪੱਧਰ ’ਤੇ ਚਾਇਨਾ ਡੋਰ ਨੂੰ ਸਟੋਰ ਕਰਨਾ, ਵੇਚਣਾ ਅਤੇ ਖ਼ਰੀਦਣ ’ਤੇ ਪਾਬੰਦੀ ਲਗਾਉਣ ਦੇ ਹਿੱਤ ਜਾਰੀ ਕੀਤੇ ਗਏ ਹਨ।
ਜਾਰੀ ਹੁਕਮਾਂ ਅਨੁਸਾਰ ਜ਼ਿਲਾ ਬਠਿੰਡਾ ਦੀ ਹਦੂਦ ਅੰਦਰ ਪਤੰਗਾਂ ਆਦਿ ਦੀ ਵਰਤੋਂ ਲਈ ਚਾਇਨਾ ਡੋਰ ਵੇਚਣ, ਸਟੋਰ ਕਰਨ, ਵਰਤੋਂ ਕਰਨ ਅਤੇ ਖ਼ਰੀਦਣ ’ਤੇ ਪੂਰਨ ਤੌਰ ’ਤੇ ਪਾਬੰਦੀ ਰਹੇਗੀ। ਇਹ ਹੁਕਮ 14 ਜੁਲਾਈ 2021 ਤੱਕ ਲਾਗੂ ਰਹਿਣਗੇ।