Menu

ਵਿਧਾਇਕ ਘੁਬਾਇਆ ਨੇ 20 ਲੱਖ ਰੁਪਏ ਦੀ ਲਾਗਤ ਨਾਲ ਬਣ ਰਹੇ ਪਾਰਕ ਦਾ ਕੀਤਾ ਨਿਰੀਖਣ

ਫਾਜ਼ਿਲਕਾ, 15 ਦਸੰਬਰ (ਸੁਰਿੰਦਰਜੀਤ ਸਿੰਘ) – ਲੋਕਾਂ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਹੋਇਆਂ ਬੀਮਾਰੀਆਂ ਤੋਂ ਨਿਰੋਲ ਹੋਣ ਲਈ ਸ਼ਹਿਰ ਫਾਜ਼ਿਲਕਾ `ਚ ਵੱਖ-ਵੱਖ ਥਾਵਾਂ `ਤੇ ਲੋਕਾਂ ਦੇ ਸੈਰ ਸਪਾਟਾ ਕਰਨ ਲਈ ਪਾਰਕਾਂ ਦੇ ਨਿਰਮਾਣ ਕੀਤੇ ਜਾ ਰਹੇ ਹਨ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਫਾਜ਼ਿਲਕਾ ਦੇ ਵਿਧਾਇਕ ਸ. ਦਵਿੰਦਰ ਸਿੰਘ ਘੁਬਾਇਆ ਨੇ ਖੁਦ ਜਾ ਕੇ ਪਾਰਕਾਂ ਦੇ ਚੱਲ ਰਹੇ ਕੰਮਾਂ ਦਾ ਨਿਰੀਖਣ ਕਰਨ ਮੌਕੇ ਕੀਤੇ।
ਵਿਧਾਇਕ ਸ. ਘੁਬਾਇਆ ਨੇ ਕਿਹਾ ਕਿ ਲੋਕਾਂ ਨੂੰ ਬਿਮਾਰੀਆਂ ਮੁਕਤ ਤੇ ਫਿਟ ਰਹਿਣ ਲਈ ਸੈਰ ਦੀ ਬਹੁਤ ਜਰੂਰਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ ਪਾਰਕਾਂ ਦਾ ਨਿਰਮਾਨ ਹੋਣ ਨਾਲ ਲੋਕਾਂ ਨੂੰ ਸੈਰ ਕਰਨ ਦੇ ਨਾਲ-ਨਾਲ ਕਸਰਤ ਕਰਨ ਦੀ ਸਹੂਲਤ ਪ੍ਰਾਪਤ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਦੀ ਸਿਹਤ ਦਾ ਖਿਆਲ ਰੱਖਦੇ ਹੋਏ ਪਿੰਡਾਂ ਤੇ ਸ਼ਹਿਰਾਂ ਅੰਦਰ ਪਾਰਕ ਦੇ ਨਾਲ-ਨਾਲ ਹੋਰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆ ਜਾ ਰਹੀਆਂ ਹਨ।
ਵਿਧਾਇਕ ਨੇ ਨਿਰੀਖਣ ਦੌਰਾਨ ਸਬੰਧਤ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਪਾਰਕ ਵਿਚ ਵਰਤੋਂ ਕੀਤੇ ਜਾਣ ਵਾਲਾ ਮਟੀਰੀਅਲ ਉਚ ਕੁਆਲਿਟੀ ਦਾ ਲਗਾਇਆ ਜਾਵੇ ਤੇ ਕਿਸੇ ਕਿਸਮ ਦੀ ਕੁਤਾਹੀ ਨਾ ਵਰਤੀ ਜਾਵੇ।ਉਨ੍ਹਾਂ ਕਿਹਾ ਕਿ ਇਸ ਪਾਰਕ `ਚ ਔਰਤਾਂ ਅਤੇ ਪੁਰਸ਼ਾਂ ਲਈ ਜ਼ਿਮ, ਲਾਇਟਨਿੰਗ, ਗ੍ਰਾਸ ਲੈਂਡ, ਘੁੰਮਣ ਲਈ ਇੰਟਰ ਲੋਕ ਟਾਇਲ ਸੜਕ ਅਤੇ ਬੱਚਿਆਂ ਦੇ ਲਈ ਝੁੱਲੇ ਆਦਿ ਦਾ ਪ੍ਰਬੰਧ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਪਾਰਕ ਬਣ ਕੇ ਜਲਦ ਤਿਆਰ ਹੋ ਜਾਵੇਗਾ ਤੇ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ।
ਇਸ ਦੌਰਾਨ ਕਾਰਜ ਸਾਧਕ ਅਫਸਰ ਸ੍ਰੀ ਰਜਨੀਸ਼ ਕੁਮਾਰ ਨੇ ਕਿਹਾ ਕਿ ਪੂਰੇ ਸ਼ਹਿਰ `ਚ ਵਿਧਾਇਕ ਦਵਿੰਦਰ ਘੁਬਾਇਆ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਵਿਕਾਸ ਦੇ ਕੰਮ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕੋਈ ਵੀ ਸਮੱਸਿਆ ਆਉਦੀ ਹੈ ਤਾਂ ਉਹ ਸਿੱਧਾਂ ਉਨਾਂ ਨਾਲ ਸੰਪਰਕ ਕਰ ਸਕਦੇ ਹਨ।
ਇਸ ਮੌਕੇ ਸੁਰਿੰਦਰ ਕੁਮਾਰ ਕਾਲੜਾ ਬਲਾਕ ਪ੍ਰਧਾਨ, ਪਰਮਜੀਤ ਸਿੰਘ ਪੰਮੀ ਸੀਨੀਅਰ ਕਾਂਗਰਸੀ ਨੇਤਾ, ਰਿਤੇਸ਼ ਗਗਨੇਜਾ ਸਾਬਕਾ ਜ਼ਿਲ੍ਹਾ ਪ੍ਰਧਾਨ ਬਾਰ ਐਸੋਸੀਏਸ਼ਨ ਫਾਜ਼ਿਲਕਾ, ਐਮ ਸੀ ਕਲੋਨੀ ਦੇ ਇਨਚਾਰਜ ਅਸ਼ੋਕ ਕੁਮਾਰ, ਸੁਰਿੰਦਰ ਕੁਮਾਰ ਸਚਦੇਵਾ, ਗੌਰਵ ਨਾਰੰਗ, ਮੋਹਨ ਲਾਲ, ਬੰਸੀ ਲਾਲ ਸਾਮਾਂ, ਰੋਮੀ ਸਿੰਘ ਫੁਟੇਲਾ, ਮਾਸਟਰ ਛਿੰਦਰ ਸਿੰਘ ਲਾਧੂਕਾ, ਗੁਰਜੀਤ ਸਿੰਘ ਗਿੱਲ ਸਰਪੰਚ ਕੋੜਿਆਂ ਵਾਲਾ, ਬਲਕਾਰ ਸਿੰਘ ਸਿੱਧੂ ਸਲਾਹਕਾਰ ਸੋਸ਼ਲ ਮੀਡੀਆ, ਨੀਲਾ ਮਦਾਨ, ਰਾਜ ਸਿੰਘ ਨੱਥੂ ਚਿਸਤੀ, ਬਾਬੂ ਰਾਮ ਅਤੇ ਹੋਰ ਸੀਨੀਅਰ ਲੀਡਰਸ਼ਿਪ ਹਾਜ਼ਰ ਹੋਈ

ਵਾਸ਼ਿੰਗਟਨ ਡੀਸੀ ‘ਚ ਨਿੱਘਾ ਸਵਾਗਤ, PM ਮੋਦੀ…

ਵਾਸ਼ਿੰਗਟਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤੀ ਸਮੇਂ ਅਨੁਸਾਰ ਵੀਰਵਾਰ ਸਵੇਰੇ ਅਮਰੀਕਾ ਪਹੁੰਚੇ। ਇਸ ਦੌਰਾਨ ਏਅਰਪੋਰਟ ‘ਤੇ ਭਾਰਤੀ ਭਾਈਚਾਰੇ…

ਅਗਲੇ 3 ਦਿਨ ਲਗਾਤਾਰ ਬਾਰਸ਼…

ਉੱਤਰ-ਪੱਛਮੀ ਅਤੇ ਪੱਛਮੀ ਸੂਬਿਆਂ ਵਿੱਚ ਭਾਰੀ ਮੀਂਹ…

ਕਰੋਨਾ ਕਾਰਨ ਅਨਾਥ ਹੋਏ ਬੱਚਿਆਂ…

ਕੋਰੋਨਾ ਮਹਾਮਾਰੀ ਕਾਰਨ ਜਿਨ੍ਹਾਂ ਬੱਚਿਆਂ ਦੇ ਮਾਪਿਆਂ…

ਜਲਦ ਖੁੱਲਣ ਜਾ ਰਹੀ ਹੈ…

ਨੇਪਾਲ ਸਰਕਾਰ ਨੇ ਭਾਰਤ ਦੀ ਸਰਹੱਦ ਨੂੰ…

Listen Live

Subscription Radio Punjab Today

Our Facebook

Social Counter

  • 21421 posts
  • 1 comments
  • 0 fans

ਕੈਲੀਫੋਰਨੀਆ ਦੇ ਇਸ ਸ਼ਹਿਰ ਨੇ ਦਰਜ ਕੀਤਾ…

ਫਰਿਜ਼ਨੋ (ਕੈਲੀਫੋਰਨੀਆ), 23 ਸਤੰਬਰ (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ) – ਅਮਰੀਕਾ ਦੇ ਸ਼ਹਿਰਾਂ ਵਿੱਚ ਵੱਡੀ ਗਿਣਤੀ ‘ਚ ਕਤਲਾਂ ਦੇ…

ਫਰਿਜ਼ਨੋ ਯੂਨੀਵਰਸਿਟੀ ਹਾਈ ਸਕੂਲ ਨੇ…

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ)…

ਜੋਅ ਬਾਈਡੇਨ ਨੇ ਜਸਟਿਸ ਟਰੂਡੋ…

ਫਰਿਜ਼ਨੋ (ਕੈਲੀਫੋਰਨੀਆ), 23 ਸਤੰਬਰ (ਗੁਰਿੰਦਰਜੀਤ ਨੀਟਾ ਮਾਛੀਕੇ/…

ਅਮਰੀਕਾ:  ਕੈਂਟਕੀ ਦੇ  ਨਰਸਿੰਗ ਹੋਮ…

ਫਰਿਜ਼ਨੋ (ਕੈਲੀਫੋਰਨੀਆ), 23 ਸਤੰਬਰ (ਗੁਰਿੰਦਰਜੀਤ ਨੀਟਾ ਮਾਛੀਕੇ/…

Log In