Menu

ਅਮਰੀਕੀ ਪ੍ਰਸ਼ਾਸਨ ਖਰੀਦੇਗਾ ਫਾਈਜ਼ਰ ਦੇ ਕੋਰੋਨਾ ਵਾਇਰਸ ਟੀਕੇ ਦੀਆਂ ਹੋਰ 100 ਮਿਲੀਅਨ ਖੁਰਾਕਾਂ

ਫਰਿਜ਼ਨੋ (ਕੈਲੀਫੋਰਨੀਆਂ), 25 ਦਸੰਬਰ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਵਿੱਚ ਕੋਰੋਨਾਂ ਵਾਇਰਸ ਦੇ ਖਿਲਾਫ ਜੰਗ ਨੂੰ ਜਾਰੀ ਰੱਖਣ ਦੇ ਮੰਤਵ ਨਾਲ ਟਰੰਪ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਘੋਸ਼ਣਾ ਕਰਦਿਆਂ ਕਿਹਾ ਹੈ ਸਰਕਾਰ ਦੁਆਰਾ ਫਾਈਜ਼ਰ ਦੇ ਕੋਵਿਡ -19 ਟੀਕੇ ਦੀਆਂ  ਹੋਰ 100 ਮਿਲੀਅਨ ਖੁਰਾਕਾਂ ਨੂੰ ਖਰੀਦਿਆ ਜਾਵੇਗਾ ਤਾਂ ਕਿ ਟੀਕਾ ਲਗਵਾਉਣ ਵਾਲੇ ਅਮਰੀਕਾ ਵਾਸੀਆਂ ਨੂੰ ਜੂਨ ਤੱਕ ਇਸਦੀ ਖੁਰਾਕ ਦਿੱਤੀ ਜਾ ਸਕੇ। ਸਿਹਤ ਅਤੇ ਮਨੁੱਖੀ ਸੇਵਾਵਾਂ ਵਿਭਾਗ (ਐਚ ਐਸ ਐਸ ) ਦੇ ਅਨੁਸਾਰ ਫਾਈਜ਼ਰ ਕੰਪਨੀ ਟੀਕੇ ਦੀਆਂ 100 ਮਿਲੀਅਨ ਖੁਰਾਕਾਂ ਦਾ ਨਿਰਮਾਣ ਕਰਕੇ ਸਰਕਾਰ ਦੁਆਰਾ ਨਿਰਧਾਰਤ ਸਥਾਨਾਂ ‘ਤੇ ਪਹੁੰਚਾਵੇਗੀ ਜਦਕਿ ਸੰਯੁਕਤ ਰਾਜ ਦੁਆਰਾ 100 ਮਿਲੀਅਨ ਖੁਰਾਕਾਂ ਪਹਿਲਾਂ ਹੀ ਖਰੀਦੀਆਂ ਜਾ ਚੁੱਕੀਆਂ ਹਨ।ਇਸਦੇ ਇਲਾਵਾ ਵਿਭਾਗ ਅਨੁਸਾਰ ਕੰਪਨੀ ਨਾਲ ਸਮਝੌਤੇ ਦੇ ਤਹਿਤ, ਫਾਈਜ਼ਰ ਜੂਨ ਦੇ ਅੰਤ ਤੱਕ ਘੱਟੋ ਘੱਟ 70 ਮਿਲੀਅਨ ਅਤੇ ਜੁਲਾਈ ਦੇ ਅੰਤ ਤੱਕ 30 ਮਿਲੀਅਨ ਖੁਰਾਕਾਂ ਦੇਸ ਨੂੰ ਪ੍ਰਦਾਨ ਕਰੇਗਾ ਜਿਸ ਨਾਲ ਫੈਡਰਲ ਸਰਕਾਰ ਦੁਆਰਾ ਖਰੀਦੀਆਂ ਗਈਆਂ ਫਾਈਜ਼ਰ ਟੀਕੇ ਦੀਆਂ ਖੁਰਾਕਾਂ ਦੀ ਕੁੱਲ ਸੰਖਿਆ 200 ਮਿਲੀਅਨ ਤੱਕ ਹੋ ਜਾਵੇਗੀ।ਐਚ ਐਸ ਐਸ ਦੇ ਸਕੱਤਰ ਐਲੇਕਸ ਅਜ਼ਰ ਨੇ ਬੁੱਧਵਾਰ ਨੂੰ ਦਿੱਤੇ ਇੱਕ ਬਿਆਨ ਵਿੱਚ ਕਿਹਾ ਕਿ ਟੀਕਿਆਂ ਦੀ ਇਸ ਖਰੀਦ ਨਾਲ ਅਮਰੀਕਾ ਵਾਸੀਆਂ ਨੂੰ ਜੂਨ 2021 ਤੱਕ ਟੀਕਾਕਰਨ ਸੰਬੰਧੀ ਲੋੜੀਂਦੀ ਸਪਲਾਈ ਹੋਣ ਲਈ ਭਰੋਸਾ ਮਿਲੇਗਾ, ਹਾਲਾਂਕਿ ਅਗਲੇ ਸਾਲ ਟੀਕਾਕਰਨ ਦੀ ਜਿੰਮੇਵਾਰੀ ਆਉਣ ਵਾਲੇ ਬਾਈਡੇਨ ਪ੍ਰਸ਼ਾਸਨ  ‘ਤੇ ਹੋਵੇਗੀ।

ਗੁਜਰਾਤ ਦੇ ਭਰੂਚ ‘ਚ ਭਗਵੰਤ ਮਾਨ ਨੇ…

ਚੰਡੀਗੜ੍ਹ, 17 ਅਪ੍ਰੈਲ 2024- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਗੁਜਰਾਤ ਦੇ ਭਰੂਚ ਲੋਕ ਸਭਾ ਹਲਕੇ…

ਚੰਡੀਗੜ੍ਹ ‘ਚ ਨਹੀਂ ਬਣੀ ਗੱਲ,…

ਨਵੀਂ ਦਿੱਲੀ, 17 ਅਪ੍ਰੈਲ 2024: ਅਨੁਸੂਚਿਤ ਜਾਤੀਆਂ ਲਈ…

ਸਲਮਾਨ ਖਾਨ ਦੇ ਘਰ ‘ਤੇ…

17 ਅਪ੍ਰੈਲ 2024- ਬਾਲੀਵੁੱਡ ਅਦਾਕਾਰ ਸਲਮਾਨ ਖਾਨ…

ਪਤੀ ਦੇ ਨਜ਼ਾਇਜ਼ ਸਬੰਧਾਂ ਤੋਂ…

17 ਅਪ੍ਰੈਲ 2024- ਇੰਦੌਰ ‘ਚ ਇਕ 40…

Listen Live

Subscription Radio Punjab Today

ਮੰਦਭਾਗੀ ਖਬਰ 1 ਮਹੀਨਾ ਪਹਿਲਾਂ ਕੈਨੇਡਾ ਗਏ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਇੱਕ ਨੌਜਵਾਨ ਦੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

ਅੱਜ ਲੱਗ ਰਿਹਾ ਸਭ ਤੋਂ…

8 ਅਪ੍ਰੈਲ 2024- ਸਾਲ 2024 ਦਾ ਪਹਿਲਾ…

Our Facebook

Social Counter

  • 39782 posts
  • 0 comments
  • 0 fans