Menu

ਸਰਹੱਦੀ ਪਿੰਡ ਘੜੁੰਮੀ ਦਾ ਕੌਸ਼ਲ ਖੁਰਾਨਾ ਸਵੈ-ਰੋਜ਼ਗਾਰ ਦਾ ਕਾਰੋਬਾਰ ਕਰਕੇ ਆਪਣੀ ਆਮਦਨ `ਚ ਕਰ ਰਿਹੈ ਵਾਧਾ

ਫਾਜ਼ਿਲਕਾ, 6 ਜਨਵਰੀ (ਸੁਰਿੰਦਰਜੀਤ ਸਿੰਘ) – ਪੰਜਾਬ ਸਰਕਾਰ ਵੱਲੋਂ ਬੇਰੋਜ਼ਗਾਰੀ ਨੂੰ  ਖ਼ਤਮ ਕਰਨ ਲਈ ਜਿਥੇ ਨੌਜਵਾਨਾਂ ਲਈ ਸਮੇਂ-ਸਮੇਂ `ਤੇ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ ਉਥੇ ਸਵੈ-ਰੋਜਗਾਰ ਦੇ ਮੌਕੇ ਵੀ ਪ੍ਰਦਾਨ ਕੀਤੇ ਜਾ ਰਹੇ ਹਨ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਕੀਤਾ।ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਦਾ ਕਾਰੋਬਾਰ ਕਰਨ ਲਈ ਵੱਖ-ਵੱਖ ਵਿਭਾਗਾਂ ਵੱਲੋਂ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਅਤੇ ਕਾਰੋਬਾਰ ਕਰਨ ਲਈ ਸਿਖਲਾਈ ਵੀ ਦਿੱਤੀ ਜਾਂਦੀ ਹੈ।
ਪਿੰਡ ਘੜੁੰਮੀ ਦੇ ਕੌਸ਼ਲ ਖੁਰਾਨਾ ਨੇ ਨੌਕਰੀ ਦੇ ਪੇਸ਼ੇ `ਚ ਜਾਣ ਦੀ ਬਜਾਏ ਸਵੈ-ਰੋਜ਼ਗਾਰ ਦੇ ਕਾਰੋਬਾਰ ਕਰਨ ਨੂੰ ਪਹਿਲ ਦਿੱਤੀ ਹੈ। ਕੌਸ਼ਲ ਖੁਰਾਨਾ ਨੇ ਦੱਸਿਆ ਕਿ ਉਸਨੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਓਰੋ ਵਿਖੇ ਆਪਣਾ ਨਾਮ ਦਰਜ ਕਰਵਾਇਆ ਸੀ ਜਿਸ ਉਪਰੰਤ ਬਿਉਰੋ ਵੱਲੋਂ ਉਸਦਾ ਡੇਅਰੀ ਵਿਭਾਗ ਨਾਲ ਰਾਬਤਾ ਕਰਵਾਇਆ ਗਿਆ। ਕੋਸ਼ਲ ਖੁਰਾਨਾ ਨੇ ਆਖਿਆ ਕਿ ਡੇਅਰੀ ਵਿਭਾਗ ਤੋਂ 15 ਦਿਨਾਂ ਦੀ ਸਿਖਲਾਈ ਹਾਸਲ ਕਰਕੇ ਉਸਨੂੰ ਸਵੈ-ਰੋਜ਼ਗਾਰ ਦੇ ਕਾਰੋਬਾਰ ਕਰਨ ਲਈ ਹੌਂਸਲਾਅਫਜਾਈ ਮਿਲੀ।
ਡੇਅਰੀ ਫਾਰਮਿੰਗ ਦਾ ਕਾਰੋਬਾਰ ਕਰਨ ਵਾਲੇ ਨੌਜਵਾਨ ਕੌਸ਼ਲ ਖੁਰਾਨਾ ਨੇ ਦੱਸਿਆ ਕਿ ਉਸਨੇ 4-5 ਪਸ਼ੂਆਂ ਤੋਂ ਕਾਰੋਬਾਰ ਸ਼ੁਰੂ ਕੀਤਾ ਸੀ ਹੁਣ ਉਸ ਕੋਲ 60 ਪਸ਼ੂ ਹਨ ਜਿਸ ਵਿਚ 16 ਦੁਧਾਰੂ ਪਸ਼ੂ ਜਿਸ ਵਿਚ ਗਾਂ ਤੇ ਮੱਝਾਂ ਹਨ। ਉਸਨੇ ਦੱਸਿਆ ਕਿ ਉਸਦੇ ਪਿਤਾ ਖੇਤੀ ਕਰਦੇ ਹਨ ਪਰ ਉਸਨੇ ਰਵਾਇਤੀ ਫਸਲੀ ਚੱਕਰ `ਚ ਨਿਕਲਦੇ ਹੋਏ ਆਪਣੇ ਪਿਤਾ ਨਾਲ ਖੇਤੀ ਕਰਨ ਦੀ ਬਜਾਏ ਡੇਅਰੀ ਫਾਰਮਿੰਗ ਦੇ ਧੰਦੇ ਨੂੰ ਅਪਣਾਇਆ।ਉਸਨੇ ਦੱਸਿਆ ਕਿ ਡੇਅਰੀ ਫਾਰਮਿੰਗ ਦੇ ਕਾਰੋਬਾਰ ਨੇ ਉਸਦੀ ਆਮਦਨ `ਚ ਕਾਫੀ ਵਾਧਾ ਕੀਤਾ ਹੈ। ਉਸਨੇ ਦੱਸਿਆ ਕਿ ਉਸਨੇ ਪਸ਼ੂਆਂ ਦੀ ਸਾਂਭ-ਸੰਭਾਲ ਲਈ ਸ਼ੈਡ ਬਣਵਾਇਆ ਜਿਸ ਵਿਚ ਡੇਅਰੀ ਵਿਭਾਗ ਨੇ ਡੇਢ ਲੱਖ ਰੁਪਏ ਦੀ ਸਬਸਿਡੀ, ਪਸ਼ੂਆਂ `ਤੇ ਇਕ ਲੱਖ 25 ਹਜ਼ਾਰ ਰੁਪਏ ਅਤੇ ਮਸ਼ੀਨ `ਤੇ ਵੀਹ ਹਜ਼ਾਰ ਰੁਪਏ ਦੀ ਸਬਸਿਡੀ ਮੁਹੱਈਆ ਕਰਵਾਈ।
ਉਸਨੇ ਕਿਹਾ ਕਿ ਉਹ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਉਰੋ ਅਤੇ ਡੇਅਰੀ ਵਿਭਾਗ ਦਾ ਧੰਨਵਾਦ ਕਰਦਾ ਹੈ ਕਿ ਉਹ ਅੱਜ ਆਪਣੀ ਆਮਦਨ `ਚ ਚੋਖਾ ਵਾਧਾ ਕਰ ਸਕਿਆ ਹੈ ਤੇ ਸਵੈ-ਰੋਜ਼ਗਾਰ ਦੇ ਕਾਰੋਬਾਰ ਕਰਨ ਦੇ ਕਾਬਲ ਬਣ ਸਕਿਆ ਹੈ।

ਮਜਬੂਰ ਮਾਪੇ ਨਾ ਚੁਕਾ ਸਕੇ ਛੇ ਹਜ਼ਾਰ…

25 ਅਪ੍ਰੈਲ 2024: ਉੱਤਰ ਪ੍ਰਦੇਸ਼  ਦੇ ਫ਼ਿਰੋਜ਼ਾਬਾਦ  ਤੋਂ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਮਾਪਿਆਂ…

ਭੈਣ ਦੇ ਵਿਆਹ ਲਈ ਕੈਨੇਡਾ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ…

ਦਿੱਲੀ ‘ਚ ਐਨਕਾਊਂਟਰ, ਮੁਕਾਬਲੇ ‘ਚ…

ਨਵੀਂ ਦਿੱਲੀ, 25 ਅਪ੍ਰੈਲ 2024: ਦਿੱਲੀ ਦੇ…

ਵਿਰਾਸਤੀ ਟੈਕਸ ਵਾਲੇ ਬਿਆਨ ਨੂੰ…

ਨਵੀਂ ਦਿੱਲੀ, 24 ਅਪ੍ਰੈਲ : ਇਨ੍ਹੀਂ ਦਿਨੀਂ…

Listen Live

Subscription Radio Punjab Today

ਭੈਣ ਦੇ ਵਿਆਹ ਲਈ ਕੈਨੇਡਾ ਤੋਂ ਆਏ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ ਪਹਿਲਾਂ ਭੈਣ ਦੇ ਵਿਆਹ ‘ਤੇ ਆਏ ਨੌਜਵਾਨ ਦਾ ਕਤਲ ਕਰ ਦਿਤਾ ਗਿਆ।…

ਐਲੋਨ ਮਸਕ ਦਾ ਭਾਰਤ ਦੌਰਾ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

Our Facebook

Social Counter

  • 39914 posts
  • 0 comments
  • 0 fans