ਫਰਿਜ਼ਨੋ (ਕੈਲੀਫੋਰਨੀਆਂ) 19 ਦਸੰਬਰ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ ) – ਕਿਸਾਨ ਅੰਦੋਲਨ ਨੂੰ ਦੁਨੀਆ ਭਰ ਵਿਚ ਵੱਸਦੇ ਪੰਜਾਬੀਆਂ ਦਾ ਭਰਵਾਂ ਸਮਰਥਨ ਮਿਲ ਰਿਹਾ ਹੈ। ਇਸੇ ਸਿਲਸਿਲੇ ਵਿੱਚ ਜਿੱਥੇ ਭਾਰਤ ਵਿੱਚ ਲੋਕੀ ਸਰਮਾਏਦਾਰ ਘਰਾਣਿਆਂ ਨੂੰ ਉਹਨਾਂ ਦੁਆਰਾ ਤਿਆਰ ਵਸਤੂਆਂ ਦਾ ਬਾਈਕਾਟ ਕਰਕੇ ਆਪਣਾ ਰੋਹ ਦਰਜ ਕਰਵਾ ਰਹੇ ਨੇ, ਓਥੇ ਇਸੇ ਕੜੀ ਤਹਿਤ ਫਰਿਜ਼ਨੋ ਦੇ ਇੰਡੀਅਨ ਸਟੋਰ “ਨਿਊ ਇੰਡੀਆ ਸਵੀਟ ਐਂਡ ਸਪਾਈਸ” ਦੇ ਮਾਲਕ ਜਸਵਿੰਦਰ ਸਿੰਘ ਵੱਲੋਂ ਰਾਮਦੇਵ ਦੀ ਪਤੰਜਲੀ ਕੰਪਨੀ ਦੇ ਸਮਾਨ ਨੂੰ ਕੂੜੇਦਾਨ ਵਿੱਚ ਸੁੱਟਕੇ ਆਪਣਾ ਰੋਸ ਪ੍ਰਗਟ ਕੀਤਾ ਗਿਆ। ਉਹਨਾਂ ਸਮੂਹ ਇੰਡੀਅਨ ਸਟੋਰਾਂ ਦੇ ਮਾਲਕਾਂ ਨੂੰ ਅੰਬਾਨੀ, ਅਡਾਨੀ ਅਤੇ ਰਾਮਦੇਵ ਵਰਗੇ ਠੱਗਾਂ ਦੇ ਸਮਾਨ ਦਾ ਬਾਈਕਾਟ ਕਰਨ ਦੀ ਬੇਨਤੀ ਵੀ ਕੀਤੀ। ਇਸ ਮੌਕੇ ਹਾਕਮ ਸਿੰਘ ਢਿੱਲੋ ਨੇ ਜਸਵਿੰਦਰ ਸਿੰਘ ਦੀ ਪਹਿਲ-ਕਦਮੀਂ ਦੀ ਸ਼ਲਾਘਾ ਕੀਤੀ। ਇਸ ਮੌਕੇ ਸ. ਜਰਨੈਲ ਸਿੰਘ ਵੜੈਚ ਅਤੇ ਗਿੱਲ ਟਰੱਕਿੰਗ ਵਾਲੇ ਜੰਗੀਰ ਸਿੰਘ ਗਿੱਲ ਨੇ ਵੀ ਜਸਵਿੰਦਰ ਨੂੰ ਸ਼ਾਬਾਸ਼ ਦਿੱਤੀ ‘ਤੇ ਕਿਸਾਨ ਸੰਘਰਸ਼ ਲਈ ਤਨੋਂ, ਮੰਨੋ ਤੇ ਧਨੋਂ ਫੁੱਲ ਸਪੋਰਟ ਕਰਨ ਦੀ ਵਚਨ-ਬੱਧਤਾ ਦੁਹਰਾਈ। ਇਸ ਮੌਕੇ ਪੰਜਾਬੀ ਭਾਈਚਾਰੇ ਦੇ ਕਾਫ਼ੀ ਸੱਜਣ ਮਜੂਦ ਰਹੇ।