Menu

ਏਡਜ਼ ਜਾਗਰੂਕਤਾ ਵੈਨ ਨੇ ਪਿੰਡਾਂ ਵਿੱਚ ਚੇਤਨਾ ਮੁਹਿੰਮ ਚਲਾਈ

ਫਾਜ਼ਿਲਕਾ 10 ਦਸੰਬਰ (ਸੁਰਿੰਦਰਜੀਤ ਸਿੰਘ) – ਸਿਹਤ ਵਿਭਾਗ ਵੱਲੋਂ ਦਿਹਾਤੀ ਖੇਤਰ ਦੇ ਲੋਕਾਂ ਵਿੱਚ ਏਡਜ਼ ਐਚਆਈਵੀ ਦੀ ਜਾਗਰੂਕਤਾ ਲਈ ਏਡਜ਼ ਜਾਗਰੂਕਤਾ ਵੈਨਾਂ ਰਾਹੀਂ ਇੱਕ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਬੁੱਧਵਾਰ ਨੂੰ ਸੀਐਚਸੀ ਡੱਬਵਾਲਾ ਕਲਾਂ ਬਲਾਕ ਅਤੇ ਖੂਈਖੇੜਾ ਅਧੀਨ ਪੈਂਦੇ ਪਿੰਡਾਂ ਵਿੱਚ ਲੋਕਾਂ ਨੂੰ ਏਡਜ਼, ਗੁਪਤ ਰੋਗਾਂ ਦੀ ਬਿਮਾਰੀਆਂ ਦੀ ਕਾਉਂਨਸਲਿੰਗ ਕੀਤੀ ਗਈ ਅਤੇ ਮੁਫਤ ਐਚਆਈਵੀ ਟੈਸਟਾਂ ਵੀ ਫ੍ਰੀ ਕੀਤੇ ਗਏ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੱਬਵਾਲਾ ਕਲਾਂ ਦੇ ਮਾਸ ਮੀਡੀਆ ਅਧਿਕਾਰੀ ਦਿਵੇਸ਼ ਕੁਮਾਰ ਨੇ ਦੱਸਿਆ ਕਿ ਉਸ ਦੇ ਅਧੀਨ ਵੈਨ ਪਿੰਡ ਮੌਜਮ ਅਤੇ ਪੇਂਚਵਾਲੀ ਪਹੁੰਚੀ ਜਿਸ ਵਿੱਚ ਲੋਕਾਂ ਅਤੇ ਗਰਭਵਤੀ ਔਰਤਾਂ ਨੂੰ ਵਿਭਾਗ ਦੇ ਕਾਊਂਨਸਲਰ ਦੁਆਰਾ ਕਾਊਂਨਸਲਿੰਗ ਕੀਤੀ ਗਈ।ਸ੍ਰੀ ਦਿਵੇਸ਼ ਕੁਮਾਰ ਨੇ ਦੱਸਿਆ ਕਿ ਹੁਣ ਏਡਜ਼ ਵਰਗੀਆਂ ਬਿਮਾਰੀਆਂ ਬਾਰੇ ਲੋਕਾਂ ਵਿੱਚ ਬਹੁਤ ਜਾਗਰੂਕਤਾ ਆਈ ਹੈ ਅਤੇ ਵਿਭਾਗ ਨੇ ਐਚਆਈਵੀ ਪਾਜ਼ੇਟਿਵ ਲੋਕਾਂ ਦੀ ਸਹਾਇਤਾ ਨਾਲ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਖ਼ਾਸਕਰ ਗਰਭਵਤੀ ਔਰਤਾਂ ਦਾ ਮੁਫਤ ਐਚਆਈਵੀ ਟੈਸਟ ਕੀਤਾ ਜਾਂਦਾ ਹੈ ਅਤੇ ਇਸ ਦੇ ਨਾਲ ਹੀ ਐਚਆਈਵੀ ਪੋਜਟਿਵ ਲੋਕਾਂ ਦੇ ਲਈ ਵੱਖਰਾ ਆਈ ਸੀ ਟੀ ਸੀ ਵਿੰਗ ਸਥਾਪਤ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਬਲਾਕ ਖੂਈਖੇੜਾ ਦੇ ਘੱਲੂ, ਨਿਹਾਲ ਖੇੜਾ, ਚੂੜੀਵਾਲਾ ਦੇ ਪਿੰਡਾਂ ਵਿੱਚ ਵੈਨ ਨੇ ਲੋਕਾਂ ਨੂੰ ਜਾਗਰੂਕ ਕੀਤਾ, ਜਿਸ ਵਿੱਚ ਬਲਾਕ ਦੇ ਮਾਸ ਮੀਡੀਆ ਇੰਚਾਰਜ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਏਡਜ਼ ਵਰਗੀ ਬਿਮਾਰੀ ਦੇ ਲੱਛਣਾਂ, ਇਲਾਜ ਅਤੇ ਰੋਕਥਾਮ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਨਸ਼ੇ ਦੇ ਕਾਰਨ ਐਚ.ਆਈ.ਵੀ ਦੇ ਮਾਮਲੇ ਵੱਧ ਰਹੇ ਹਨ, ਲੋਕ ਇਕੋ ਜਿਹੇ ਸਰਿੰਜ ਨਾਲ ਇਕ ਦੂਜੇ ਨੂੰ ਨਸ਼ਾ ਦੇ ਰਹੇ ਹਨ, ਜੋ ਕਿ ਕਾਫ਼ੀ ਖਤਰਨਾਕ ਹੈ, ਇਸ ਤੋਂ ਇਲਾਵਾ ਲੋਕਾਂ ਨੂੰ ਐਚਆਈਵੀ ਪਾਜ਼ੇਟਿਵ ਮਰੀਜ਼ ਬਾਰੇ ਗਲਤ ਧਾਰਨਾਵਾਂ ਬਾਰੇ ਵੀ ਦੱਸਿਆ ਗਿਆ ਕਿ ਇਸ ਦੂਜੇ ਦੀ ਚੀਜ ਦੀ ਵਰਤੋਂ ਏਡਜ਼ ਦਾ ਪ੍ਰਸਾਰ ਨਹੀਂ ਕਰਦੀ, ਬਲਕਿ ਅਸੁਰੱਖਿਅਤ ਸਰੀਰਿਕ ਸੰਬੰਧਾਂ, ਅਣਪ੍ਰਵਾਨਤ ਬਲੱਡ ਬੈਂਕਾਂ ਤੋਂ ਖੂਨ ਚੜ੍ਹਾਉਣ ਅਤੇ ਏਡਜ਼ ਤੋਂ ਪ੍ਰਭਾਵਿਤ ਮਰੀਜ਼ ਦੀ ਸਰਿੰਜ ਦੀ ਵਰਤੋਂ ਨਾਲ ਇਹ ਬਿਮਾਰੀ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਵਿਚ ਫੈਲਦੀ ਹੈ।ਉਨ੍ਹਾਂ ਕਿਹਾ ਕਿ ਇਸ ਮੌਕੇ ਦੌਰਾਨ 51 ਵਿਅਕਤੀਆਂ ਦੇ ਟੈਸਟ ਵੀ ਕੀਤੇ ਗਏ।
ਇਸ ਮੌਕੇ ਕਾਊਂਨਸਲਰ ਰਿਚਾ, ਪੁਸ਼ਪਾ ਰਾਣੀ, ਲੈਬ ਟੈਕਨੀਸ਼ੀਅਨ ਦਿਨੇਸ਼ ਸ਼ਰਮਾ, ਅਮਨੀਸ਼ ਕੁਮਾਰ, ਸੀਐਚਓ ਪੂਜਾ, ਕਲਪਨਾ, ਸੁਮਿਤ ਕੁਮਾਰ, ਸਿਹਤ ਕਰਮਚਾਰੀ ਪਰਮਜੀਤ ਸਿੰਘ, ਜਤਿੰਦਰ ਕੁਮਾਰ, ਪੂਨਮ ਰਾਣੀ, ਸਰੋਜ ਬਾਲਾ, ਮਹਿੰਦਰ ਕੁਮਾਰ, ਵਿਕਰਮਜੀਤ ਸਿੰਘ, ਰੀਤੂ ਬਾਲਾ, ਰਾਜਦੀਪ ਕੌਰ, ਗੰਗਾ ਰਾਮ ਵੱਖ-ਵੱਖ ਪਿੰਡਾਂ ਦੇ ਆਸ਼ਾ ਵਰਕਰ ਵੀ ਹਾਜ਼ਰ ਸਨ।

EVM ਲੈ ਕੇ ਜਾ ਰਿਹਾ ਵਾਹਨ ਨਦੀ…

ਲਖੀਮਪੁਰ, 19 ਅਪ੍ਰੈਲ 2024- ਲਖੀਮਪੁਰ ਇਲਾਕੇ ਵਿੱਚ ਈਵੀਐਮ ਨਦੀ ਵਿੱਚ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਤੁਹਾਨੂੰ ਦੱਸ ਦੇਈਏ…

ਚੋਣ ਡਿਊਟੀ ‘ਤੇ ਤਾਇਨਾਤ CRPF…

19 ਅਪ੍ਰੈਲ 2024-ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ…

23 ਸਾਲਾ ਕੁੜੀ ਨਾਲ ਗੁਆਂਢੀ…

19 ਅਪ੍ਰੈਲ 2024- ਮੱਧ ਪ੍ਰਦੇਸ਼ ਦੇ ਗੁਨਾ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

Listen Live

Subscription Radio Punjab Today

ਦੁਬਈ ‘ਚ ਬਾਰਸ਼ ਕਾਰਨ ਦੂਤਘਰ ਨੇ ਭਾਰਤੀ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਭਾਰਤੀ ਦੂਤਘਰ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ ਭਾਰਤੀ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

Our Facebook

Social Counter

  • 39833 posts
  • 0 comments
  • 0 fans