Menu

ਪ੍ਰਸਿੱਧ ਮੋਬਾਈਲ ਫੋਨ ਕੰਪਨੀ ਐਪਲ ਕੈਲੀਫੋਰਨੀਆਂ “ਚ ਸਟੋਰਾਂ ਨੂੰ ਕਰ ਰਹੀ ਹੈ ਅਸਥਾਈ ਤੌਰ ‘ਤੇ ਬੰਦ

ਫਰਿਜ਼ਨੋ (ਕੈਲੀਫੋਰਨੀਆਂ), 22 ਦਸੰਬਰ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਦੁਨੀਆਂ ਭਰ ਵਿੱਚ ਆਪਣੇ ਮੋਬਾਈਲ ਫੋਨਾਂ ਦਾ ਦਬਦਬਾ ਕਾਇਮ ਰੱਖਣ ਵਾਲੀ ਕੰਪਨੀ ‘ਐਪਲ’ ਕੋਰੋਨਾਂ ਵਾਇਰਸ ਦੀ ਵਧ ਰਹੀ ਲਾਗ ਪ੍ਰਤੀ ਕਾਫੀ ਸਾਵਧਾਨ ਹੈ।ਅਮਰੀਕੀ ਸੂਬੇ ਕੈਲੀਫੋਰਨੀਆਂ ਵਿੱਚ ਕੋਵਿਡ -19 ਕੇਸਾਂ ਦੇ ਹੋ ਰਹੇ ਵਾਧੇ ਦੇ ਦੌਰਾਨ ਐਪਲ ਰਾਜ ਵਿਚਲੇ ਆਪਣੇ ਸਾਰੇ ਸਟੋਰ ਅਸਥਾਈ ਤੌਰ ‘ਤੇ ਬੰਦ ਕਰ ਰਿਹਾ ਹੈ। ਐਪਲ ਦੁਆਰਾ ਦਿੱਤੇ ਬਿਆਨ ਅਨੁਸਾਰ ਕੈਲੀਫੋਰਨੀਆਂ ਵਿੱਚ ਵਾਇਰਸ ਦੀ ਵਜ੍ਹਾ ਨਾਲ ਹਸਪਤਾਲ ਵਿੱਚ ਦਾਖਲ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਚਿੰਤਾਜਨਕ ਵਾਧਾ ਹੋਣ ਕਰਕੇ ਅਗਲੇ ਨੋਟਿਸ ਤੱਕ ਕੰਪਨੀ ਦੇ ਸਾਰੇ 53 ਸਟੋਰ ਬੰਦ ਰੱਖੇ ਜਾਣਗੇ।ਐਪਲ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਕਈ ਕਮਿਊਨਿਟੀਆਂ ਵਿੱਚ ਮੌਜੂਦਾ ਕੋਰੋਨਾਂ ਹਾਲਤਾਂ ਦੇ ਮੱਦੇਨਜ਼ਰ ਇਨ੍ਹਾਂ ਖੇਤਰਾਂ ਵਿੱਚ ਕੰਪਨੀ ਅਸਥਾਈ ਤੌਰ ‘ਤੇ ਸਟੋਰ ਬੰਦ ਕਰ ਰਹੀ ਹੈ।ਹਾਲਾਂਕਿ ਕੰਪਨੀ ਅਨੁਸਾਰ ਗ੍ਰਾਹਕ ਅਜੇ ਵੀ ਆਨਲਾਈਨ ਤਰੀਕੇ ਨਾਲ ਕੰਪਨੀ ਉਤਪਾਦਾਂ ਲਈ ਆਰਡਰ ਦੇ ਸਕਣਗੇ।ਇਸ ਤਕਨੀਕੀ ਕੰਪਨੀ ਨੇ ਲਾਸ ਏਂਜਲਸ ਵਿੱਚ ਆਪਣੇ ਸਟੋਰਾਂ ਨੂੰ ਬੰਦ ਕਰਨ ਤੋਂ ਬਾਅਦ ਕੈਲੀਫੋਰਨੀਆਂ ਵਿੱਚ ਇਹ ਸਖਤ ਕਦਮ ਚੁੱਕਿਆ ਹੈ। ਜਦਕਿ ਕੈਲੀਫੋਰਨੀਆਂ ਵਿੱਚ ਸ਼ਨੀਵਾਰ ਰਾਤ ਤੱਕ 1,800,000 ਤੋਂ ਵੱਧ ਦੀ ਪੁਸ਼ਟੀ ਕੀਤੇ ਗਏ ਕੋਰੋਨਾਂ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ ਅਤੇ ਰਾਜ ਦੇ ਅੰਕੜਿਆਂ ਅਨੁਸਾਰ 22,400 ਤੋਂ ਵੱਧ ਮੌਤਾਂ ਵੀ ਦਰਜ ਹੋਈਆਂ ਹਨ।

ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ ਦੀਪਾ ਦੂਬੇ…

ਚੰਡੀਗੜ੍ਹ, 24 ਅਪ੍ਰੈਲ 2024 – ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ ਅਤੇ ਪਾਰਟੀ ਦੇ ਸੂਬਾ ਪ੍ਰਧਾਨ HS ਲੱਕੀ ਨੂੰ ਟਿਕਟ…

ਤਰਸੇਮ ਸਿੰਘ ਦੇ ਕਤਲ ਕੇਸ…

ਤਰਨ ਤਾਰਨ, 24 ਅਪ੍ਰੈਲ 2024 :ਉੱਤਰਾਖੰਡ ਦੇ…

ਮੁਹਾਲੀ ‘ਚ ਮਿਲੀ ਹਰਿਆਣਾ ਪੁਲਿਸ…

ਚੰਡੀਗੜ੍ਹ, 23 ਅਪ੍ਰੈਲ 2024- ਹਰਿਆਣਾ ਦੇ ਪੁਲਿਸ…

ਕੇਜਰੀਵਾਲ ਤੇ ਕੇ ਕਵਿਤਾ ਦੀ…

ਨਵੀਂ ਦਿੱਲੀ, 23 ਅਪ੍ਰੈਲ 2024: ਦਿੱਲੀ ਦੀ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39898 posts
  • 0 comments
  • 0 fans