Menu

ਕੋਰੋਨਾ ਟੀਕੇ ਦੀਆਂ ਖੁਰਾਕਾਂ ਖਰਾਬ ਕਰਨ ‘ਤੇ ਹਸਪਤਾਲ ਦੇ ਕਰਮਚਾਰੀ ਨੂੰ ਨੌਕਰੀ ਤੋਂ ਕੀਤਾ ਬਰਖਾਸਤ

ਫਰਿਜ਼ਨੋ (ਕੈਲੀਫੋਰਨੀਆਂ), 1 ਜਨਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਵਿਸਕਾਨਸਿਨ ਦੇ ਇੱਕ ਹਸਪਤਾਲ “ਚ ਇੱਕ ਕਰਮਚਾਰੀ ਨੂੰ ਫਰਿੱਜ ਵਿੱਚ ਸਟੋਰ ਕੀਤੇ ਗਏ ਕੋਰੋਨਾਂ ਵਾਇਰਸ ਦੇ ਟੀਕਿਆਂ ਨੂੰ ਜਾਣ ਬੁੱਝ ਕੇ ਬਾਹਰ ਕੱਢਣ ਦੇ ਮਾਮਲੇ ਵਿੱਚ ਨੌਕਰੀ ਤੋਂ ਕੱਢਿਆ ਗਿਆ ਹੈ ,ਜਦਕਿ ਕਰਮਚਾਰੀ ਦੀ ਇਸ ਹਰਕਤ ਨਾਲ ਹਸਪਤਾਲ ਨੂੰ 500 ਤੋਂ ਵੱਧ ਟੀਕਿਆਂ ਦੀਆਂ ਖੁਰਾਕਾਂ ਨੂੰ ਸੁੱਟਣਾ ਪਿਆ ਹੈ। ਇਸ ਮਾਮਲੇ ਵਿੱਚ ਮਿਲਵਾਕੀ ਖੇਤਰ ਕੋਲ ਗ੍ਰਾਫਟਨ ਦੇ ਓਰੋਰਾ ਮੈਡੀਕਲ ਸੈਂਟਰ ਨੇ ਬੁੱਧਵਾਰ ਨੂੰ ਜਾਣਕਾਰੀ ਦਿੱਤੀ ਕਿ ਇਸ ਵਰਕਰ ਦੁਆਰਾ ਮੋਡਰਨਾ ਟੀਕੇ ਦੀਆਂ 57 ਸ਼ੀਸ਼ੀਆਂ ਨੂੰ ਫਾਰਮੇਸੀ ਦੀ ਫਰਿੱਜ ਵਿਚੋਂ ਬਾਹਰ ਕੱਢ ਕੇ ਰਾਤ ਭਰ ਛੱਡਿਆ ਗਿਆ ਸੀ।ਇਸ ਸੰਬੰਧੀ ਹਸਪਤਾਲ ਨੇ ਜਾਂਚ ਪੜਤਾਲ ਵਿੱਚ ਪਾਇਆ ਕਿ ਇਸ ਗਲਤੀ ਲਈ ਕੋਈ ਵਿਅਕਤੀ ਜ਼ਿੰਮੇਵਾਰ ਹੈ ਅਤੇ ਬੁੱਧਵਾਰ ਨੂੰ, ਹਸਪਤਾਲ ਦੇ ਇੱਕ ਕਰਮਚਾਰੀ ਦੁਆਰਾ ਇਸ ਗਲਤੀ ਦੀ ਜਿੰਮੇਵਾਰੀ ਆਪਣੇ ਉੱਪਰ ਲੈਣ ਤੋਂ ਬਾਅਦ ਹਸਪਤਾਲ ਨੇ ਅਗਲੀ ਜਾਂਚ ਲਈ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਹੈ।ਇਸ ਲਾਪਰਵਾਹੀ ਦੀ ਘਟਨਾ ਸੰਬੰਧੀ ਹਸਪਤਾਲ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਸ ਵਿਅਕਤੀ ਦੀ ਇਸ ਕਾਰਵਾਈ ਦੇ ਨਤੀਜੇ ਵਜੋਂ 500 ਤੋਂ ਵੱਧ ਲੋਕਾਂ ਨੂੰ ਟੀਕਾ ਪ੍ਰਾਪਤ ਕਰਨ ਵਿੱਚ ਦੇਰੀ ਹੋਵੇਗੀ ਅਤੇ ਇਹ ਵਿਅਕਤੀ ਹੁਣ ਹਸਪਤਾਲ ਦਾ ਕਰਮਚਾਰੀ ਨਹੀ ਹੈ।ਫਾਈਜ਼ਰ ਕੰਪਨੀ ਦੁਆਰਾ ਬਣਾਏ ਗਏ ਟੀਕੇ ਦੀ ਤਰ੍ਹਾਂ ਹੀ ਮੋਡਰਨਾ ਟੀਕੇ ਨੂੰ ਵੀ ਸ਼ੁਰੂਆਤੀ ਆਵਾਜਾਈ ਅਤੇ ਸਟੋਰੇਜ ਵੇਲੇ ਘੱਟ ਤਾਪਮਾਨ ਦੀ ਜ਼ਰੂਰਤ ਹੁੰਦੀ ਹੈ, ਪਰ ਬਾਅਦ ਵਿੱਚ ਇਸ ਨੂੰ ਵਰਤੋਂ ਤੋਂ ਪਹਿਲਾਂ ਕਈ ਦਿਨਾਂ ਲਈ ਫਰਿੱਜ ਦੇ ਤਾਪਮਾਨ ਅਨੁਸਾਰ ਸਥਾਨਕ ਤੌਰ ਤੇ ਸਟੋਰ ਕੀਤਾ ਜਾ ਸਕਦਾ ਹੈ।

Listen Live

Subscription Radio Punjab Today

Our Facebook

Social Counter

  • 18960 posts
  • 1 comments
  • 0 fans

Log In