Menu

ਫਾਜ਼ਿਲਕਾ : ਮਿਸ਼ਨ ਸ਼ਤ ਪ੍ਰਤੀਸ਼ਤ ਦੀ ਕਾਮਯਾਬੀ ਲਈ ਬੱਡੀ ਪੁੱਛਣਗੇ ਇੱਕ ਦੂਜੇ ਨੂੰ ਸਵਾਲ

ਫਾਜ਼ਿਲਕਾ, 29 ਦਸੰਬਰ (ਸੁਰਿੰਦਰਜੀਤ ਸਿੰਘ) – ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਯੋਗ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਯਤਨਾਂ ਸਦਕਾ ਸਰਕਾਰੀ ਸਕੂਲਾਂ ਵਿਚ ਗੁਣਾਤਮਕ ਸਿੱਖਿਆ ਦੇਣ ਲਈ ਸਿੱਖਿਆ ਵਿਭਾਗ ਨਿਰੰਤਰ ਯਤਨਸ਼ੀਲ ਹੈ।  ਮਿਸ਼ਨ ਸ਼ਤ-ਪ੍ਰਤੀਸ਼ਤ ਦੀ ਸਫਲਤਾ ਲਈ ਵਿਦਿਆਰਥੀਆਂ ਨੂੰ ਸਾਲਾਨਾ ਇਮਤਿਹਾਨ ਦੀ ਤਿਆਰੀ ਕਰਵਾਉਣ  ਹਿੱਤ ਬੱਡੀ ਗਰੁੱਪਾਂ ਦੀ ਭੂਮਿਕਾ ਨੂੰ ਵੀ ਅਹਿਮ ਮੰਨਦਿਆਂ ਈਚ ਵਨ-ਆਸਕ ਵਨ ਮੁਹਿੰਮ ਤਹਿਤ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਇੱਕ ਦੂਜੇ ਨੂੰ ਪਾਠ ਕ੍ਰਮ ਵਿੱਚੋਂ ਸਵਾਲ ਪੁੱਛ ਰਹੇ ਹਨ ਅਤੇ ਜਵਾਬ ਵੀ ਦੇ ਰਹੇ ਹਨ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਡਾ ਸੁਖਵੀਰ ਸਿੰਘ ਬੱਲ ਨੈਸ਼ਨਲ ਐਵਾਰਡੀ ਨੇ ਦੱਸਿਆ ਕਿ ਮਿਸ਼ਨ ਸ਼ਤ- ਪ੍ਰਤੀਸ਼ਤ ਲਈ ਸਿੱਖਿਆ ਵਿਭਾਗ ਨੇ ਅਧਿਆਪਕਾਂ ਨਾਲ ਸਮੇਂ ਸਮੇਂ ਸਿਰ ਰਾਬਤਾ ਕਾਇਮ ਰੱਖਿਆ ਹੈ ਅਤੇ ਇਸ ਦੇ ਨਾਲ ਮਾਪਿਆਂ ਦਾ ਅਤੇ ਆਮ ਲੋਕਾਂ ਦੇ ਵਿਸ਼ਵਾਸ ਵਿੱਚ ਵਾਧਾ ਹੋਇਆ ਹੈ ਜਿਸ ਦਾ ਨਤੀਜਾ ਸਰਕਾਰੀ ਸਕੂਲਾਂ ਵਿੱਚ ਰਿਕਾਰਡ ਤੋੜ ਦਾਖ਼ਲਾ ਵਧਿਆ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਸਿੱਖਿਆ ਵਿਭਾਗ ਦੀ ਇੱਕ ਹੋਰ ਪਹਿਲਕਦਮੀ ਈਚ ਵਨ-ਆਸਕ ਵਨ ਵੀ ਜੁੁੜ ਗਈ ਹੈ ਜਿਸ ਦੌਰਾਨ ਵਿਦਿਆਰਥੀ ਆਪਣੇ ਸਕੂਲ ਦੇ ਦੂਜੇ ਵਿਦਿਆਰਥੀਆਂ ਜਾਂ ਬੱਡੀ ਤੋਂ ਪਾਠ ਕ੍ਰਮ ਸਬੰਧੀ ਸਵਾਲ ਪੁੱਛੇਗਾ ਅਤੇ ਲੋੜ ਪੈਣ ਤੇ ਸਕੂੁਲ ਦੇ ਵਿਸ਼ਾ ਅਧਿਆਪਕ ਪਾਸੋਂ ਸ਼ੰਕਿਆਂ ਦਾ ਨਿਵਾਰਨ ਵੀ ਕਰੇਗਾ।ਇਸ ਮੁਹਿੰਮ ਨਾਲ ਵਿਦਿਆਰਥੀ ਨਵੇਂ ਕੀਰਤੀਮਾਨ ਸਥਾਪਤ ਕਰਨਗੇ ਅਤੇ ਸਰਕਾਰੀ ਸਕੂਲਾਂ ਦੀ ਪਾਸ ਪ੍ਰਤੀਸ਼ਤਤਾ ਵਿੱਚ ਹੋਰ ਵੀ ਸਾਕਾਰਾਤਮਕ ਵਾਧਾ ਹੋਵੇਗਾ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਡੀ ਐੱਮ ਅੰਗਰੇਜ਼ੀ ਗੌਤਮ ਗੌਡ਼ ਨੇ ਦੱਸਿਆ ਕਿ ਪੰਜਾਬ ਦੇ ਸਕੂਲਾਂ ਵਿੱਚ ਮਿਸ਼ਨ ਸ਼ਤ ਪ੍ਰਤੀਸ਼ਤ ਤਹਿਤ ਈਚ ਵਨ-ਆਸਕ ਵਨ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਦੇ ਪਾਠਕ੍ਰਮ ਵਿਚਲੇ ਸਵਾਲ ਆਪਣੇ ਸਹਿਪਾਠੀ ਅਤੇ ਬੱਡੀ ਪਾਸੋਂ ਪੁੱਛਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਨਾਲ ਬੱਚੇ ਦੀ ਸੋਚ ਵਿਕਸਤ ਹੁੰਦੀ ਹੈ ਅਤੇ ਜਿਸ ਵਿਦਿਆਰਥੀ ਨੂੰ ਇਸ ਦਾ ਸਹੀ ਜਵਾਬ ਪਤਾ ਹੁੰਦਾ ਹੈ ਉਸ ਦੀ ਦੁਹਰਾਈ ਵੀ ਹੋ ਜਾਂਦੀ ਹੈ ਅਤੇ ਸ਼ੰਕਾ ਦੂਰ ਹੋ ਜਾਂਦੀ ਹੈ।
ਇਸ ਤੋਂ ਇਲਾਵਾ ਗੌਤਮ ਗੌੜ ਨੇ ਦੱਸਿਆ ਕਿ ਸਿੱਖਿਆ ਸਕੱਤਰ ਪੰਜਾਬ ਕ੍ਰਿਸ਼ਨ ਕੁਮਾਰ ਦੀ ਦੇਖ ਰੇਖ ਵਿੱਚ ਸਿੱਖਿਆ ਵਿਭਾਗ ਵੱਲੋਂ ਬਹੁੁਤ ਸਾਰੀਆਂ ਪਹਿਲਕਦਮੀਆਂ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ ਇੰਗਲਿਸ਼ ਬੂਸਟਰ ਕਲੱਬ, ਪੰਜਾਬ ਪ੍ਰਾਪਤੀ ਸਰਵੇਖਣ, ਘਰ ਬੈਠੇ ਆਨਲਾਈਨ ਸਿੱਖਿਆ ਆਦਿ ਜਿਸ ਨਾਲ ਅਧਿਆਪਕਾਂ ਅਤੇ ਵਿਦਿਆਰਥੀਆਂ ਦੀਆਂ ਕੌਸ਼ਲਾਂ ਵਿਚ ਭਾਰੀ ਨਿਖਾਰ ਆਇਆ ਹੈ।

Listen Live

Subscription Radio Punjab Today

Our Facebook

Social Counter

  • 18960 posts
  • 1 comments
  • 0 fans

Log In