Menu

ਕੈਲੀਫੋਰਨੀਆ ‘ਚ ਫ੍ਰੀਜ਼ਰ ਦੀ ਬਿਜਲੀ ਸਪਲਾਈ ਬੰਦ ਹੋਣ ਕਾਰਨ ਐਮਰਜੈਂਸੀ ਆਧਾਰ ‘ਤੇ ਲਗਾਏ ਕੋਰੋਨਾਂ ਟੀਕੇ

ਫਰਿਜ਼ਨੋ (ਕੈਲੀਫੋਰਨੀਆਂ), 6 ਜਨਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਦੇਸ਼ ਵਿੱਚ ਕੋਰੋਨਾਂ ਵਾਇਰਸ ਦੇ ਇਲਾਜ ਲਈ ਵਰਤੇ ਜਾ ਰਹੇ ਟੀਕਿਆਂ ਨੂੰ ਪ੍ਰਭਾਵਸ਼ਾਲੀ ਬਣਾਈ ਰੱਖਣ ਲਈ ਇੱਕ ਖਾਸ ਤਾਪਮਾਨ ‘ਤੇ ਫ੍ਰੀਜ਼ਰ ਵਿੱਚ ਰੱਖਣ ਦੀ ਜਰੂਰਤ ਹੁੰਦੀ ਹੈ।ਪਰ ਸੋਮਵਾਰ ਦੇ ਦਿਨ ਉੱਤਰੀ ਕੈਲੀਫੋਰਨੀਆ ਦੀ ਇੱਕ ਕਾਉਂਟੀ
ਵਿੱਚ ਮੋਡਰਨਾ ਕੋਰੋਨਾਂ ਟੀਕੇ ਦੀ ਪੂਰੀ ਅਲਾਟਮੈਂਟ ਜਿਸ  ਫ੍ਰੀਜ਼ਰ ਵਿੱਚ ਰੱਖੀ ਗਈ ਸੀ ਨੂੰ ਬਿਜਲੀ ਦੀ ਕਿੱਲਤ ਦਾ ਸਾਹਮਣਾ ਕਰਨਾ ਪਿਆ, ਜਿਸ ਕਰਕੇ ਅਧਿਕਾਰੀਆਂ ਦੁਆਰਾ ਬਿਨਾਂ ਫ੍ਰੀਜ਼ਰ ਵਾਲੇ ਟੀਕਿਆਂ ਦੀਆਂ ਤਕਰੀਬਨ 830 ਖੁਰਾਕਾਂ ਨੂੰ ਪਿਘਲਣ ਜਾਂ ਖਰਾਬ ਹੋਣ ਤੋਂ ਪਹਿਲਾਂ ਐਮਰਜੈਂਸੀ ਅਧਾਰ ‘ਤੇ ਉੱਥੇ ਮੌਜੂਦ ਲੋਕਾਂ ਦੇ ਲਗਾਇਆ ਗਿਆ। ਮੈਂਡੋਸਿਨੋ ਕਾਉਂਟੀ ਦੇ ਐਡਵੈਂਟਿਸਟ ਹੈਲਥ ਦੇ ਪ੍ਰਧਾਨ ਜੂਡਸਨ ਹੋਅ ਅਨੁਸਾਰ ਬਿਜਲੀ ਦੇ ਇਸ ਵਿਘਨ ਦਾ ਮਾਮਲਾ ਉਕਿਆਹ ਸ਼ਹਿਰ ਦੇ ਐਡਵੈਂਟਿਸਟ ਹੈਲਥ ਉਕਿਹ ਵੈਲੀ ਮੈਡੀਕਲ ਸੈਂਟਰ ਵਿੱਚ ਸਵੇਰੇ 11:30 ਵਜੇ ਹੋਇਆ। ਜਿਸਦੇ ਬਾਅਦ ਕੋਰੋਨਾਂ ਵਾਇਰਸ ਟੀਕੇ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਸਟਾਫ ਨੂੰ ਹਸਪਤਾਲ ਅਤੇ ਕੁੱਝ ਹੋਰ ਕਲੀਨਿਕਾਂ ਤੇ ਇਸਦੇ ਸ਼ਾਟ ਦੇਣ ਲਈ ਬੁਲਾਇਆ ਗਿਆ।
ਹਸਪਤਾਲ ਵਿੱਚ ਤੇਜ਼ੀ ਨਾਲ ਇੱਕ ਲਾਈਨ ਬਣਾਈ ਗਈ ਅਤੇ ਤਕਰੀਬਨ ਦੋ ਘੰਟੇ ਦੇ ਅੰਦਰ ਉਥੇ ਮੌਜੂਦ ਲੋਕਾਂ ਨੂੰ ਟੀਕਾ ਲਗਾਇਆ ਗਿਆ ਜਦਕਿ ਕੁੱਝ ਖੁਰਾਕਾਂ ਹੋਰ ਸਥਾਨਕ ਨਰਸਿੰਗ ਹੋਮਜ਼ ਵਿੱਚ ਵੀ ਲਗਾਉਣ ਲਈ ਭੇਜੀਆਂ ਗਈਆਂ।ਹਸਪਤਾਲ ਵਿੱਚ ਫ੍ਰੀਜ਼ਰ ਵਿੱਚ ਰੱਖੀਆਂ ਗਈਆਂ ਟੀਕੇ ਦੀਆਂ ਇਹ ਖੁਰਾਕਾਂ ਬਿਨਾਂ ਬਿਜਲੀ ਤੋਂ ਖਰਾਬ ਹੋ ਸਕਦੀਆਂ ਸਨ, ਇਸ ਲਈ ਇਹਨਾਂ ਨੂੰ ਐਮਰਜੈਂਸੀ ਆਧਾਰ ਤੇ ਲਗਾ ਕੇ ਹਸਪਤਾਲ ਵੱਲੋਂ ਵਿਅਰਥ ਹੋਣ ਤੋਂ ਬਚਾ ਲਿਆ ਗਿਆ।

CBI ਨੇ ਸੰਦੇਸ਼ਖਾਲੀ ਮਾਮਲੇ ‘ਚ ਦਰਜ ਕੀਤਾ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਜ਼ਮੀਨ ਹੜੱਪਣ ਅਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਤਹਿਤ ਪੱਛਮੀ…

ਜੈਸਲਮੇਰ ‘ਚ ਵੱਡਾ ਹਾਦਸਾ, ਭਾਰਤੀ…

ਜੈਸਲਮੇਰ, 25 ਅਪ੍ਰੈਲ : ਰਾਜਸਥਾਨ ਦੇ ਜੈਸਲਮੇਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

Listen Live

Subscription Radio Punjab Today

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ ਹੋਰ ਪੰਜਾਬੀ…

ਸਰੀ , 25 ਅਪ੍ਰੈਲ – ਕੈਨੇਡਾ ਦੇ ਸਰੀ ‘ਚ ਪੰਜਾਬੀ ਨੌਜਵਾਨ ਕੁਲਵਿੰਦਰ ਸਿੰਘ ਸੋਹੀ (27) ਦੀ ਵ੍ਹਾਈਟ ਰੌਕ ਵਾਟਰਫਰੰਟ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

ਭੈਣ ਦੇ ਵਿਆਹ ਲਈ ਕੈਨੇਡਾ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ…

ਐਲੋਨ ਮਸਕ ਦਾ ਭਾਰਤ ਦੌਰਾ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ…

Our Facebook

Social Counter

  • 39921 posts
  • 0 comments
  • 0 fans