ਫਾਜ਼ਿਲਕਾ 24 ਦਸੰਬਰ (ਸੁਰਿੰਦਰਜੀਤ ਸਿੰਘ) – ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਐਸ.ਡੀ.ਐਮ ਫਾਜ਼ਿਲਕਾ ਸ੍ਰੀ ਕੇਸ਼ਵ ਗੋਇਲ ਦੀ ਅਗਵਾਈ ਹੇਠ ਜ਼ਿਲ੍ਹੇ ਅੰਦਰ ਕਰੋਨਾ ਤੋਂ ਬਚਾਅ ਹਿੱਤ ਵੈਕਸੀਨ ਲਾਉਣ ਹਿੱਤ ਅਤੇ ਕੋਲਡ ਚੈਨ ਬਣਾਉਣ ਲਈ ਸੀਐਚਸੀ ਡੱਬਵਾਲਾ ਕਲਾਂ ਬਲਾਕ ਟਾਸਕ ਫੋਰਸ ਕਮੇਟੀ ਦੀ ਮੀਟਿੰਗ ਹੋਈ।
ਮੀਟਿੰਗ ਅੰਦਰ ਵੈਕਸੀਨ ਦੀ ਕੋਲਡ ਚੈਨ ਬਣਾਉਣ ਇਸ ਦੀ ਸਾਭ ਸੰਭਾਲ ਬਣਾਉਣ, ਵੈਕਸੀਨ ਲਗਾਉਣ ਦੀ ਥਾਂ ਤੇ ਲੋੜੀਦਾ ਸਟਾਫ ਆਦਿ ਦੀ ਸਮੂਚੇ ਪ੍ਰਬੰਧਾਂ ਬਾਰੇ ਵਿਸਤਾਰ ਪੂਰਵਕ ਚਰਚਾ ਹੋਈ।ਬਲਾਕ ਟਾਸਕ ਫੋਰਸ ਬਾਰੇ ਵੀ ਵਿਚਾਰ ਵਟਾਦਰਾ ਹੋਏ ਫੈਸਲੇ ਅਨੁਸਾਰ ਕਰੋਨਾ ਵਾਇਰਸ ਖਿਲਾਫ ਜੰਗ ਲੜਣ ਵਾਲਿਆਂ ਨੂੰ ਵੈਕਸੀਨ ਪਹਿਲਾ ਲਗਾਈ ਜਾਵੇਗੀ।
ਇਸ ਮੌਕੇ ਐਸ.ਐਮ.ਓ ਡਾ. ਪੰਕਜ, ਵਿਜੈ ਬਹਿਲ ਨਾਇਬ ਤਹਿਸੀਲਦਾਰ ਫਾਜ਼ਿਲਕਾ, ਸੰਜੀਵ ਮਾਰਸ਼ਲ ਸਮਾਜਸੇਵੀ, ਦਵੇਸ਼ ਕੁਮਾਰ ਬੀਈਈ, ਸਤਪਾਲ ਕੰਬੋਜ਼ ਅਤੇ ਮੈਡਮ ਸਰੂਚੀ ਵੀ ਹਾਜ਼ਰ ਸਨ।