Menu

ਐਮਾਜ਼ਾਨ ਦੇ ਸੰਸਥਾਪਕ ਜੈਫ ਬੇਜੋਸ ਨੇ ਫਰਿਜ਼ਨੋ ਦੇ ਬੇਘਰੇ ਲੋਕਾਂ ਲਈ ਦਾਨ ਕੀਤੇ 5 ਮਿਲੀਅਨ ਡਾਲਰ

ਕੈਲੀਫੋਰਨੀਆਂ, 11 ਦਸੰਬਰ( ਗੁਰਿੰਦਰਜੀਤ ਨੀਟਾ ਮਾਛੀਕੇ)  –  ਜੈਫ ਬੇਜੋਸ ਦੇ ਡੇਅ 1 ਫੈਮਲੀਜ਼ ਫੰਡ ਨੇ ਬੁੱਧਵਾਰ ਨੂੰ ਘੋਸ਼ਣਾ ਕੀਤੀ ਹੈ ਕਿ ਫਰਿਜ਼ਨੋ ਵਿੱਚ ਪੋਵਰੇਲੋ ਹਾਊਸ ਅਤੇ ਵੈਸਟਕੇਅਰ ਸੰਸਥਾਵਾਂ ਨੂੰ ਫਰਿਜ਼ਨੋ ਵਿੱਚ ਬੇਘਰੇ ਲੋਕਾਂ ਨੂੰ ਆਸਰਾ ਦੇਣ ਦੇ ਯਤਨਾਂ ਲਈ 5 ਮਿਲੀਅਨ ਡਾਲਰ ਦਿੱਤੇ ਜਾਣਗੇ।ਵੈਸਟ ਕੇਅਰ ਦੇ ਡਿਪਟੀ ਮੁੱਖ ਕਾਰਜਕਾਰੀ ਅਧਿਕਾਰੀ ਸ਼ੌਨ ਜੇਨਕਿਨਜ਼ ਅਨੁਸਾਰ ਇਸ ਸਹਾਇਤਾ ਫੰਡ ਲਈ ਵੈਸਟ ਕੇਅਰ ਅਤੇ ਪੋਵਰੇਲੋ ਹਾਊਸ ਵਰਗੀਆਂ ਦੋ ਏਜੰਸੀਆਂ ਨੂੰ 42 ਸੰਸਥਾਵਾਂ ਵਿੱਚ ਚੁਣਿਆ ਜਾਣਾ ਖੁਸ਼ੀ ਦੀ ਗੱਲ ਹੈ।ਐਮਾਜ਼ਾਨ ਦੇ ਅਰਬਪਤੀ ਸੀ ਈ ਓ ਦੁਆਰਾ ਸਾਲ 2018 ਵਿੱਚ ਸ਼ੁਰੂ ਕੀਤੇ ਗਏ ਡੇਅ ਵਨ ਫੈਮਿਲੀਜ ਫੰਡ ਨੇ, ਲੋੜਵੰਦ ਪਰਿਵਾਰਾਂ ਨੂੰ ਪਨਾਹ ਦੇਣ ਲਈ ਕੰਮ ਕਰ ਰਹੀਆਂ ਦੇਸ਼ ਭਰ ਦੀਆਂ 42 ਸੰਸਥਾਵਾਂ ਨੂੰ ਕੁੱਲ 105.9 ਮਿਲੀਅਨ ਡਾਲਰ ਦਾਨ ਕਰਨ ਦਾ ਐਲਾਨ ਕੀਤਾ ਹੈ ਅਤੇ ਇਸ ਯੋਜਨਾ ਤਹਿਤ ਫਰਿਜ਼ਨੋ ਦੀਆਂ ਇਹਨਾਂ ਦੋਵੇਂ ਸੰਸਥਾਵਾਂ ਨੂੰ ਪੰਜ ਸਾਲਾਂ ਵਿੱਚ ਵਰਤਣ ਲਈ 2.5 ਮਿਲੀਅਨ ਹਰੇਕ ਨੂੰ ਪ੍ਰਾਪਤ ਹੋਏ ਹਨ।ਪੇਵਰੇਲੋ ਹਾਊਸ ਦੇ ਸੀਈਓ, ਜ਼ੈਕਰੀ ਦਾਰਾਹ ਨੇ ਕਿਹਾ ਕਿ ਉਹ ਗ੍ਰਾਂਟ ਦੀ ਸ਼ੁਰੂਆਤ ਮਾਰਚ ਦੇ ਸ਼ੁਰੂ ਵਿੱਚ  ਇੱਕ ਸਮੇਂ 10 ਪਰਿਵਾਰਾਂ ਲਈ ਇੱਕ ਨਵਾਂ  ਪਰਿਵਾਰਕ ਹੋਪ ਸ਼ੈਲਟਰ ਬਨਾਉਣ ਲਈ ਕਰਨਗੇ ਅਤੇ ਜਿਹਨਾਂ ਦੀਆਂ ਵੱਡੀਆਂ ਇਕਾਈਆਂ ਵਿੱਚ ਪਰਿਵਾਰ ਨੌਂ ਜਾਂ ਇਸ ਤੋਂ ਵੱਧ ਪਰਿਵਾਰਕ ਮੈਂਬਰ ਸ਼ਾਮਲ ਹੋਣਗੇ।ਬੇਘਰੇ ਲੋਕਾਂ ਲਈ ਇਹ ਸੈਂਟਰ ,ਫਰੈਂਕ ਬਾਲ ਕਮਿਊਨਿਟੀ ਸੈਂਟਰ ਦੇ ਨੇੜੇ ਫਰਿਜ਼ਨੋ ਦੇ ਚਾਈਨਾਟਾਉਨ ਵਿੱਚ ਸਥਿਤ ਹੋਵੇਗਾ।ਇਸਦੇ  ਨਵੀਨੀ ਕਰਨ  ਦਾ ਕੰਮ ਬੇਜੋਸ ਦੁਆਰਾ ਗ੍ਰਾਂਟ ਦੇਣ ਦੀ ਘੋਸ਼ਣਾ ਕਰਨ ਵੇਲੇ ਪਹਿਲਾਂ ਹੀ ਕਰ ਦਿੱਤਾ ਗਿਆ ਸੀ।ਫਰਿਜ਼ਨੋ ਵਿੱਚ ਮਹਾਂਮਾਰੀ ਦੀ ਮਾਰ ਤੋਂ ਪਹਿਲਾਂ ਜਨਵਰੀ ਵਿੱਚ ਕੀਤੀ ਗਈ ਸਾਲਾਨਾ ਪੁਆਇੰਟ-ਇਨ-ਟਾਈਮ ਗਿਣਤੀ ਅਨੁਸਾਰ ਕਾਉਂਟੀ ਵਿੱਚ ਘੱਟੋ ਘੱਟ 3,251 ਵਿਅਕਤੀ ਬੇਘਰ ਹੋਣ ਦਾ ਅਨੁਭਵ ਕਰ ਰਹੇ ਸਨ।

Listen Live

Subscription Radio Punjab Today

Our Facebook

Social Counter

  • 18960 posts
  • 1 comments
  • 0 fans

Log In