Menu

ਆਮ ਆਦਮੀ ਪਾਰਟੀ ਇਸ ਵਾਰ ਮਨਾਏਗੀ ਕਾਲੀ ਲੋਹੜੀ

ਫ਼ਿਰੋਜ਼ਪੁਰ  11 ਜਨਵਰੀ ( ਗੁਰਨਾਮ ਸਿੱਧੂ, ਗੁਰਦਰਸ਼ਨ ਸੰਧੂ) – ਆਮ ਆਦਮੀ ਪਾਰਟੀ ਪੂਰੇ ਪੰਜਾਬ ਵਿੱਚ ਇਸ ਵਾਰ ਹਰ ਇੱਕ ਪਿੰਡ ਹਰੇਕ ਬੂਥ ਵਾਰਡ ਵਿੱਚ ਕਾਲੀ ਲੋਹੜੀ ਬਾਲੇਗੀ ਅਤੇ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਵਿਰੋਧੀ ਕਾਲੇ ਕਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਨਗੀਆਂ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਮੈਡਮ ਭੁਪਿੰਦਰ ਕੌਰ  ਅਤੇ ਜਨਰਲ ਸੈਕਟਰੀ ਫਿਰੋਜ਼ਪੁਰ ਇਕਬਾਲ ਸਿੰਘ ਢਿੱਲੋਂ ਨੇ ਸਾਂਝੇ ਤੌਰ ਤੇ ਕੀਤਾ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ  ਕੇਂਦਰ ਦੀ ਮੋਦੀ ਸਰਕਾਰ ਵੱਲੋਂ ਖੇਤੀ ਵਿਰੋਧੀ ਪਾਸ ਕੀਤੇ ਕਾਲੇ ਕਾਨੂੰਨਾਂ ਨੂੰ ਜਲਦ ਤੋਂ ਜਲਦ ਰੱਦ ਕਰ ਦੇਣਾ ਚਾਹੀਦਾ ਅਤੇ ਦਿੱਲੀ ਧਰਨੇ ਵਿੱਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਕੋਲੋਂ ਮੁਆਫ਼ੀ ਮੰਗਣੀ ਚਾਹੀਦੀ ਹੈ । ਇਸ ਮੌਕੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਜਦੋਂ ਤਕ ਇਹ ਕਾਨੂੰਨ ਰੱਦ ਨਹੀਂ ਹੋ ਜਾਂਦੇ ਤਦ ਤਕ ਆਮ ਆਦਮੀ ਪਾਰਟੀ ਦੇਸ਼ ਦੇ ਕਿਸਾਨਾਂ ਨਾਲ ਖੜ੍ਹੀ ਹੈ , ਉਨ੍ਹਾਂ ਗੱਲਬਾਤ ਦੌਰਾਨ ਦੱਸਿਆ ਕਿ ਦਿੱਲੀ ਵਿਚ ਧਰਨੇ ਵਿੱਚ ਬੈਠੇ ਕਿਸਾਨਾਂ ਦੀ ਸਹੂਲਤ ਵਾਸਤੇ  ਉਥੇ ਮੋਬਾਇਲ ਟਾਇਲਟ, ਵਾਈ ਫਾਈ ਦੀ ਸੁਵਿਧਾ, ਖਾਣੇ ਦੀ ਸੁਵਿਧਾ, ਪੀਣ ਵਾਲਾ ਪਾਣੀ ਨਹਾਉਣ ਵਾਸਤੇ ਗਰਮ ਪਾਣੀ ਦੀ ਸੁਵਿਧਾ ਦਿੱਲੀ ਦੀ ਕੇਜਰੀਵਾਲ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ । ਇਸ ਮੌਕੇ  ਸਾਬਕਾ ਜ਼ਿਲ੍ਹਾ ਪ੍ਰਧਾਨ ਰਣਬੀਰ ਸਿੰਘ ਭੁੱਲਰ ,ਨਰੇਸ਼ ਕਟਾਰੀਆ ਸਾਬਕਾ ਐਮਐਲਏ ,ਚੰਦ ਸਿੰਘ ਗਿੱਲ  , ਸੁਖਦੇਵ ਸਿੰਘ ਖ਼ਾਲਸਾ  ,ਮਲਕੀਤ ਥਿੰਦ  ,ਸਰਬਜੀਤ ਕੌਰ ਖ਼ਜ਼ਾਨਚੀ  ,ਗੁਰਭੇਜ ਸਿੰਘ ਦਫਤਰ ਇੰਚਾਰਜ ,ਦੀਪਕ ਸ਼ਰਮਾਂ,ਸ਼ੁਬੇਗ ਸਿੰਘ ,ਬਲਰਾਜ ਕਟੋਰਾ ,ਸੁਖਰਾਜ ਸਿੰਘ ਗੋਰਾ ,ਮੋੜਾ ਸਿੰਘ ਅਨਜਾਣ,  ਨਿਰਵੈਰ  ਸਿੰਘ ਸਿੰਧੀ ਜਿਲਾ ਮੀਡੀਆ ਇੰਚਾਰਜ ,ਸ਼ਮਿੰਦਰ ਸਿੰਘ ਖਿੰਡਾ ,ਐਡਵੋਕੇਟ ਸ਼ੁਸ਼ੀਲ ਰਹੇਜਾ ,ਐਡਵੋਕੇਟ ਰਜਨੀਸ਼ ਦਹੀਆ ,ਅਮ੍ਰਿਤਪਾਲ ਸੋਢੀ ,ਮਨਜਿੰਦਰ ਸਿੰਘ ਭੁੱਲਰ ,ਐਲਵਿਨ ਭੱਟੀ ,ਗਗਨਦੀਪ ਕੰਤੋੜ ,ਮੰਗਤ ਮਹਿਤਾ ਆਦਿ ਹਾਜਰ ਸਨ ।

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

CBI ਨੇ ਸੰਦੇਸ਼ਖਾਲੀ ਮਾਮਲੇ ‘ਚ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ…

ਜੈਸਲਮੇਰ ‘ਚ ਵੱਡਾ ਹਾਦਸਾ, ਭਾਰਤੀ…

ਜੈਸਲਮੇਰ, 25 ਅਪ੍ਰੈਲ : ਰਾਜਸਥਾਨ ਦੇ ਜੈਸਲਮੇਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

Listen Live

Subscription Radio Punjab Today

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

ਭੈਣ ਦੇ ਵਿਆਹ ਲਈ ਕੈਨੇਡਾ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ…

Our Facebook

Social Counter

  • 39934 posts
  • 0 comments
  • 0 fans