Menu

ਕਿਸਾਨ ਸੰਘਰਸ਼ ਅੱਗੇ ਮੋਦੀ ਸਰਕਾਰ ਝੁਕਣ ਲਈ ਮਜਬੂਰ ਹੋਈ, ਅੰਤਿਮ ਜਿੱਤ ਨਾਲ ਹੀ ਘੋਲ ਸਮਾਪਤ ਹੋਵੇਗਾ – ਅਰਸ਼ੀ

ਦਿੱਲੀ, 31 ਦਸੰਬਰ ( ਬਖਤੌਰ ਢਿੱਲੋਂ ) – ਕੋਰੋਨਾ ਹਊਏ ਦੇ ਪਰਦੇ ਥੱਲੇ ਮੋਦੀ ਸਰਕਾਰ ਨੇ ਜਨਤਕ ਜਾਇਦਾਦ ਨੂੰ ਕੌਡੀਆਂ ਦੇ ਭਾਅ ਆਪਣੇ ਜੋਟੀਦਾਰਾਂ ਅੰਬਾਨੀਆਂ/ਅਡਾਨੀਆਂ ਨੂੰ ਵੇਚ ਦਿੱਤੀ ਤੇ ਵੇਚ ਰਹੀ ਹੈ। ਲੰਮੇ ਸੰਘਰਸ਼ਾਂ ਉਪਰੰਤ ਪ੍ਰਾਪਤ ਕੀਤੇ ਮਜਦੂਰ ਜਮਾਤ ਦੇ ਹਿਤਾਂ ਦੀ ਰਾਖੀ ਕਰਨ ਵਾਲੇ ਕਾਨੂੰਨਾਂ ਦੀ ਸੰਘੀ ਘੁੱਟ ਦਿੱਤੀ ਹੈ। ਦੇਸ਼ ਦੇ ਸੰਘੀ ਢਾਂਚੇ ਨੂੰ ਲਗਾਤਾਰ ਕਮਜੋਰ ਕਰਨ ਦੀਆਂ ਸਾਜਿਸ਼ਾਂ ਰਚੀਆਂ ਹਨ। ਇਸ ਉਪਰੰਤ ਤਿੰਨ ਕਾਲੇ ਖੇਤੀ ਕਾਨੂੰਨ ਪਾਸ ਕਰਕੇ ਖੇਤੀਬਾੜੀ ਦੇ ਸਮੁੱਚੇ ਖੇਤਰ ਤੇ ਕਾਰਪੋਰੇਟ ਘਰਾਣਿਆਂ ਦੇ ਕਬਜੇ ਦਾ ਰਾਹ ਖੋਲ ਦਿੱਤਾ ਹੈ। ਸਰਕਾਰ ਨੂੰ ਗਲਤਫਹਿਮੀ ਸੀ ਕਿ ਸ਼ਾਇਦ ਕਿਸਾਨ ਵੀ ਕੋਰੋਨਾ ਦੇ ਡਰ ਕਾਰਨ ਚੁੱਪ ਰਹਿ ਕੇ ਆਪਣੀ ਮੌਤ ਦੇ ਵਰੰਟਾਂ ਨੂੰ ਪ੍ਰਵਾਨ ਕਰ ਲੈਣਗੇ। ਦੇਸ਼ ਦੇ ਲੱਖਾਂ ਕਿਸਾਨਾਂ ਨੇ ਸੜਕਾਂ ਤੇ ਉਤਰ ਕੇ ਕੇਵਲ ਕਿਸਾਨ ਸੰਘਰਸ਼ ਨੂੰ ਲੋਕ ਸੰਘਰਸ਼ ਵਿੱਚ ਤਬਦੀਲ ਕਰ ਦਿੱਤਾ ਹੈ। ਕਾਲੇ ਕਾਨੂੰਨਾਂ ਵਿਰੁੱਧ ਸਾਰਾ ਦੇਸ਼ ਹੀ ਉੱਠ ਖੜਾ ਹੋ ਗਿਆ ਹੈ। ਜਿਸ ਤੋਂ ਮੋਦੀ ਸਰਕਾਰ ਭੈਅ ਭੀਤ ਨਜਰ ਆ ਰਹੀ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕੁੱਲ ਹਿੰਦ ਕਿਸਾਨ ਸਭਾ ਦੇ ਸੀਨੀਅਰ ਆਗੂ ਹਰਦੇਵ ਸਿੰਘ ਅਰਸ਼ੀ ਨੇ ਟਿੱਕਰੀ ਅਤੇ ਸਿੰਘੂ ਬਾਰਡਰ ਤੇ ਵਿਸ਼ਾਲ ਇਕੱਠਾਂ ਨੂੰ ਸੰਬੋਧਨ ਕਰਦੇ ਹੋਏ ਕੀਤਾ। ਕਿਸਾਨ ਆਗੂ ਨੇ ਕਿਹਾ ਕਿ ਭਾਵੇਂ ਸਰਕਾਰ ਕੁੱਝ ਮੰਗਾਂ ਮੰਨਣ ਲਈ ਸਹਿਮਤ ਹੋਈ ਹੈ ਪ੍ਰੰਤੂ ਅੰਤਿਮ ਜਿੱਤ ਹਲੇ ਬਾਕੀ ਹੈ, ਜਿਸ ਤੋਂ ਬਿਨ੍ਹਾਂ ਅੰਦੋਲਨ ਸਮਾਪਤ ਨਹੀਂ ਹੋਵੇਗਾ। ਕਿਸਾਨ ਆਗੂ ਨੇ ਅੱਗੇ ਕਿਹਾ ਕਿ ਕਿਸਾਨਾਂ ਅਤੇ ਉਸਦੇ ਸਹਿਯੋਗੀਆਂ ਦੇ ਲੱਖਾਂ ਦੇ ਇਕੱਠਾਂ ਨੇ ਕੋਰੋਨਾ ਤੇ ਜਿੱਤ ਪ੍ਰਾਪਤ ਕਰਕੇ ਲੋਕਾਂ ਨੂੰ ਇਸ ਦੀ ਦਹਿਸ਼ਤ ਤੋਂ ਮੁਕਤ ਕਰ ਦਿੱਤਾ ਹੈ। ਅੰਦੋਲਨ ਦੀ ਇਹ ਵੀ ਵੱਡੀ ਪ੍ਰਾਪਤੀ ਹੈ ਕਿ ਜਿਸ ਤਰ੍ਹਾਂ ਆਰ.ਐਸ.ਐਸ. ਨੇ ਧਰਮਾਂ ਦੇ ਨਾਂ ਤੇ ਫਿਰਕੂ ਧਰੁਵੀਕਰਨ ਨਾਲ ਸਮਾਜ ਵਿੱਚ ਨਫਰਤ ਦੀ ਜਹਿਰ ਭਰ ਦਿੱਤੀ ਸੀ, ਮੌਜੂਦਾ ਕਿਸਾਨ ਅੰਦੋਲਨ ਨੇ 6 ਸਾਲ ਪਹਿਲਾਂ ਦੇ ਭਾਰਤ ਨੂੰ ਵਾਪਸ ਲੈ ਆਂਦਾ ਹੈ। ਅੱਜ ਹਰ ਵਰਗ/ਧਰਮ ਦੇ ਲੋਕ ਕਿਸਾਨ ਸੰਘਰਸ਼ ਵਿੱਚ ਇੱਕ ਮੁੱਠ ਹੋ ਕੇ ਯੋਗਦਾਨ ਪਾ ਰਹੇ ਹਨ। ਹਿੰਦੂ, ਮੁਸਲਿਮ ਪਾਕਿਸਤਾਨ ਦੀ ਬਜਾਏ ਕੇਵਲ ਲੋਕ ਹਿਤਾਂ ਦੀ ਗੱਲ ਹੋ ਰਹੀ ਹੈ।ਫਿਰਕੂ ਸ਼ਕਤੀਆਂ ਨੂੰ ਕਮਜੋਰ ਕਰਨਾ ਅੰਦੋਲਨ ਦੀ ਪ੍ਰਾਪਤੀ ਹੈ। ਸਾਥੀ ਅਰਸ਼ੀ ਨੇ ਅੰਤ ਵਿੱਚ ਕਿਹਾ ਕਿ ਕਿਸਾਨ ਅੰਤਿਮ ਜਿੱਤ ਲਈ ਚੱਟਾਨ ਦੀ ਤਰ੍ਹਾਂ ਮਜਬੂਤ ਹਨ। ਅੰਤਿਮ ਜੰਗ ਜਿੱਤ ਕੇ ਹੀ ਵਾਪਸ ਮੁੜਣਗੇ। ਬਿਜਲੀ ਸੋਧ ਬਿਲ ਤੇ ਵਾਤਾਵਰਣ ਕਾਨੂੰਨ ਦੀ ਵਾਪਸੀ ਦਾ ਹੋਣਾ ਵੱਡੀ ਜਿੱਤ ਹੈ। ਅਗਾਮੀ 4 ਜਨਵਰੀ ਦੀ ਮੀਟਿੰਗ ਵਿੱਚ ਕਾਲੇ ਕਾਨੂੰਨਾਂ ਦੀ ਵਾਪਸੀ ਤੇ ਐਮ.ਐਸ.ਪੀ. ਦੀ ਕਾਨੂੰਨੀ ਗਰੰਟੀ ਲਈ ਸਰਕਾਰ ਮਜਬੂਰ ਹੋਵੇ ਨਹੀਂ ਤਾਂ ਕਿਸਾਨ ਸੰਘਰਸ਼ ਨਾ ਕੇਵਲ ਜਾਰੀ ਰਹੇਗਾ, ਬਲਕਿ ਹੋਰ ਵਿਸ਼ਾਲ ਹੋਵੇਗਾ।

EVM ਲੈ ਕੇ ਜਾ ਰਿਹਾ ਵਾਹਨ ਨਦੀ…

ਲਖੀਮਪੁਰ, 19 ਅਪ੍ਰੈਲ 2024- ਲਖੀਮਪੁਰ ਇਲਾਕੇ ਵਿੱਚ ਈਵੀਐਮ ਨਦੀ ਵਿੱਚ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਤੁਹਾਨੂੰ ਦੱਸ ਦੇਈਏ…

ਚੋਣ ਡਿਊਟੀ ‘ਤੇ ਤਾਇਨਾਤ CRPF…

19 ਅਪ੍ਰੈਲ 2024-ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ…

23 ਸਾਲਾ ਕੁੜੀ ਨਾਲ ਗੁਆਂਢੀ…

19 ਅਪ੍ਰੈਲ 2024- ਮੱਧ ਪ੍ਰਦੇਸ਼ ਦੇ ਗੁਨਾ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

Listen Live

Subscription Radio Punjab Today

ਦੁਬਈ ‘ਚ ਬਾਰਸ਼ ਕਾਰਨ ਦੂਤਘਰ ਨੇ ਭਾਰਤੀ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਭਾਰਤੀ ਦੂਤਘਰ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ ਭਾਰਤੀ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

Our Facebook

Social Counter

  • 39833 posts
  • 0 comments
  • 0 fans