Menu

ਕੈਲੀਫੋਰਨੀਆਂ ਵਿੱਚ ਵੀ ਸਾਹਮਣੇ ਆਇਆ ਕੋਰੋਨਾਂ ਵਾਇਰਸ ਦੇ ਨਵੇਂ ਰੂਪ ਦਾ ਮਾਮਲਾ

ਫਰਿਜ਼ਨੋ (ਕੈਲੀਫੋਰਨੀਆਂ), 1 ਜਨਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਸੰਯੁਕਤ ਰਾਜ ਅਮਰੀਕਾ ਦੇ ਸੂਬੇ ਕੈਲੀਫੋਰਨੀਆਂ ਨੇ ,ਇਸਦੇ ਦੱਖਣੀ ਭਾਗ ਵਿੱਚ ਕੋਰੋਨਾਂ ਵਾਇਰਸ ਦੇ ਨਵੇਂ ਰੂਪ ਵਾਲੇ ਇੱਕ ਕੇਸ ਨੂੰ ਦਰਜ ਕੀਤਾ ਹੈ, ਜੋ ਕਿ ਇਸ ਪ੍ਰਾਂਤ ਦਾ ਪਹਿਲਾ ਅਤੇ ਦੇਸ਼ ਪੱਧਰ ਤੇ ਦੂਜਾ ਮਾਮਲਾ ਹੈ।ਇਸ ਕੇਸ ਦਾ ਐਲਾਨ ਕੈਲੀਫੋਰਨੀਆਂ ਰਾਜ ਦੇ ਗੈਵਿਨ ਨਿਊਸਮ ਦੁਆਰਾ ਕੋਲੋਰਾਡੋ ਵਿੱਚ ਇਸ ਵਾਇਰਸ ਦੇ ਅਮਰੀਕਾ ਵਿੱਚ ਹੋਏ ਪਹਿਲੇ ਮਾਮਲੇ ਦੀ ਪੁਸ਼ਟੀ ਹੋਣ ਦੇ ਇੱਕ ਦਿਨ ਬਾਅਦ ਕੀਤਾ ਗਿਆ ਹੈ।ਡਾ. ਐਂਥਨੀ ਫੌਸ਼ੀ ਨਾਲ ਇੱਕ ਵੀਡੀਓ ਕਾਨਫਰੰਸ ਵਿੱਚ ਬੋਲਦਿਆਂ ਨਿਉਸਮ ਨੇ ਜਾਣਕਾਰੀ ਦਿੱਤੀ ਕਿ ਦੱਖਣੀ ਕੈਲੀਫੋਰਨੀਆਂ ਨੇ ਇੱਕ ਘੰਟੇ ਪਹਿਲਾਂ ਨਵੇਂ ਵਾਇਰਸ ਦੇ ਇੱਕ ਮਾਮਲੇ ਦੀ ਪਛਾਣ ਕੀਤੀ ਹੈ।ਨਿਊਸਮ ਦੀ ਘੋਸ਼ਣਾ ਤੋਂ ਬਾਅਦ, ਸੈਨ ਡਿਏਗੋ ਕਾਉਂਟੀ ਦੇ ਅਧਿਕਾਰੀਆਂ ਨੇ ਘੋਸ਼ਣਾ ਕੀਤੀ ਕਿ ਇੱਕ 30 ਸਾਲਾਂ ਦੇ ਵਿਅਕਤੀ ਵਿੱਚ ਵਾਇਰਸ ਦੇ ਇਸ ਰੂਪ ਦਾ ਪਤਾ ਲਗਾਇਆ ਗਿਆ ਹੈ ਅਤੇ ਪੀੜਤ ਦੀ ਕੋਈ ਯਾਤਰਾ ਹਿਸਟਰੀ ਨਹੀ ਸੀ।ਅਧਿਕਾਰੀਆਂ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਿਅਕਤੀ ਨੇ ਪਹਿਲਾਂ 27 ਦਸੰਬਰ ਨੂੰ ਵਾਇਰਸ ਦੇ ਲੱਛਣਾਂ ਦਾ ਵਿਕਾਸ ਕੀਤਾ ਸੀ ਅਤੇ 29 ਦਸੰਬਰ ਨੂੰ ਉਸ ਦਾ ਸਕਾਰਾਤਮਕ ਟੈਸਟ ਕੀਤਾ ਗਿਆ ਸੀ। ਪੀੜਤ ਆਦਮੀ ਫਿਲਹਾਲ ਹਸਪਤਾਲ ਵਿੱਚ ਦਾਖਲ ਨਹੀਂ ਕੀਤਾ ਗਿਆ ਹੈ।ਅਮਰੀਕੀ ਸੰਸਥਾ ਸੀ.ਡੀ.ਸੀ ਅਨੁਸਾਰ ਦੇਸ਼ ਭਰ ਵਿੱਚ ਇਸ ਤਰ੍ਹਾਂ ਦੇ ਹੋਰ ਕੇਸਾਂ ਦੀ ਰਿਪੋਰਟ ਆਉਣ ਦੀ ਉਮੀਦ ਹੈ।ਵਾਇਰਸ ਦਾ ਇਹ ਰੂਪ, ਜਿਸਨੂੰ B.1.1.7. ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਨੂੰ ਜ਼ਿਆਦਾ ਛੂਤਕਾਰੀ ਮੰਨਿਆ ਗਿਆ ਹੈ ਪਰ ਡਾ.ਐਂਥਨੀ ਅਨੁਸਾਰ ਇਹ ਵੇਰੀਐਂਟ ਮਰੀਜ਼ਾਂ ਨੂੰ ਜ਼ਿਆਦਾ  ਬਿਮਾਰ ਨਹੀ ਬਣਾਉਂਦਾ ਜਦਕਿ ਫਾਈਜ਼ਰ ਅਤੇ ਮੋਡਰਨਾ ਟੀਕਾ ਕੰਪਨੀਆਂ  ਨੇ ਉਹਨਾਂ ਦੇ ਟੀਕੇ ਦੀ ਇਸ ਵਾਇਰਸ ਪ੍ਰਤੀ ਪ੍ਰਭਾਵਸ਼ਾਲੀ ਤਰੀਕੇ ਨਾਲ ਕੰਮ ਕਰਨ ਦੀ ਗੱਲ ਵੀ ਕਹੀ ਹੈ।

EVM ਲੈ ਕੇ ਜਾ ਰਿਹਾ ਵਾਹਨ ਨਦੀ…

ਲਖੀਮਪੁਰ, 19 ਅਪ੍ਰੈਲ 2024- ਲਖੀਮਪੁਰ ਇਲਾਕੇ ਵਿੱਚ ਈਵੀਐਮ ਨਦੀ ਵਿੱਚ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਤੁਹਾਨੂੰ ਦੱਸ ਦੇਈਏ…

ਚੋਣ ਡਿਊਟੀ ‘ਤੇ ਤਾਇਨਾਤ CRPF…

19 ਅਪ੍ਰੈਲ 2024-ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ…

23 ਸਾਲਾ ਕੁੜੀ ਨਾਲ ਗੁਆਂਢੀ…

19 ਅਪ੍ਰੈਲ 2024- ਮੱਧ ਪ੍ਰਦੇਸ਼ ਦੇ ਗੁਨਾ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

Listen Live

Subscription Radio Punjab Today

ਦੁਬਈ ‘ਚ ਬਾਰਸ਼ ਕਾਰਨ ਦੂਤਘਰ ਨੇ ਭਾਰਤੀ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਭਾਰਤੀ ਦੂਤਘਰ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ ਭਾਰਤੀ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

Our Facebook

Social Counter

  • 39833 posts
  • 0 comments
  • 0 fans