Menu

ਵਿਧਾਇਕ ਘੁਬਾਇਆ ਵੱਲੋਂ ਫਾਜ਼ਿਲਕਾ ‘ਚ ਪੰਜਾਹ ਲੱਖ ਰੁਪਏ ਦੇ ਪ੍ਰੋਜੈਕਟ ਦੇ ਕੰਮਾਂ ਦੀ ਸ਼ੁਰੂਆਤ

ਫਾਜ਼ਿਲਕਾ 28 ਦਸੰਬਰ (ਸੁਰਿੰਦਰਜੀਤ ਸਿੰਘ) – ਪੰਜਾਬ ਸਰਕਾਰ ਵੱਲੋਂ ਲਗਾਤਾਰ ਸੂਬੇ ਦੇ ਹਲਕਿਆਂ ਦੇ ਵਿਕਾਸ ਲਈ ਲਗਤਾਰ ਉਪਰਾਲੇ ਕੀਤੇ ਜਾ ਰਹੇ ਹਨ।ਇਨ੍ਹਾਂ ਵਿਕਾਸ ਕਾਰਜਾਂ ਦੀ ਲੜੀ ਤਹਿਤ ਅੱਜ ਹਲਕਾ ਵਿਧਾਇਕ ਸ. ਦਵਿੰਦਰ ਸਿੰਘ ਘੁਬਾਇਆ ਵੱਲੋਂ ਫਾਜ਼ਿਲਕਾ ਦੇ ਵਾਰਡ ਨੰਬਰ 25 ਨਵੀ ਆਬਾਦੀ `ਚ ਪੱਕੀਆਂ ਸੜਕਾਂ ਅਤੇ ਨਾਲੀਆਂ ਦੇ ਕੰਮ ਚਾਲੂ ਕਰਵਾਏ ਗਏ।  ਇਸ ਮੌਕੇ ਫਾਜ਼ਿਲਕਾ ਵਿਧਾਇਕ ਸ. ਦਵਿੰਦਰ ਸਿੰਘ ਘੁਬਾਇਆ ਨੇ ਅਪਣੇ ਹੱਥੀਂ ਕਹੀ ਨਾਲ ਟੱਕ ਲਗਾ ਕੇ ਬਣ ਰਹੀ ਸੜਕ ਦਾ ਕੰਮ ਚਾਲੂ ਕਰਵਾਇਆ।
ਉਨ੍ਹਾਂ ਦੱਸਿਆ ਕਿ ਇਹ ਸੜਕ 50 ਲੱਖ ਰੁਪਏ ਦੀ ਲਾਗਤ ਨਾਲ ਬਣ ਕੇ ਤਿਆਰ ਹੋ ਜਾਵੇਗੀ।ਉਨ੍ਹਾਂ ਦੱਸਿਆ ਕਿ ਇਸ ਵਾਰਡ ਦੀਆ ਦੋ ਸੜਕਾ ਬਣ ਕੇ ਪਹਿਲਾਂ ਹੀ ਤਿਆਰ ਹੋ ਗਈਆ ਹਨ ਬਾਕੀ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਵਾਰਡ ਨੰਬਰ 25 `ਚ ਪਿਛਲੇ ਕੁਝ ਸਮੇਂ ਤੋਂ ਵਿਕਾਸ ਕਾਰਜ ਅਧੂਰੇ ਪਏ ਸਨ ਜਿਸ ਦੀ ਸ਼ੁਰੂਆਤ ਅੱਜ ਕੀਤੀ ਗਈ ਹੈ ਜ਼ੋ ਕਿ ਭਵਿੱਖ `ਚ ਲਗਾਤਾਰ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਫਾਜ਼ਿਲਕਾ ਸ਼ਹਿਰ ਅੰਦਰ ਵਿਕਾਸ ਕਾਰਜਾਂ ਨੂੰ ਜੰਗੀ ਪੱਧਰ `ਤੇ ਅਮਲ ਵਿਚ ਲਿਆਂਦਾ ਜਾ ਰਿਹਾ ਹੈ।
ਇਸ ਮੌਕੇ ਉਨ੍ਹਾਂ ਲੋਕਾਂ ਦੀਆ ਸ਼ਿਕਾਇਤਾਂ ਸੁਣੀਆਂ ਅਤੇ ਮੌਕੇ ਤੇ ਹੀ ਜਾਇਜ ਸਮਸਿਆਵਾ ਦਾ ਹਲ ਕੀਤਾ ਅਤੇ ਅਧਿਕਾਰੀਆਂ ਨੂੰ ਬਕਾਇਆ ਸਮੱਸਿਆਵਾ ਦਾ ਹੱਲ ਕਰਨ ਦੇ ਆਦੇਸ਼ ਵੀ ਦਿੱਤੇ।ਇਸ ਮੌਕੇ ਚੌਧਰੀ ਰਮੇਸ਼ ਕੁਮਾਰ ਨੇ ਵਿਧਾਇਕ ਘੁਬਾਇਆ ਦੇ ਨਾਲ-ਨਾਲ ਹੋਰ ਕਾਂਗਰਸੀ ਵਰਕਰਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਪ੍ਰੇਮ ਕੁਮਾਰ ਕੁਲਰੀਆਂ ਚੇਅਰਮੈਨ ਮਾਰਕੀਟ ਕਮੇਟੀ ਫਾਜ਼ਿਲਕਾ, ਬਿੱਟੁ ਬਾਡੀ ਵਾਲਾ ਵਾਇਸ ਚੇਅਰਮੈਨ ਮਾਰਕੀਟ ਕਮੇਟੀ ਫਾਜ਼ਿਲਕਾ, ਸੁਰਿੰਦਰ ਕੁਮਾਰ ਕਾਲੜਾ ਬਲਾਕ ਪ੍ਰਧਾਨ,ਰਿਤੇਸ਼ ਗਗਨੇਜਾ ਜ਼ਿਲ੍ਹਾ ਪ੍ਰਧਾਨ ਬਾਰ ਐਸੋਸੀਏਸ਼ਨ ਫਾਜ਼ਿਲਕਾ, ਸੁਰਿੰਦਰ ਕੁਮਾਰ ਸਚਦੇਵਾ ਐਡਵੋਕੇਟ, ਕੌਸ਼ਲ ਬੁਕ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਮਿੰਟੂ ਕਾਮਰਾ ਹਲਕਾ ਇਨਚਾਰਜ, ਬੰਸੀ ਲਾਲ ਸਮਾਂ, ਬਲਦੇਵ ਸਿੰਘ ਭੱਟੀ, ਕਾਲੀ ਠਠੱਈ, ਹੈਪੀ ਸਾਮਾਂ, ਸੰਦੀਪ ਕੁਮਾਰ, ਭਗਵਾਨ ਦਾਸ, ਓਮ ਪ੍ਰਕਾਸ਼ ਕੰਬੋਜ, ਰੌਸ਼ਨ ਲਾਲ ਪ੍ਰਜਾਪਤ, ਸ਼ਗਨ ਲਾਲ, ਗੁਰਜੀਤ ਸਿੰਘ ਗਿੱਲ ਸਰਪੰਚ, ਗੁਰਪ੍ਰੀਤ ਸਿੰਘ ਮੈਂਬਰ ਸ਼ਕਾਇਤ ਨਿਵਾਰਨ ਕਮੇਟੀ, ਹਰਬੰਸ ਸਿੰਘ ਪੀ ਏ, ਅਤੇ ਹੋਰ ਸੀਨੀਅਰ ਲੀਡਰਸ਼ਿਪ ਮੌਜੂਦ ਰਹੇ।

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

CBI ਨੇ ਸੰਦੇਸ਼ਖਾਲੀ ਮਾਮਲੇ ‘ਚ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ…

ਜੈਸਲਮੇਰ ‘ਚ ਵੱਡਾ ਹਾਦਸਾ, ਭਾਰਤੀ…

ਜੈਸਲਮੇਰ, 25 ਅਪ੍ਰੈਲ : ਰਾਜਸਥਾਨ ਦੇ ਜੈਸਲਮੇਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

Listen Live

Subscription Radio Punjab Today

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

ਭੈਣ ਦੇ ਵਿਆਹ ਲਈ ਕੈਨੇਡਾ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ…

Our Facebook

Social Counter

  • 39934 posts
  • 0 comments
  • 0 fans