Menu

ਸਰਬਤ ਸਿਹਤ ਬੀਮਾ ਯੋਜਨਾ ਤਹਿਤ ਲਾਭਪਾਤਰੀਆਂ ਦੇ ਕਾਰਡ ਬਣਾਉਣ ਦਾ ਕੰਮ ਸ਼ੁਰੂ

ਫਾਜਿਲਕਾ, 15 ਦਸੰਬਰ (ਸੁਰਿੰਦਰਜੀਤ ਸਿੰਘ) – ਸਰਬਤ ਸਿਹਤ ਬੀਮਾ ਯੋਜਨਾ ਅਧੀਨ ਲਾਭਪਾਤਰੀਆਂ ਨੂੰ ਏਨਰੋਲ ਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਸਕੀਮ ਅਧੀਨ 17 ਦਸੰਬਰ 2020 ਤੱਕ ਪਹਿਲਾਂ ਬਲਾਕ ਅਰਨੀਵਾਲਾ ਅਧੀਨ ਪੈਂਦੇ ਪਿੰਡਾਂ ਵਿੱਚ ਲਾਭਪਾਤਰੀਆਂ ਦੇ ਈ ਕਾਰਡ ਬਣਾਏ ਜਾਣਗੇ।ਇਹ ਜਾਣਕਾਰੀ ਦਿੰਦਿਆਂ ਸੀਨੀਅਰ ਮੇਡੀਕਲ ਅਫਸਰ ਡਾਕਟਰ ਪੰਕਜ ਚੋਹਾਨ ਨੇ ਦੱਸਿਆ ਕਿ ਆਉਸ਼ਮਾਨ ਭਾਰਤ ਸਰਬਤ ਸਿਹਤ ਬੀਮਾ ਯੋਜਨਾ ਦੇ ਅਨੁਸਾਰ ਲਾਭਪਾਤਰੀ 5 ਲੱਖ ਤੱਕ ਦਾ ਕੈਸ਼ਲੈਸ ਇਲਾਜ ਕਰਵਾ ਸਕਦਾ ਹੈ।
ਉਨ੍ਹਾਂ ਨੇ ਦੱਸਿਆ ਕਿ ਇਸ ਸਕੀਮ ਅਧੀਨ ਰਜਿਸਟਰਡ ਹੋਣ ਤੋਂ ਵਾਂਝੇ ਰਹੇ ਲਾਭਪਾਤਰੀਆਂ ਨੂੰ ਏਨਰੋਲ ਕਰਨ ਲਈ ਸਟੇਟ ਹੈਲਥ ਏਜੰਸੀ ਵੱਲੋਂ ਵਿਡਾਲ ਹੈਲਥ ਇੰਸ਼ੋਰੈਂਸ (ਟੀ.ਪੀ.ਏ.) ਨੂੰ ਨਾਮਜਦ ਕੀਤਾ ਗਿਆ ਹੈ।ਉਨ੍ਹਾਂ ਨੇ ਦੱਸਿਆ ਕਿ ਇਸ ਏਜੰਸੀ ਦੁਆਰਾ ਲਾਭਪਾਤਰੀਆਂ ਨੂੰ ਏਨਰੋਲ ਕਰਨ ਦਾ ਕੰਮ ਬਲਾਕ ਅਰਨੀਵਾਲਾ ਵਿਖੇ 17 ਦਸੰਬਰ 2020 ਤੱਕ ਮੁਕੰਮਲ ਕੀਤਾ ਜਾਵੇਗਾ।
ਬਲਾਕ ਮਾਸ ਮੀਡਿਆ ਇਨਚਾਰਜ ਦਿਵੇਸ਼ ਕੁਮਾਰ ਨੇ ਦੱਸਿਆ ਕਿ ਇਸ ਸੰਬਧੀ ਸਿਹਤ ਵਿਭਾਗ ਦੇ ਕਰਮਚਾਰੀਆਂ  ਦੀ ਡਿਊਟੀ ਲਗਾ ਦਿੱਤੀ ਗਈ ਹੈ।ਉਨ੍ਹਾਂ ਨੇ ਦੱਸਿਆ ਕਿ ਏਜੰਸੀ ਦੇ ਨੁਮਾਇੰਦੇ ਹਰੇਕ ਪਿੰਡ ਵਿੱਚ ਪਹੁੰਚ ਕਰਕੇ ਲਾਭਪਾਤਰੀਆਂ ਦੇ ਈ ਕਾਰਡ ਬਣਾਉਣਗੇ।ਉਨ੍ਹਾਂ ਨੇ ਕਿਹਾ ਕਿ ਜੋ ਕੋਈ ਵੀ ਲਾਭਪਾਤਰੀ ਆਪਣਾ ਈ ਕਾਰਡ ਬਣਾਉਣਾ ਚਾਹੁੰਦਾ ਹੈ ਉਹ ਆਪਣੇ ਨਾਲ ਆਧਾਰ ਕਾਰਡ, ਰਾਸ਼ਨ ਕਾਰਡ, ਜੇ ਫ਼ਾਰਮ ਲਾਭਪਾਤਰੀ ਕਾਪੀ ਦੇ ਨਾਲ ਲੈ ਕੇ ਆਉਣਾ ਯਕੀਨੀ ਬਣਾਉਣ ਜਿਸ ਨਾਲ ਉਸ ਦਾ ਕਾਰਡ ਬਣਾਉਣ ਵਿਚ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਹੀਂ ਆਏ। ਉਨ੍ਹਾਂ ਨੇ ਦੱਸਿਆ ਕਿ ਇਹ ਕਾਰਡ ਬਣਾਉਣ ਲਈ ਲੈਮੀਨੇਟਿਡ ਈ ਕਾਰਡ ਦੀ ਫੀਸ ਦੇ ਤੌਰ `ਤੇ ਲਾਭਪਾਤਰੀ ਨੂੰ 30 ਰੁਪਏ ਦਾ ਭੁਗਤਾਨ ਏਜੰਸੀ ਦੇ ਨੁਮਾਇੰਦੀਆਂ ਨੂੰ ਕਰਣਾ ਹੋਵੇਗਾ।
ਉਨ੍ਹਾਂ ਨੇ ਦੱਸਿਆ ਕਿ ਬਲਾਕ ਅਰਨੀਵਾਲਾ ਦੇ ਪਿੰਡ ਢਾਂਬਾ ਕਲਾ, ਢਿੱਪਾਂ ਵਾਲੀ, ਮੂਲੀਆਂ ਵਾਲੀ, ਬੰਨਾ ਵਾਲਾ,  ਘੁੜਿਆਨਾ, ਗੁੰਬਦ ਹਨੁਮਾਨਗੜ, ਕੰਧਵਾਲਾ, ਕੋਹਾੜਿਆਂਂ ਵਾਲੀ, ਮਾਰਕਿਟ ਕਮੇਟੀ ਅਤੇ ਮੁਰਾਦ ਵਾਲਾ ਵਿੱਚ ਕੁਲ 332 ਲੋਕਾਂ  ਦੇ ਕਾਰਡ ਬਣਾਏ ਗਏ।ਇਸੇ ਤਰ੍ਹਾਂ 16 ਦਸੰਬਰ ਨੂੰ ਪਿੰਡ ਟਾਹਲੀ ਵਾਲਾ ਬੋਦਲਾ, ਘੁੜਿਆਨਾ, ਸਿੰਘਪੁਰਾ, ਕਮਾਲ ਵਾਲਾ,  ਸਜਰਾਨਾ, ਕੋਹਾੜੀਆਂ ਵਾਲੀ ਅਲਿਆਨਾ, ਮਾਹੂਆਨਾ, ਕਟਿਆਂਵਾਲਾ ਬੋਦਲਾ, ਮਾਰਕਿਟ ਕਮੇਟੀ ਅਤੇ 17 ਦਸੰਬਰ ਨੂੰ ਪਿੰਡ ਇਸਲਾਮ ਵਾਲਾ, ਚੱਕ ਬੰਨਵਾਲਾ, ਚੱਕ ਢਾਬਵਾਲਾ, ਬੰਨਾਂ ਵਾਲੀ, ਸ਼ਾਮਾ ਖਾਨਕਾ, ਚਿਮਨੇ ਵਾਲਾ, ਬੱਗੇਵਾਲਾ, ਮਾਰਕਿਟ ਕਮੇਟੀ, ਕਮਾਲ ਵਾਲਾ ਅਤੇ ਜੋੜਕੀ ਅੰਧੇਵਾਲੀ ਵਿੱਚ ਇਹ ਕੈਂਪ ਲਗਾ ਕੇ ਲਾਭਪਾਤਰੀਆਂ ਦੇ ਈ ਕਾਰਡ ਬਣਾਏ ਜਾਣਗੇ।  ਇਸ ਤਹਿਤ ਆਸ਼ਾ ਵਰਕਰਾਂ ਨੂੰ ਪਿੰਡ ਵਿੱਚ ਮੁਨਿਆਦੀ ਕਰਵਾੳਣ ਲਈ ਲੋਕਾਂ ਨੂੰ ਵੱਧ ਤੋਂ ਵੱਧ ਯੋਜਨਾ ਦਾ ਲਾਹਾ ਲੈਣ ਲਈ ਜਾਗਰੂਕ ਕਰਨ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

Listen Live

Subscription Radio Punjab Today

Our Facebook

Social Counter

  • 18960 posts
  • 1 comments
  • 0 fans

Log In