Menu

ਫਰਿਜ਼ਨੋ ‘ਚ ਬੰਦੂਕ ਦੀ ਨੋਕ ‘ਤੇ ਲੁੱਟਿਆ ਗੈਸ ਸਟੇਸ਼ਨ

ਫਰਿਜ਼ਨੋ (ਕੈਲੀਫੋਰਨੀਆਂ), 28 ਦਸੰਬਰ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਫਰਿਜ਼ਨੋ ਦੇ ਇੱਕ ਗੈਸ ਸਟੇਸ਼ਨ ਵਿੱਚ ਇੱਕ ਹਥਿਆਰਬੰਦ ਵਿਅਕਤੀ ਦੁਆਰਾ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।ਇਸ ਵਾਰਦਾਤ “ਚ ਕੇਂਦਰੀ ਫਰਿਜ਼ਨੋ ਦੇ ਗੈਸ ਸਟੇਸ਼ਨ ਦੀ ਲੁੱਟ ਦੌਰਾਨ ਦੋਸ਼ੀ ਵਿਅਕਤੀ ਵੱਲੋਂ ਦੋ ਗੋਲੀਆਂ ਵੀ ਚਲਾਈਆਂ ਗਈਆਂ  ਜਿਸ ਵਿੱਚ ਡਿਊਟੀ ਤੇ ਮੌਜੂਦ ਕਲਰਕ ਦੀ ਕਿਸੇ ਤਰ੍ਹਾਂ ਦੀ ਹਾਨੀ ਹੋਣ ਤੋਂ ਬੱਚਤ ਰਹੀ ਹੈ। ਅਧਿਕਾਰੀਆਂ ਅਨੁਸਾਰ ਇਹ  ਲੁੱਟਮਾਰ ਸ਼ਨੀਵਾਰ, 19 ਦਸੰਬਰ ਨੂੰ ਸਵੇਰੇ 5:30 ਵਜੇ ਦੇ ਕਰੀਬ 1155 ਡਬਲਯੂ. ਬੈਲਮੋਂਟ ਐਵ ‘ਤੇ ਸ਼ੈਵਰਨ ਗੈਸ ਸਟੇਸ਼ਨ “ਚ ਵਾਪਰੀ ਸੀ। ਇਸ ਘਟਨਾ ਦੀ ਕੈਮਰਾ ਵੀਡੀਓ ਵਿੱਚ ਇੱਕ ਆਦਮੀ , ਹੁੱਡੀ ਪਹਿਣੇ ਹੋਏ ਸਟੇਸ਼ਨ ਦੇ ਸਟੋਰ ਵਿੱਚ ਘੁੰਮਦਾ ਹੋਇਆ ਦਿਖਾਈ ਦਿੰਦਾ ਹੈ ਜਿਸਦੇ ਸੱਜੇ ਹੱਥ ਵਿੱਚ ਇੱਕ ਬੰਦੂਕ ਫੜੀ ਹੋਈ ਹੈ।ਦੋਸ਼ੀ ਵਿਅਕਤੀ ਕਾਉਂਟਰ ਕੋਲ ਜਾ ਕੇ ਬੰਦੂਕ ਤਾਣਦੇ ਹੋਏ ਅਤੇ ਹੋਰ ਗਾਹਕਾਂ ਨੂੰ ਡਰਾਉਂਦੇ ਹੋਏ ਕਲਰਕ ਤੋਂ ਪੈਸੇ ਦੀ ਮੰਗ ਕਰਦਾ ਹੈ।ਇਸੇ ਦੌਰਾਨ ਹਮਲਾਵਰ ਕਾਉਂਟਰ ਦੇ ਇੱਕ ਪ੍ਰੋਟੈਕਟਿਵ ਸਕ੍ਰੀਨ ਵਿੱਚ ਦੀ ਕਲਰਕ ਵੱਲ ਦੋ ਗੋਲੀਆਂ ਚਲਾਉਦਾ ਹੈ ਅਤੇ ਕਾਉਂਟਰ ਤੋਂ ਪੈਸਾ ਇਕੱਠਾ ਕਰਕੇ ਚਲਾ ਜਾਂਦਾ ਹੈ।ਇਸ ਘਟਨਾ ਵਿੱਚ ਲੁੱਟੀ ਹੋਈ ਰਾਸ਼ੀ ਦੀ ਜਾਣਕਾਰੀ ਫਿਲਹਾਲ ਸਾਹਮਣੇ ਨਹੀਂ ਆਈ ਹੈ।ਫਰਿਜ਼ਨੋ ਪੁਲਿਸ ਸਾਰਜੈਂਟ ਬ੍ਰਾਇਨ ਵੈਲਜ਼ ਅਨੁਸਾਰ ਇਸ ਵਾਰਦਾਤ ਵਿੱਚ ਮਹਿਲਾ ਕਲਰਕ ਔਰਤ ਜਾਂ ਕਿਸੇ ਹੋਰ ਨੂੰ ਗੋਲੀ ਲੱਗਣ ਤੋਂ ਬਚਾਅ ਰਿਹਾ ਹੈ।ਫਰਿਜ਼ਨੋ ਪੁਲਿਸ ਅਧਿਕਾਰੀਆਂ ਵੱਲੋਂ ਇਸ ਲੁੱਟ ਦੀ ਵਾਰਦਾਤ ਸੰਬੰਧੀ ਜਾਂਚ ਸ਼ੁਰੂ ਕਰਨ ਦੇ ਨਾਲ ਹਮਲਾਵਰ ਦੀ ਭਾਲ ਵੀ ਜਾਰੀ ਹੈ।

ਇਕ ਹੋਰ ਹਾਦਸਾ ਬੱਚਿਆਂ ਨਾਲ ਭਰੀ ਸਕੂਲੀ…

20 ਅਪ੍ਰੈਲ 2024- ਹਰਿਆਣਾ ਦੇ ਨਾਰਨੌਲ ਵਿਚ ਪਾਰਕ ਗਲੀ ਦੇ ਸਾਹਮਣੇ ਇੱਕ ਨਿੱਜੀ ਸਕੂਲ ਦੇ ਬੱਚਿਆਂ ਨਾਲ ਭਰੀ ਬੱਸ…

ਅੰਬਾਲਾ ਛਾਉਣੀ ਤੋਂ ਪੰਜਾਬ ਦਾ…

ਅੰਬਾਲਾ, 20 ਅਪ੍ਰੈਲ 2024- ਹਰਿਆਣਾ ਦੇ ਅੰਬਾਲਾ…

ਐਲੋਨ ਮਸਕ ਦਾ ਭਾਰਤ ਦੌਰਾ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ…

ਮਨੀਸ਼ ਸਿਸੋਦੀਆ ਨੇ ਵਾਪਸ ਲਈ…

ਨਵੀਂ ਦਿੱਲੀ , 19 ਅਪ੍ਰੈਲ 2024- ਰਾਊਜ਼…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39842 posts
  • 0 comments
  • 0 fans