Menu

ਇੰਡੀਆਨਾ ਵਿੱਚ ਕਤਲ ਕੇਸ ਦਾ ਸ਼ੱਕੀ ਪੁਲਿਸ ਨੂੰ ਚਕਮਾ ਦੇ ਕੇ ਹੋਇਆ ਫਰਾਰ

ਫਰਿਜ਼ਨੋ (ਕੈਲੀਫੋਰਨੀਆਂ), 17 ਦਸੰਬਰ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਦੇ ਇੰਡੀਆਨਾ ਵਿੱਚ ਕਤਲ ਦੇ ਇੱਕ ਮਾਮਲੇ ਦਾ ਸ਼ੱਕੀ ਵਿਅਕਤੀ ,ਉਸ ਵੇਲੇ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ ਜਦੋਂ ਅਧਿਕਾਰੀ ਉਸਨੂੰ ਸੋਮਵਾਰ ਵਾਲੇ ਦਿਨ ਇੱਕ ਵੈਨ ਰਾਹੀ ਹਿਰਾਸਤ ਵਿੱਚ ਲੈ ਕੇ ਜਾ ਰਹੇ ਸਨ। ਅਧਿਕਾਰੀਆਂ ਅਨੁਸਾਰ 22 ਸਾਲਾ ਲਿਓਨ ਟੇਲਰ ‘ਤੇ ਪੂਰਬੀ ਸ਼ਿਕਾਗੋ, ਵਿੱਚ 19 ਨਵੰਬਰ ਨੂੰ 52 ਸਾਲਾ ਡੈਨੀਅਲ ਨਿਤਸ਼ੇ ਦੀ ਹੱਤਿਆ ਦਾ ਸ਼ੱਕ ਹੈ ਅਤੇ ਟੇਲਰ ਨੂੰ ਇੱਕ ਪ੍ਰਾਈਵੇਟ ਠੇਕੇਦਾਰ ਦੁਆਰਾ ਚਲਾਈ ਜਾ ਰਹੀ ਵੈਨ ਰਾਹੀ ਟੈਕਸਾਸ ਤੋਂ ਹੂਸੀਅਰ ਸਟੇਟ ਲਿਜਾਇਆ ਜਾ ਰਿਹਾ ਸੀ। ਇਸ ਦੌਰਾਨ ਰਾਸਤੇ ਵਿੱਚ ਉਹ ਲੱਗਭਗ 2:10 ਵਜੇ ਇੰਡੀਆਨਾ ਦੇ ਗੈਰੀ ਸਥਿਤ ਮੈਕਡੋਨਲਡ ਫਾਸਟ-ਫੂਡ ਕਾਰਨਰ ਤੇ ਰੁਕਣ ਦੌਰਾਨ ਭੱਜ ਗਿਆ। ਅਧਿਕਾਰੀਆਂ ਅਨੁਸਾਰ ਟੇਲਰ ਨੇ ਬਲੈਕ ਹੁੱਡੀ, ਕਾਲੀ ਜੁੱਤੀ ਅਤੇ ਕਾਲੀ ਜੀਨਸ ਪਾਈ ਹੋਈ ਸੀ। ਇਸ ਦੌਰਾਨ ਵੈਨ ਦੇ ਰੁਕਣ ਮੌਕੇ ਟੇਲਰ ਨੇ  ਡਰਾਈਵਰ ਨੂੰ ਇੱਕ ਵਿੰਡੋ ਨੂੰ ਹੇਠਾਂ ਕਰਨ ਲਈ ਕਿਹਾ, ਅਤੇ ਡਰਾਈਵਰ ਦੇ ਅਜਿਹਾ ਕਰਨ ਤੇ ਦੋਸ਼ੀ ਖੁੱਲੀ ਖਿੜਕੀ ਵਿੱਚੋਂ  ਛਾਲ ਮਾਰ ਕੇ ਭੱਜਣ ਵਿੱਚ ਕਾਮਯਾਬ ਹੋ ਗਿਆ। ਇਸ ਮਾਮਲੇ ਵਿੱਚ ਅਧਿਕਾਰੀਆਂ ਦੁਆਰਾ ਪ੍ਰਾਪਤ ਕੀਤੀ ਗਈ ਫੁਟੇਜ ਦੇ ਅਨੁਸਾਰ, ਵੈਨ ਦੇ ਡਰਾਈਵਰ ਨੇ ਟੇਲਰ ਨੂੰ ਭੱਜਣ ਤੋਂ ਬਾਅਦ ਫੜਨ ਦੀ ਨਾਕਾਮਯਾਬ ਕੋਸ਼ਿਸ਼ ਵੀ ਕੀਤੀ ਸੀ ਅਤੇ ਇਸ ਸ਼ੱਕੀ ਵਿਅਕਤੀ ਦੀ ਭਾਲ ਪੁਲਿਸ ਵੱਲੋਂ ਜਾਰੀ ਹੈ।

EVM ਲੈ ਕੇ ਜਾ ਰਿਹਾ ਵਾਹਨ ਨਦੀ…

ਲਖੀਮਪੁਰ, 19 ਅਪ੍ਰੈਲ 2024- ਲਖੀਮਪੁਰ ਇਲਾਕੇ ਵਿੱਚ ਈਵੀਐਮ ਨਦੀ ਵਿੱਚ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਤੁਹਾਨੂੰ ਦੱਸ ਦੇਈਏ…

ਚੋਣ ਡਿਊਟੀ ‘ਤੇ ਤਾਇਨਾਤ CRPF…

19 ਅਪ੍ਰੈਲ 2024-ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ…

23 ਸਾਲਾ ਕੁੜੀ ਨਾਲ ਗੁਆਂਢੀ…

19 ਅਪ੍ਰੈਲ 2024- ਮੱਧ ਪ੍ਰਦੇਸ਼ ਦੇ ਗੁਨਾ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

Listen Live

Subscription Radio Punjab Today

ਦੁਬਈ ‘ਚ ਬਾਰਸ਼ ਕਾਰਨ ਦੂਤਘਰ ਨੇ ਭਾਰਤੀ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਭਾਰਤੀ ਦੂਤਘਰ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ ਭਾਰਤੀ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

Our Facebook

Social Counter

  • 39833 posts
  • 0 comments
  • 0 fans