ਫਾਜ਼ਿਲਕਾ 21 ਦਸੰਬਰ – ਅੱਜ ਫਾਜ਼ਿਲਕਾ ਦੇ ਨਵੇ ਆਏ ਬੀ ਡੀ ਪੀ ਓ ਭੁਪਿੰਦਰ ਸਿੰਘ ਨਾਲ ਹਲਕਾ ਵਿਧਾਇਕ ਸਰਦਾਰ ਦਵਿੰਦਰ ਸਿੰਘ ਘੁਬਾਇਆ ਨੇ ਵਿਕਾਸ ਦੀ ਰਫਤਾਰ ਨੂੰ ਹੋਰ ਤੇਜ਼ ਕਰਨ ਲਈ ਸਾਰੇ ਸਟਾਫ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਦੌਰਾਨ ਘੁਬਾਇਆ ਨੇ ਬੀ ਡੀ ਪੀ ਓ, ਸਾਰੇ ਪੰਚਾਇਤ ਸਕੱਤਰਾਂ ਅਤੇ ਨਰੇਗਾ ਦੇ ਜੀ ਆਰ ਐਸ ਅਤੇ ਜੇ ਈ ਸਾਹਿਬ ਨਾਲ ਉਚੇਰੇ ਤੌਰ ਤੇ ਮੀਟਿੰਗ ਚ ਕਿਹਾ ਕਿ ਪਿੰਡਾਂ ਦੀਆ ਪੰਚਾਇਤਾਂ ਨੂੰ ਕੋਈ ਵੀ ਸਮੱਸਿਆ ਨਹੀਂ ਆਉਣ ਦਿੱਤੀ ਜਾਣੀ ਚਾਹੀਦੀ ਤਾਂ ਪਿੰਡਾਂ ਦਾ ਵਿਕਾਸ ਸਹੀ ਢੰਗ ਨਾਲ ਕਾਰਵਾਇਆਂ ਜਾ ਸਕੇ।ਸ. ਘੁਬਾਇਆ ਨੇ ਪਿੰਡਾਂ ਦੇ ਸਰਪੰਚਾਂ ਅਤੇ ਪੰਚਾਂ ਦੀਆ ਸ਼ਿਕਾਇਤਾਂ ਸੁਣੀਆਂ ਅਤੇ ਮੌਕੇ ਤੇ ਬੁਲਾ ਕੇ ਹੱਲ ਕਰਵਾ
ਈਆ।ਉਨ੍ਹਾਂ ਕਿਹਾ ਕਿ ਪਿੰਡਾਂ ਚ ਚੱਲ ਰਹੇ ਕੰਮਾਂ ਨੂੰ ਜਲਦ ਪੂਰਾ ਕੀਤਾ ਜਾਵੇ ਅਤੇ ਮਾੜੇ ਮਟੀਰੀਅਲ ਦਾ ਵਰਤੋ ਬਿਲਕੁੱਲ ਨਾ ਕੀਤੀ ਜਾਵੇ। ਪਿੰਡਾਂ ਦੇ ਸਕੂਲਾਂ, ਸ਼ਮਸ਼ਾਨ ਘਰ, ਪੰਚਾਇਤ ਘਰ ਤੇ ਸਾਂਝੀਆਂ ਥਾਵਾਂ ਦਾ ਸੁਧਾਰ ਪਹਿਲ ਦੇ ਆਧਾਰ ਤੇ ਕੀਤਾ ਜਾਵੇ।
ਇਸ ਤੋ ਇਲਾਵਾ ਬਲਾਕ ਸੰਮਤੀ ਫਾਜ਼ਿਲਕਾ ਦੇ ਚੇਅਰਮੈਨ ਸ਼੍ਰੀ ਗੁਰਦਿਆਲ ਸਿੰਘ ਅਤੇ ਸੁੱਖਾ ਸਿੰਘ ਵਾਇਸ ਚੇਅਰਮੈਨ ਨੇ ਅਪਣੇ ਵਿਚਾਰ ਸ. ਘੁਬਾਇਆ ਦੇ ਅੱਗੇ ਰੱਖੇ ਤਾਂ ਕਿਸੇ ਸਰਪੰਚ ਜਾ ਆਮ ਲੋਕਾਂ ਨੂੰ ਕੋਈ ਤਕਲੀਫ਼ ਨਾ ਆਵੇ। ਬੀ ਡੀ ਪੀ ਓ ਸਰਦਾਰ ਭੁਪਿੰਦਰ ਸਿੰਘ ਨੇ ਵੱਖ ਵੱਖ ਪਿੰਡਾਂ ਤੋ ਆਏ ਸਰਪੰਚਾਂ, ਪੰਚਾਂ, ਜ਼ੋਨ ਇਨਚਾਰਜ ਅਤੇ ਆਮ ਲੋਕਾਂ ਦਾ ਧੰਨਵਾਦ ਕੀਤਾ ਅਤੇ ਕੋਈ ਵੀ ਸਮੱਸਿਆ ਆਉਣ ਤੇ ਸਿੱਧਾ ਗੱਲ ਬਾਤ ਕਰਨ ਬਾਰੇ ਕਿਹਾ।
ਇਸ ਮੌਕੇ ਪਿੰਡਾਂ ਦੇ ਪੰਚਾਂ, ਸਰਪੰਚਾਂ ਅਤੇ ਲੋਕਾਂ ਨੇ ਹਿੱਸਾ ਲਿਆ ।