Menu

ਕੈਲੀਫੋਰਨੀਆ ਯੂਨੀਵਰਸਿਟੀ ‘ਚ ਲੱਗਣਗੀਆਂ ਪੰਜਾਬੀ ਭਾਸ਼ਾ ਦੀਆਂ ਕਲਾਸਾਂ

ਫਰਿਜ਼ਨੋ (ਕੈਲੀਫੋਰਨੀਆਂ), 8 ਜਨਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਕੈਲੀਫੋਰਨੀਆਂ ਯੂਨੀਵਰਸਿਟੀ (ਯੂ.ਸੀ.) ਜਨਵਰੀ ਤੋਂ ਸ਼ੁਰੂ ਹੋਣ ਵਾਲੇ ਆਪਣੇ ਸਾਰੇ ਕੈਂਪਸਾਂ ਵਿੱਚ ਪੰਜਾਬੀ ਭਾਸ਼ਾ ਦੇ ਕੋਰਸ ਪੇਸ਼ ਕਰੇਗੀ, ਜਿਸ ਵਿੱਚ ਪੰਜਾਬੀ ਭਾਸ਼ਾ ਦੇ ਪਾਠਕ੍ਰਮ ਨੂੰ ਯੂਨੀਵਰਸਿਟੀ ਪ੍ਰਣਾਲੀ ਵਿੱਚ ਪੜਾਇਆ ਜਾਵੇਗਾ। ਯੂ.ਸੀ. ਡੇਵਿਸ ਸਿੱਖ ਸਭਿਆਚਾਰਕ ਸੰਸਥਾ ਦੇ ਅਨੁਸਾਰ, ਸਿਸਟਮ ਵਾਈਡ ਪੰਜਾਬੀ ਕਲਾਸਾਂ ਯੂ.ਸੀ. ਦਫਤਰ ਤੋਂ ਇੱਕ ਇਨੋਵੇਟਿਵ ਟੈਕਨਾਲੌਜੀ ਲਰਨਿੰਗ ਇਨੀਸ਼ੀਏਟਿਵ ਗਰਾਂਟ ਦੁਆਰਾ ਕੀਤੀ ਫੰਡਿੰਗ ਰਾਹੀਂ ਸੰਭਵ ਹੋਈਆਂ ਹਨ। ਯੂ.ਸੀ ਡੇਵਿਸ , ਜੋ ਕਿ ਕੁਆਰਟਰ ਪ੍ਰਣਾਲੀ ਦੀ ਵਰਤੋਂ ਕਰਦਾ ਹੈ, ਵਿੱਚ ਸਰਦੀਆਂ ਦੀ ਤਿਮਾਹੀ ਲਈ ਵਰਚੁਅਲ ਕਲਾਸਾਂ ਸੋਮਵਾਰ ਤੋਂ ਸ਼ੁਰੂ ਹੋ ਗਈਆਂ ਹਨ। ਯੂ.ਸੀ. ਡੇਵਿਸ ਸਾਊਥ ਏਸ਼ੀਆ ਸਟੱਡੀਜ਼ ਦੇ ਪ੍ਰੋਫੈਸਰ ਨਿਕੋਲ ਰੰਗਨਾਥ ਅਨੁਸਾਰ ਐਲੀਮੈਂਟਰੀ ਪੰਜਾਬੀ ਲਈ ਕੋਰਸ ਖੁੱਲ੍ਹਣ ਦੇ ਕੁੱਝ ਘੰਟਿਆਂ ਦੇ ਅੰਦਰ ਹੀ ਇਸਦੇ ਦਾਖਲੇ ਭਰ ਗਏ ਸਨ ,ਜਿਸ ਵਿੱਚ 800 ਤੋਂ ਵੱਧ ਪੰਜਾਬੀ ਅਮਰੀਕੀ ਵਿਦਿਆਰਥੀ ਦਾਖਲ ਹੋਏ ਹਨ ਅਤੇ ਕੇਂਦਰੀ ਵੈਲੀ ਵਿੱਚ ਪੰਜਾਬੀ ਤੀਜੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ। ਯੂਨੀਵਰਸਿਟੀ ਅਨੁਸਾਰ ਪੰਜਾਬੀ ਭਾਸ਼ਾ ਦੀ ਜਾਣਕਾਰੀ ਨਾਂ ਹੋਣ ਵਾਲਿਆਂ ਲਈ ਐਲੀਮੈਂਟਰੀ ਪੰਜਾਬੀ ਕੋਰਸ ਖੁੱਲ੍ਹਾ ਹੈ ।ਇਸ ਕੋਰਸ ਦਾ ਉਦੇਸ਼ ਸਿਲੇਬਸ ਦੇ ਵਰਣਨ ਅਨੁਸਾਰ, ਕਲਾਸ ਵਿਦਿਆਰਥੀਆਂ ਨੂੰ ਗੁਰਮੁਖੀ ਲਿਪੀ ਪੜ੍ਹਨਾ ਅਤੇ ਲਿਖਣਾ ਸਿਖਾਉਣ ਦੇ ਨਾਲ ਪੰਜਾਬੀ ਵਿੱਚ ਮੁੱਢਲੀ ਗੱਲਬਾਤ ਕਰਨ ਨੂੰ ਅਸਾਨ ਬਨਾਉਣਾ ਵੀ ਹੈ।ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਕਿਸੇ ਯੂ.ਸੀ. ਸਕੂਲ ਵਿੱਚ ਪੰਜਾਬੀ ਭਾਸ਼ਾ ਦੇ ਕੋਰਸ ਪੇਸ਼ ਕੀਤੇ ਜਾ ਰਹੇ ਹਨ ।ਯੂ.ਸੀ. ਬਰਕਲੇ ਪਹਿਲਾਂ ਹੀ ਵੱਖ-ਵੱਖ ਪੰਜਾਬੀ ਭਾਸ਼ਾ ਦੀਆਂ ਕਲਾਸਾਂ ਦੀ ਪੇਸ਼ਕਸ਼ ਦੇ ਰਹੀ ਹੈ ਪਰ ਇਹ ਪਹਿਲਾ ਮੌਕਾ ਹੈ ਜਦੋਂ ਹਰ ਯੂ.ਸੀ. ਕੈਂਪਸ ਪੰਜਾਬੀ ਪਾਠਕ੍ਰਮ ਦੀ ਗਰੰਟੀ ਦੇਵੇਗਾ।

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

CBI ਨੇ ਸੰਦੇਸ਼ਖਾਲੀ ਮਾਮਲੇ ‘ਚ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ…

ਜੈਸਲਮੇਰ ‘ਚ ਵੱਡਾ ਹਾਦਸਾ, ਭਾਰਤੀ…

ਜੈਸਲਮੇਰ, 25 ਅਪ੍ਰੈਲ : ਰਾਜਸਥਾਨ ਦੇ ਜੈਸਲਮੇਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

Listen Live

Subscription Radio Punjab Today

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

ਭੈਣ ਦੇ ਵਿਆਹ ਲਈ ਕੈਨੇਡਾ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ…

Our Facebook

Social Counter

  • 39934 posts
  • 0 comments
  • 0 fans