Menu

ਐਲੇਕਸ ਪਡਿੱਲਾ ਹੋਣਗੇ ਕੈਲੀਫੋਰਨੀਆਂ ਦੇ ਪਹਿਲੇ ਲਾਤੀਨੋ ‘ਸੈਕਟਰੀ ਆਫ ਸਟੇਟ’

ਫਰਿਜ਼ਨੋ (ਕੈਲੀਫੋਰਨੀਆਂ), 24 ਦਸੰਬਰ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਕੈਲੀਫੋਰਨੀਆਂ ਦੇ ਗੈਵਿਨ ਨਿਊਸਮ ਨੇ ਐਲੇਕਸ ਪਡਿੱਲਾ ਨੂੰ ਸੈਕਟਰੀ ਆਫ ਸਟੇਟ ਨਿਯੁਕਤ ਕੀਤਾ ਹੈ।ਇਸ ਨਿਯੁਕਤੀ ਨਾਲ ਐਲੇਕਸ ਕੈਲੀਫੋਰਨੀਆ ਸੈਨੇਟ ਵਿੱਚ ਰਾਜ ਦੇ 170 ਸਾਲਾ ਦੇ ਇਤਿਹਾਸ “ਚ ਇਸ  ਭੂਮਿਕਾ ਨੂੰ ਨਿਭਾਉਣ ਵਾਲੇ ਪਹਿਲੇ ਲਾਤੀਨੀ ਬਣੇ ਹਨ।ਕੈਲੀਫੋਰਨੀਆਂ ਦੇ ਗਵਰਨਰ ਗੈਵਿਨ ਨਿਊਸਮ ਨੇ ਸੋਮਵਾਰ ਨੂੰ ਇੱਕ ਵੀਡੀਓ ਕਾਨਫਰੰਸ ਕਾਲ ਰਾਹੀ ਪਡਿੱਲਾ ਨਾਲ ਇਸ ਨਿਯੁਕਤੀ ਬਾਰੇ ਗੱਲਬਾਤ ਕੀਤੀ। ਨਿਊਸਮ ਦੁਆਰਾ ਇਹ ਨਿਯੁਕਤੀ ਰਾਜ ਦੇ ਲਾਤੀਨੋ ਸਮੂਹਾਂ ਦੇ ਗੱਠਜੋੜ ਦੁਆਰਾ ਪਡਿੱਲਾ, ਜਾਂ ਕਿਸੇ ਹੋਰ ਲਾਤੀਨੀ ਨੂੰ ਕੈਲੀਫੋਰਨੀਆਂ ਦੀ ਨੁਮਾਇੰਦਗੀ ਲਈ ਨਿਯੁਕਤ ਕਰਨ ਲਈ ਦਬਾਅ ਬਣਾਏ ਜਾਣ ਤੋਂ ਬਾਅਦ ਹੋਈ ਹੈ ਕਿਉਂਕਿ ਰਾਜ ਦੀ ਕੁੱਲ ਆਬਾਦੀ ਦਾ 40% ਹਿੱਸਾ ਲਾਤੀਨੋ ਲੋਕ ਹਨ।47 ਸਾਲਾ ਐਲੇਕਸ ਪਕੋਇਮਾ ਵਿੱਚ ਵੱਡੇ ਹੋਏ ਹਨ ਅਤੇ ਇੱਕ ਮੈਕਸੀਕਨ ਦੇ ਪੁੱਤਰ ਹਨ। ਪਡਿੱਲਾ ਨੇ ਮੈਸੇਚਿਉਸੇਟਸ ਇੰਸਟੀਚਿਊਟ ਆਫ ਟੈਕਨੋਲੋਜੀ ਤੋਂ ਮਕੈਨੀਕਲ ਇੰਜੀਨੀਅਰਿੰਗ ਵਿੱਚ ਬੈਚਲਰ ਦੀ ਡਿਗਰੀ ਪ੍ਰਾਪਤ ਕੀਤੀ ਹੈ ਅਤੇ 2015 ਤੋਂ ਇੱਕ ਚੋਣ ਅਧਿਕਾਰੀ ਬਣਨ ਤੋਂ ਪਹਿਲਾਂ ਐਲੇਕਸ ਨੇ ਲਾਸ ਏਂਜਲਸ ਸਿਟੀ ਕੌਂਸਲ ਅਤੇ ਕੈਲੀਫੋਰਨੀਆਂ ਸਟੇਟ ਸੈਨੇਟ ਵਿੱਚ ਸੇਵਾ ਨਿਭਾਈ ਹੈ।26 ਸਾਲ ਦੀ ਉਮਰ ਵਿੱਚ, ਪਡਿੱਲਾ 1999 ਵਿੱਚ ਲਾਸ ਏਂਜਲਸ ਸਿਟੀ ਕੌਂਸਲ ਵਿੱਚ ਸੇਵਾ ਕਰਨ ਵਾਲੇ ਸ਼ਹਿਰ ਦੇ ਪਹਿਲੇ ਲਾਤੀਨੀ ਵਜੋਂ ਚੁਣੇ ਜਾਣ ਦੇ ਨਾਲ ਇੱਕ ਸੰਸਦ ਮੈਂਬਰ ਵਜੋਂ, ਉਸਨੇ ਊਰਜਾ, ਸਹੂਲਤਾਂ ਅਤੇ ਸੰਚਾਰ ਕਮੇਟੀ ਦੀ ਪ੍ਰਧਾਨਗੀ ਵੀ ਕੀਤੀ।ਇਸ ਤੋਂ ਇਲਾਵਾ ਕੋਰੋਨਾਂ ਮਹਾਂਮਾਰੀ ਦੇ ਦੌਰਾਨ ਰਾਜ ਦੀਆਂ ਵੋਟ-ਮੇਲ ਚੋਣਾਂ ਦੀ ਅਗਵਾਈ ਕਰਨ ਲਈ ਵੀ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਗਈ ਸੀ।

Listen Live

Subscription Radio Punjab Today

Our Facebook

Social Counter

  • 18960 posts
  • 1 comments
  • 0 fans

Log In