Menu

ਇਲੀਨੋਏ ‘ਚ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਲੱਗੇ ਆਰਮੀ ਜਵਾਨ ‘ਤੇ ਹੱਤਿਆਵਾਂ ਦੇ ਦੋਸ਼

ਫਰਿਜ਼ਨੋ (ਕੈਲੀਫੋਰਨੀਆਂ), 29 ਦਸੰਬਰ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਇਲੀਨੋਏ ਸੂਬੇ ਵਿੱਚ ਸ਼ਨੀਵਾਰ ਰਾਤ ਨੂੰ ਇੱਕ ਬਾਉਲਿੰਗ ਐਲੀ ਵਿੱਚ ਹੋਈ ਮਾਰੂ ਗੋਲੀਬਾਰੀ ਦੇ ਮਾਮਲੇ ‘ਚ ਦੋਸ਼ੀ
ਇੱਕ ਗ੍ਰੀਨ ਬੈਰੇਟ ਜਵਾਨ ਹੈ ।ਇਸ 37 ਸਾਲਾ ਫਲੋਰਿਡਾ ਵਾਸੀ ਦਾ ਨਾਮ ਡਿਊਕ ਵੈਬ  ਹੈ, ਜਿਸਨੇ ਇਲੀਨੋਏ  ਦੇ ਰਾਕਫੋਰਡ ਵਿੱਚ ਡੌਨ ਕਾਰਟਰ ਲੈਨਜ਼ ਵਿਖੇ ਕਥਿਤ ਤੌਰ ਤੇ
ਗੋਲੀਬਾਰੀ ਕਰਕੇ ਤਿੰਨ ਲੋਕਾਂ ਦੀ ਹੱਤਿਆ ਕਰਨ ਦੇ ਨਾਲ ਅਤੇ ਤਿੰਨ ਹੋਰ ਨੂੰ ਜ਼ਖ਼ਮੀ ਕਰ ਦਿੱਤਾ ਸੀ। ਪੁਲਿਸ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਦੋਸ਼ੀ ਉੱਤੇ ਪਹਿਲੀ ਡਿਗਰੀ ਦੇ ਤਿੰਨ ਕਤਲ ਦੇ ਦੋਸ਼ਾਂ ਤੋਂ ਇਲਾਵਾ ਤਿੰਨ ਕਤਲਾਂ ਦੀ ਕੋਸ਼ਿਸ਼ ਦੇ ਦੋਸ਼ ਲਗਾਏ ਗਏ ਹਨ।ਇਸ ਸੰਬੰਧੀ ਪੁਲਿਸ ਨੇ ਐਤਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਵੈਬ ਨੂੰ ਬਿਨਾ ਬਾਂਡ ਦੇ ਵਿਨੇਬਾਗੋ ਕਾਉਂਟੀ ਜੇਲ੍ਹ ਵਿੱਚ ਰੱਖਿਆ ਜਾ ਰਿਹਾ ਹੈ ਅਤੇ ਸੋਮਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਵੈਬ ਦੇ ਆਰਮੀ ਕਮਾਂਡਰ, ਮੇਜਰ, ਜਨਰਲ ਜਾਨ ਬਰੇਨਨ, ਨੇ ਇੱਕ ਬਿਆਨ ਅਨੁਸਾਰ ਰਿਪੋਰਟਾਂ ਵਿੱਚ ਵੈਬ ਦੀ ਵਰਣਨ ਕੀਤੀ ਗਈ ਕਾਰਵਾਈ ਹੈਰਾਨ ਕਰਨ ਵਾਲੀ ਹੈ ਅਤੇ ਇਹ ਵੈਬ ਦੀ 12 ਸਾਲਾਂ ਦੀ ਸਤਿਕਾਰਯੋਗ ਸੇਵਾ ਦੇ ਚਰਿੱਤਰ ਤੋਂ ਬਾਹਰ ਹੈ।ਫੌਜ ਦੇ ਅਨੁਸਾਰ, ਵੈਬ ਇੱਕ ਵਿਸ਼ੇਸ਼ ਫੋਰਸਿਜ਼ ਸਹਾਇਕ ਕਾਰਜ ਅਤੇ ਖੁਫੀਆ ਸਾਰਜੈਂਟ ਹੈ ਜੋ
3 ਵੀਂ ਬਟਾਲੀਅਨ, 7 ਵੇਂ ਸਪੈਸ਼ਲ ਫੋਰਸਿਜ਼ ਗਰੁੱਪ (ਏਅਰਬਰਨ) , ਫਲੋਰਿਡਾ ਵਿੱਚ ਏਗਲਿਨ ਏਅਰ ਫੋਰਸ ਬੇਸ ਕੈਂਪ ਬੁੱਲ ਸਾਈਮਨਸ ਵਿੱਚ ਤਾਇਨਾਤ ਹੈ।ਵੈਬ ਸਾਲ 2008 ਵਿਚ ਫੌਜ ਵਿਚ ਭਰਤੀ ਹੋਇਆ ਸੀ ਅਤੇ ਸ਼ਨੀਵਾਰ ਨੂੰ ਛੁੱਟੀ ‘ਤੇ ਗਿਆ ਸੀ।ਇਸ ਮਾਮਲੇ ਵਿੱਚ ਸੈਨਾ ਨੇ ਪੁਲਿਸ ਵਿਭਾਗ ਨੂੰ ਜਾਂਚ ਵਿੱਚ ਸਹਾਇਤਾ ਪ੍ਰਦਾਨ ਕਰਨ ਦਾ ਭਰੋਸਾ ਦਿੱਤਾ ਹੈ

EVM ਲੈ ਕੇ ਜਾ ਰਿਹਾ ਵਾਹਨ ਨਦੀ…

ਲਖੀਮਪੁਰ, 19 ਅਪ੍ਰੈਲ 2024- ਲਖੀਮਪੁਰ ਇਲਾਕੇ ਵਿੱਚ ਈਵੀਐਮ ਨਦੀ ਵਿੱਚ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਤੁਹਾਨੂੰ ਦੱਸ ਦੇਈਏ…

ਚੋਣ ਡਿਊਟੀ ‘ਤੇ ਤਾਇਨਾਤ CRPF…

19 ਅਪ੍ਰੈਲ 2024-ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ…

23 ਸਾਲਾ ਕੁੜੀ ਨਾਲ ਗੁਆਂਢੀ…

19 ਅਪ੍ਰੈਲ 2024- ਮੱਧ ਪ੍ਰਦੇਸ਼ ਦੇ ਗੁਨਾ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

Listen Live

Subscription Radio Punjab Today

ਦੁਬਈ ‘ਚ ਬਾਰਸ਼ ਕਾਰਨ ਦੂਤਘਰ ਨੇ ਭਾਰਤੀ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਭਾਰਤੀ ਦੂਤਘਰ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ ਭਾਰਤੀ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

Our Facebook

Social Counter

  • 39833 posts
  • 0 comments
  • 0 fans