Menu

ਸਰਕਾਰੀ ਆਈ.ਟੀ.ਆਈ. ਫਾਜਿਲਕਾ ਵੱਲੋਂ ਅਪ੍ਰੈਂਟਿਸਸ਼ਿਪ ਅਤੇ ਉੱਦਮਿਅਤ ਜਾਗਰੁਕਤਾ ਕੈਂਪ ਲਗਾਇਆ ਗਿਆ

ਫਾਜ਼ਿਲਕਾ,9 ਜਨਵਰੀ (ਰਿਤਿਸ਼) – ਸਰਕਾਰੀ ਆਈ.ਟੀ.ਆਈ. ਫਾਜਿਲਕਾ ਵਿੱਚ ਪ੍ਰਿੰਸੀਪਲ ਸ਼੍ਰੀ ਹਰਦੀਪ ਕੁਮਾਰ ਸ਼ਰਮਾ ਦੇ ਦਿਸ਼ਾ ਨਿਰਦੇਸ਼ਾ ਤਹਿਤ ਅਪ੍ਰੈਂਟਿਸਸ਼ਿਪ ਅਤੇ ਉੱਦਮਿਅਤ ਜਾਗਰੂਕਤਾ ਕੈਂਪ ਅਪ੍ਰੈਂਟਿਸਸ਼ਿਪ ਐਡਵਾਇਜਰ ਸ਼੍ਰੀ ਦੇਸਰਾਜ ਵੱਲੋਂ ਲਗਾਇਆ ਗਿਆ ਜਿਸ ਵਿਚ 350 ਦੇ ਕਰੀਬ ਸਿੱਖਿਆਰਥੀਆਂ ਨੇ ਭਾਗ ਲਿਆ ਇਸ ਪ੍ਰੋਗਰਾਮ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਆਈ.ਟੀ.ਆਈਜ਼ ਨੇ ਭਾਗ ਲਿਆ।
ਇਸ ਕੈਂਪ ਵਿੱਚ ਹੋਰਨਾ ਤੋਂ ਇਲਾਵਾ ਸ਼੍ਰੀ ਪਰਮਵੀਰ ਸਿੰਘ ਸਰਕਾਰੀ ਆਈ.ਟੀ.ਆਈ. ਫਿਰੋਜ਼ਪੁਰ ਤੋਂ ਵਿਸ਼ੇਸ਼ ਤੋਰ ਤੇ ਪਹੁੰਚੇ ਉਹਨਾਂ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਆਈ.ਟੀ.ਆਈ. ਪਾਸ ਕਰਨ ਤੋਂ ਬਾਅਦ ਸਿਖਿਆਰਥੀ ਵੱਖ-ਵੱਖ  ਅਦਾਰਿਆਂ ਵਿਚ ਟਰੋਡ ਨਾਲ ਸਬੰਧਿਤ ਅਪ੍ਰੈਂਟਿਸਸ਼ਿਪ ਟ੍ਰੇਨਿੰਗ ਲੈ ਸਕਦੇ ਹਨ ਇਸ ਟ੍ਰੇਨਿੰਗ ਦੋਰਾਨ ਸਿਖਿਆਰਥੀਆਂ ਨੂੰ ਸਰਕਾਰ ਵੱਲੋਂ ਵਜੀਫਾ ਵੀ ਮਿਲਦਾ ਹੈ। ਇਸ ਮੋਕੇ ਪ੍ਰਿੰਸੀਪਲ ਸ਼੍ਰੀ ਹਰਦੀਪ ਕੁਮਾਰ ਅਤੇ ਅਪ੍ਰੈਂਟਿਸਸ਼ਿਪ ਐਡਵਾਈਜ਼ਰ ਸ਼੍ਰੀ ਦੇਸ ਰਾਜ ਜੀ ਨੇ ਬੋਲਦਿਆ ਕਿਹਾ ਵੱਖ-ਵੱਖ  ਕੰਮਾਂ ਵਿਚ ਮੁਹਾਰਤ ਹਾਸਲ ਕਰਨ ਲਈ ਅਪ੍ਰੈਂਟਿਸਸ਼ਿਪ ਟ੍ਰੇਨਿੰਗ ਬਹੁਤ ਵਧੀਆਂ ਪਲੇਟਫਾਰਮ ਹੈ। ਸ਼੍ਰੀ ਜਸਵਿੰਦਰ ਸਿੰਘ ਵੱਲੋਂ ਪੋਰਟਲ ਤੇ ਕਿਸ ਤਰ੍ਹਾਂ ਫਾਰਮ ਭਰਨਾ ਹੈ ਦੀ ਟ੍ਰੇਨਿੰਗ ਦਿੱਤੀ ਗਈ। ਸ਼੍ਰੀ ਹਰੀਣ ਕੰਬੋਜ ਅਤੇ ਸ. ਹਰਭਜਨ ਸਿੰਘ ਖੂੰਗਰ ਵੱਲੋਂ ਅਪ੍ਰੈਂਟਿਸਸ਼ਿਪ ਅਤੇ ਸਵੇ ਰੋਜਗਾਰ ਸਬੰਧੀ ਜਾਗਰੂਕ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਸੁਰਿੰਦਰ ਕੁਮਾਰ ਆਈ.ਟੀ.ਆਈ. ਅਗਰਸੈਨ ਤੇ ਸ਼੍ਰੀ ਕੁਲਵੰਤ ਵਰਮਾ ਉਦਯੋਗ ਵਿਭਾਗ, ਸ਼੍ਰੀ ਸੁਰਜੀਤ ਸਿੰਘ ਘੁਬਾਇਆ ਸਰਕਾਰੀ ਆਈ.ਟੀ.ਆਈ. ਜਲਾਲਾਬਾਦ ਤੋਂ , ਵਿਸ਼ੇਸ਼ ਤੋਰ ਤੇ ਪਹੁੰਚੇ। ਜੀ.ਆਈ. ਸ਼੍ਰੀਮਤੀ ਸੁਦੇਸ਼ ਕੁਮਾਰੀ ਅਤੇ ਗੁਰਜੰਟ ਸਿੰਘ ਵੱਲੋਂ ਰਜਿਸਟ੍ਰੇਸ਼ਨ ਕਰਨ ਦੀ ਭੂਮਿਕਾ ਨਿਭਾਈ  ਸਟੇਜ ਸਕੱਤਰ ਦੀ ਭੂਮਿਕਾ ਸ਼੍ਰੀ ਮਦਨ ਲਾਲ ਵੱਲੋਂ ਨਿਭਾਈ ਗਈ। ਇਸ ਮੌਕੇ ਪ੍ਰੋਗਰਾਮ ਅਫਸਰ ਸ. ਗੁਰਜੰਟ ਸਿੰਘ ਵੱਲੋਂ ਸਾਰਿਆ ਦਾ ਪੰਨਵਾਦ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਸ਼੍ਰੀ ਸੁਖਵੰਤ ਸਿੰਘ ਜੀ.ਆਈ. ਸਮੇਤ ਸਮੂਹ ਸਟਾਫ ਹਾਜਰ ਸੀ।

Listen Live

Subscription Radio Punjab Today

Our Facebook

Social Counter

  • 18960 posts
  • 1 comments
  • 0 fans

Log In