Menu

ਕੁਰਬਾਨੀਆਂ ਦੇਣ ਦੀ ਲੋੜ ਪਈ ਤਾਂ ਕਿਸਾਨਾਂ ਦੇ ਨਾਲ ਖੜ੍ਹਾਂਗੇ – ਧਰਮੀ ਫ਼ੌਜੀ

ਕਾਹਨੂੰਵਾਨ, 12 ਦਸੰਬਰ (ਕੁਲਦੀਪ ਜਾਫਲਪੁਰ) – ਅੱਜ ਸਥਾਨਕ ਸ਼ਹੀਦੀ ਪਾਰਕ ਵਿੱਚ ਧਰਮੀ ਫ਼ੌਜੀਆਂ ਦੀ ਇਕ ਇਕੱਤਰਤਾ ਦੌਰਾਨ ਕਈ ਅਹਿਮ ਫ਼ੈਸਲੇ ਲਏ ਗਏ। ਇਸ ਮੌਕੇ ਧਰਮੀ ਫ਼ੌਜੀ ਆਗੂ ਸੁਰਿਦੰਰ ਸਿੰਘ ਸੋਹੀ ਅਤੇ ਬਖ਼ਸ਼ੀਸ਼ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਭਾਰਤ ਦੇ ਕਿਸਾਨਾਂ ਵਿਰੁੱਧ ਹੋ ਕਾਲੇ ਕਾਨੂੰਨ ਬਣਾਏ ਹਨ ਉਹ ਅਤਿ ਨਿੰਦਣਯੋਗ ਕਾਰਾ ਹੈ। ਉਹ ਮੰਗ ਕਰਦੇ ਹਨ ਕਿ ਇਹ ਕਾਲੇ ਕਾਨੂੰਨ ਤੁਰੰਤ ਮੂਲੋਂ ਰੱਦ ਕੀਤੇ ਜਾਣ। ਉਨ੍ਹਾਂ ਕਿਹਾ ਕਿ 1984 ਦੌਰਾਨ ਕੁਰਬਾਨੀਆਂ ਕਰਨ ਵਾਲੇ ਧਰਮੀ ਫ਼ੌਜੀ ਆਪਣੇ ਕਿਸਾਨਾਂ ਭਰਾਵਾਂ ਦੇ ਮੋਢੇ ਨਾਲ ਮੋਢਾ ਲਗਾ ਕੇ ਖੜ੍ਹੇ ਹਨ ਅਤੇ ਉਹ ਹੁਣ ਵੀ ਕਿਸੇ ਕੁਰਬਾਨੀ ਤੋਂ ਪਿੱਛੇ  ਨਹੀਂ ਹਟਣਗੇ। ਉਨ੍ਹਾਂ ਕਿਹਾ ਕਿ ਪੰਜਾਬੀ ਸ਼ਾਂਤੀ ਪਸੰਦ ਕੌਮ ਹੈ ਪਰ ਜੇਕਰ ਕੋਈ ਧੱਕਾ ਜਾਂ ਜ਼ੁਲਮ ਕਰੇ ਤਾਂ ਉਹ ਕਦੇ ਵੀ ਕੁਰਬਾਨੀਆਂ ਦੇਣ ਤੋਂ ਪਿੱਛੇ ਨਹੀਂ ਹਟਦੇ। ਹੁਣ ਵੀ ਕਿਸਾਨ ਆਗੂਆਂ ਦੀ ਕੇਂਦਰ ਸਰਕਾਰ ਨਾਲ ਗੱਲਬਾਤ ਦਾ ਦੌਰ ਖ਼ਤਮ ਹੋ ਗਿਆ ਹੈ ਅਤੇ ਜੇਕਰ ਹੁਣ ਵੀ ਕੁਰਬਾਨੀਆਂ ਕਰਨੀਆਂ ਪਈਆਂ ਤਾਂ ਉਹ ਤਿਆਰ ਬਰ ਤਿਆਰ ਰਹਿਣਗੇ। ਇਸ ਮੌਕੇ ਇਕੱਤਰਤਾ ਵਿੱਚ ਧਰਮੀ ਫ਼ੌਜੀ ਸੁਰਿਦੰਰ ਸਿੰਘ ਸੋਹੀ ਪ੍ਰਧਾਨ, ਬਖ਼ਸ਼ੀਸ਼ ਸਿੰਘ ਕਾਦੀਆਂ ਮੁੱਖ ਬੁਲਾਰਾ, ਬਲਕਾਰ ਸਿੰਘ ਹਰਚੋਵਾਲ, ਸਰਵਣ ਸਿੰਘ ਸੋਹਲ, ਮਦਨ ਸਿੰਘ, ਪਵਿੱਤਰ ਸਿੰਘ, ਮੱਸਾ ਸਿੰਘ ਧਾਰੀਵਾਲ, ਸੁਰਿੰਦਰ ਸਿੰਘ ਕੱਲੂ ਸੋਹਲ, ਮਨਜੀਤ ਸਿੰਘ ਕਾਦੀਆਂ, ਬਖ਼ਸ਼ੀਸ਼ ਸਿੰਘ ਖੋਖਰ, ਗੁਰਨਾਮ ਸਿੰਘ ਕੱਲੂ ਸੋਹਲ, ਮਨਜੀਤ ਸਿੰਘ ਕਾਦੀਆਂ, ਬਖ਼ਸ਼ੀਸ਼ ਸਿੰਘ ਗੁਰਨਾਮ ਸਿੰਘ ਗੋਹਤ ਪੋਖਰ ਆਦਿ ਸ਼ਾਮਲ ਹੋਏ।

EVM ਲੈ ਕੇ ਜਾ ਰਿਹਾ ਵਾਹਨ ਨਦੀ…

ਲਖੀਮਪੁਰ, 19 ਅਪ੍ਰੈਲ 2024- ਲਖੀਮਪੁਰ ਇਲਾਕੇ ਵਿੱਚ ਈਵੀਐਮ ਨਦੀ ਵਿੱਚ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਤੁਹਾਨੂੰ ਦੱਸ ਦੇਈਏ…

ਚੋਣ ਡਿਊਟੀ ‘ਤੇ ਤਾਇਨਾਤ CRPF…

19 ਅਪ੍ਰੈਲ 2024-ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ…

23 ਸਾਲਾ ਕੁੜੀ ਨਾਲ ਗੁਆਂਢੀ…

19 ਅਪ੍ਰੈਲ 2024- ਮੱਧ ਪ੍ਰਦੇਸ਼ ਦੇ ਗੁਨਾ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

Listen Live

Subscription Radio Punjab Today

ਦੁਬਈ ‘ਚ ਬਾਰਸ਼ ਕਾਰਨ ਦੂਤਘਰ ਨੇ ਭਾਰਤੀ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਭਾਰਤੀ ਦੂਤਘਰ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ ਭਾਰਤੀ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

Our Facebook

Social Counter

  • 39833 posts
  • 0 comments
  • 0 fans