Menu

ਵਾਸ਼ਿੰਗਟਨ ਦੇ ਹਿੰਸਕ ਪ੍ਰਦਰਸ਼ਨ ਦੌਰਾਨ ਪੁਲਿਸ ਦੀ ਗੋਲੀ ਨਾਲ ਮਾਰੀ ਗਈ ਮਹਿਲਾ ਦੀ ਹੋਈ ਪਛਾਣ

ਫਰਿਜ਼ਨੋ (ਕੈਲੀਫੋਰਨੀਆਂ), 8 ਜਨਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ “ਚ ਟਰੰਪ ਹਮਾਇਤੀ ਲੋਕਾਂ ਵੱਲੋਂ ਕੀਤੇ ਗਏ ਹਿੰਸਕ ਵਿਰੋਧ ਵਿੱਚ ਪੁਲਿਸ ਦੀ ਜਵਾਬੀ ਕਾਰਵਾਈ ਦੌਰਾਨ ਗੋਲੀ ਲੱਗਣ ਨਾਲ ਮਾਰੀ ਗਈ ਔਰਤ ਦੀ ਪਛਾਣ ਸਾਹਮਣੇ ਆਈ ਹੈ। ਕੈਲੀਫੋਰਨੀਆਂ ਸੂਬੇ ਨਾਲ ਸੰਬੰਧਿਤ 35 ਸਾਲਾਂ ਐਸ਼ਲੀ ਬਬਿਟ ਨਾਮ ਦੀ ਇਹ ਮਹਿਲਾ ਹਵਾਈ ਫੌਜ ਦੀ ਸਾਬਕਾ ਅਧਿਕਾਰੀ ਹੈ। ਸੈਨ ਡਿਏਗੋ ਦੀ ਵਸਨੀਕ ਬਬਿਟ ਨੇ ਕੁਵੈਤ ਅਤੇ ਕਤਰ ਵਿੱਚ ਨੈਸ਼ਨਲ ਗਾਰਡਾਂ ਨਾਲ ਤਾਇਨਾਤੀਆਂ ਤੋਂ ਪਹਿਲਾਂ, ਹਵਾਈ ਸੈਨਾ ਵਿੱਚ ਅਫਗਾਨਿਸਤਾਨ ਅਤੇ ਇਰਾਕ ਵਿੱਚ ਸੇਵਾ ਕੀਤੀ ਸੀ। ਟਰੰਪ ਦੀ ਸਮਰਥਕ ਇਸ ਮਹਿਲਾ ਦੀ ਪਛਾਣ ਉਸਦੇ ਪਰਿਵਾਰ ਦੁਆਰਾ ਕੀਤੀ ਗਈ ਹੈ । ਸੈਨ ਡੀਏਗੋ ਨਿਊਜ਼ ਆਊਟਲੈਟ ਦੇ ਅਨੁਸਾਰ ਇਸ ਮਹਿਲਾ ਦੇ ਸਾਬਕਾ ਪਤੀ ਨੇ ਦੱਸਿਆ ਕਿ ਐਸ਼ਲੀ ਬਬਿਟ  ਹਵਾਈ ਸੈਨਾ ਦੀ ਇੱਕ ਸੁਰੱਖਿਆ ਅਧਿਕਾਰੀ ਸੀ। ਇਸ ਟਰੰਪ ਹਮਾਇਤੀ ਔਰਤ ਨਾਲ ਸੰਬੰਧਿਤ ਟਵਿੱਟਰ ‘ਤੇ ਪੋਸਟ ਕੀਤੀ ਗਈ ਵੀਡੀਓ ਵਿੱਚ ਬਬਿਟ ਨੂੰ “ਸਪੀਕਰ ਦੀ ਲਾਬੀ” ਦੇ ਦਰਵਾਜ਼ੇ ਦੀ ਟੁੱਟੀ ਹੋਈ ਖਿੜਕੀ ਵਿੱਚੋਂ ਦੀ ਚੜ੍ਹਨ ਵੇਲੇ ਗੋਲੀ ਮਾਰ ਦਿੱਤੀ ਗਈ ਦਿਸਦੀ ਹੈ।ਇਸ ਦੌਰਾਨ ਬਬਿਟ ਨੂੰ ਗਰਦਨ ਵਿੱਚ ਗੋਲੀ ਲੱਗੀ ਜੋ ਕਿ ਉਸਦੀ ਮੌਤ ਦਾ ਕਾਰਨ ਬਣ ਗਈ।ਜਦਕਿ ਪੁਲਿਸ ਦੁਆਰਾ ਅਜੇ ਇਸਦੀ ਪੁਸ਼ਟੀ ਬਾਕੀ ਹੈ ਅਤੇ ਮਹਿਲਾ ਦੇ ਪਰਿਵਾਰ ਵਾਲੇ ਵੀ ਅਧਿਕਾਰੀਆਂ ਨਾਲ ਸੰਪਰਕ ਨਹੀ ਕਰ ਪਾਏ ਹਨ। ਬਬਿਟ ਦੇ ਸਾਬਕਾ ਪਤੀ, ਟਿਮਥੀ ਮੈਕਨੇਟੀ ਨੇ ਇੱਕ ਈਮੇਲ ਵਿੱਚ ਦੱਸਿਆ ਕਿ ਇਹਨਾਂ ਦੋਹਾਂ ਨੇ 2005 ਵਿੱਚ ਵਿਆਹ ਕੀਤਾ ਸੀ ਜਦਕਿ 2019 ਵਿੱਚ ਤਲਾਕ ਹੋਣ ਦੇ ਬਾਅਦ ਬਬਿਟ ਨੇ ਫਿਰ ਦੂਜਾ  ਵਿਆਹ ਕਰਵਾ ਲਿਆ ਸੀ।

CBI ਨੇ ਸੰਦੇਸ਼ਖਾਲੀ ਮਾਮਲੇ ‘ਚ ਦਰਜ ਕੀਤਾ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਜ਼ਮੀਨ ਹੜੱਪਣ ਅਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਤਹਿਤ ਪੱਛਮੀ…

ਜੈਸਲਮੇਰ ‘ਚ ਵੱਡਾ ਹਾਦਸਾ, ਭਾਰਤੀ…

ਜੈਸਲਮੇਰ, 25 ਅਪ੍ਰੈਲ : ਰਾਜਸਥਾਨ ਦੇ ਜੈਸਲਮੇਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

Listen Live

Subscription Radio Punjab Today

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ ਹੋਰ ਪੰਜਾਬੀ…

ਸਰੀ , 25 ਅਪ੍ਰੈਲ – ਕੈਨੇਡਾ ਦੇ ਸਰੀ ‘ਚ ਪੰਜਾਬੀ ਨੌਜਵਾਨ ਕੁਲਵਿੰਦਰ ਸਿੰਘ ਸੋਹੀ (27) ਦੀ ਵ੍ਹਾਈਟ ਰੌਕ ਵਾਟਰਫਰੰਟ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

ਭੈਣ ਦੇ ਵਿਆਹ ਲਈ ਕੈਨੇਡਾ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ…

ਐਲੋਨ ਮਸਕ ਦਾ ਭਾਰਤ ਦੌਰਾ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ…

Our Facebook

Social Counter

  • 39925 posts
  • 0 comments
  • 0 fans