Menu

ਸਿੱਖਿਆ ਵਿਭਾਗ ਵੱਲੋਂ ‘ਅਸੀਂ ਵੀ ਸੋਹਣਾ ਲਿਖ ਸਕਦੇ ਹਾਂ’ ਮੁਹਿੰਮ ਲਈ ਰਿਸੋਰਸ ਗਰੁੱਪ ਤਿਆਰ- ਡਾ ਬੱਲ

ਫਾਜ਼ਿਲਕਾ 10 ਦਸੰਬਰ (ਸੁਰਿੰਦਰਜੀਤ ਸਿੰਘ) – ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹਾ ਰਹੇ ਅਧਿਆਪਕਾਂ ਵੱਲੋਂ ਪੰਜਾਬੀ ਮਾਂ ਬੋਲੀ ਦੇ ਅੱਖਰਾਂ ਦੀ ਸਹੀ ਬਣਾਵਟ ਸਿੱਖਣ ਦੀ ਅਤਿਅੰਤ ਰੁਚੀ ਦੇ ਪ੍ਰਗਟਾਵੇ ਤੋਂ ਬਾਅਦ ਸਿੱਖਿਆ ਵਿਭਾਗ ਪੰਜਾਬ ਨੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ‘ਚ ਸਰਕਾਰੀ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪੜ੍ਹਾ ਰਹੇ ਲੈਕਚਰਾਰਾਂ, ਮਾਸਟਰ/ਮਿਸਟ੍ਰੈਸ ਦੇ ਨਾਲ-ਨਾਲ ਸਕੂਲ ਮੁਖੀਆਂ ਵਿੱਚ ਵੀ ਅੱਖਰਾਂ ਦੀ  ਬਣਤਰ, ਸੁਲੇਖ ਲਿਖਣ ਸਬੰਧੀ ਮੂਲ ਨਿਯਮਾਂ ਅਤੇ ਹੋਰ ਸਬੰਧਿਤ ਜਾਣਕਾਰੀ ਦੇਣ ਲਈ ਸਕੱਤਰ ਸਕੂਲ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ‘ਚ ਰਾਜ ਪੱਧਰ ਭਰ ‘ਚ ਸਰਗਰਮੀਆਂ ਸੁਰੂ ਹੋ ਗਈਆਂ ਹਨ। ਜਿਸ ਤਹਿਤ ਜਿਲ੍ਹਾ ਫਾਜਿਲਕਾ ‘ਚ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ.) ਡਾ ਸੁਖਵੀਰ ਸਿੰਘ ਬੱਲ ਦੀ ਅਗਵਾਈ ਵਿੱਚ ਜ਼ਿਲ੍ਹਾ ਮੈਂਟਰ ਪੰਜਾਬੀ ਅਤੇ ਹੋਰ ਅਧਿਆਪਕਾਂ ਨੇ ਸਿੱਖਿਆ ਵਿਭਾਗ ਦੇ ਮੁੱਖ ਦਫ਼ਤਰ ਪਾਸੋਂ ਆਨ-ਲਾਈਨ ਪੰਜ ਰੋਜ਼ਾ ਸਿਖਲਾਈ ਪ੍ਰਾਪਤ ਕੀਤੀ ਹੈ।ਅਗਲੇ ਪੜਾਅ ਤਹਿਤ ਜਿਲ੍ਹੇ ਵਿੱਚ ਮਾਹਿਰ ਅਧਿਆਪਕਾਂ ਦਾ ਇੱਕ ਰਿਸੋਰਸ ਗਰੁੱਪ ਤਿਆਰ ਕੀਤਾ ਜਾ ਰਿਹਾ ਹੈ।
ਜ਼ਿਲ੍ਹਾ ਮੈਂਟਰ ਪੰਜਾਬੀ ਕੰਵਲਜੀਤ ਸਿੰਘ ਨੇ ਦੱਸਿਆ ਕਿ ਪੰਜਾਬੀ ਦੇ ਪੈਂਤੀ ਅੱਖ਼ਰਾਂ ਨੂੰ ਨੌ ਗਰੁੱਪਾਂ ਵਿੱਚ ਵੰਡਿਆ ਗਿਆ ਹੈ। ਜਿਹੜੇ ਅੱਖਰਾਂ ਦੀ ਬਣਾਵਟ ਇੱਕੋ ਜਿਹੇ ਪੈਟਰਨ ‘ਤੇ ਹੈ ਉਹਨਾਂ ਵਿੱਚੋਂ ਇੱਕ ਅੱਖਰ ਨੂੰ ਸੋਹਣਾ, ਸੁੰਦਰ ਅਤੇ ਸਹੀ ਲਿਖਣਾ ਸਿੱਖ ਜਾਣ ‘ਤੇ ਅਧਿਆਪਕ ਬਾਕੀ ਦੇ ਅੱਖਰਾਂ ਦੀ ਬਣਾਵਟ ਵੀ ਸੋਹਣੀ ਬਣਾ ਸਕਦਾ ਹੈ। ਇਸ ਲਈ ਬਹੁਤ ਸਾਰੇ ਅਧਿਆਪਕਾਂ ਵੱਲੋਂ ਮੰਗ ਆ ਰਹੀ ਸੀ ਕਿ ਸੁਲੇਖ ਕੈਂਪ ਲਗਾਏ ਜਾਣ ਅਤੇ ਅੱਖਰਾਂ ਦੀ ਬਣਾਵਟ ਬਾਰੇ ਜਾਣਕਾਰੀ ਸਾਂਝੀ ਕਤੀ ਜਾਵੇ। ਅਧਿਆਪਕ ਕੁਲਜੀਤ ਸਿੰਘ ਨੇ ਕਿਹਾ ਕਿ ਅਧਿਆਪਕ ਕਲਾ ਦਾ ਖ਼ਜ਼ਾਨਾ ਹੈ। ਉਸ ਨੂੰ ਜਦੋਂ ਅੱਖਰ ਸੋਹਣਾ ਲਿਖਣ ਦੀ ਜਾਚ ਆ ਜਾਂਦੀ ਹੈ ਤਾਂ ਉਹ ਬਹੁਤ ਵਧੀਆ ਢੰਗ ਨਾਲ ਅੱਖਰ ਦੇ ਨਿਵੇਕਲੇ ਰੂਪ ਸਿਰਜ ਸਕਦਾ ਹੈ। ਇਹਨਾਂ ਸਿਖਲਾਈ ਵਰਕਸ਼ਾਪਾਂ ਦੌਰਾਨ ਜਿੱਥੇ ਗੁਰਮੁਖੀ ਨੂੰ ਲਿਖਣ ਦੇ ਗਿਆਨ ਭੰਡਾਰ ਵਿੱਚ ਵਾਧਾ ਹੋਵੇਗਾ ਉੱਥੇ ਲੱਖਾਂ ਵਿਦਿਆਰਥੀਆਂ ਲਈ ਇਹ ਅਧਿਆਪਕ ਚਾਨਣ ਮੁਨਾਰੇ ਦਾ ਕੰਮ ਕਰਨਗੇ।
ਸਾਹਿਤਕਾਰ ਵਿਜੈਅੰਤ ਕੁਮਾਰ ਨੇ ਕਿਹਾ ਕਿ ਪੰਜਾਬੀ ਮਾਂ-ਬੋਲੀ ਦੀ ਸੇਵਾ ਲਈ ਸਿੱਖਿਆ ਵਿਭਾਗ ਵੱਲੋਂ ਕੀਤਾ ਜਾਣ ਵਾਲਾ ਇਹ ਕਾਰਜ ਬਹੁਤ ਹੀ ਜਿਆਦਾ ਮਹੱਤਤਾ ਰੱਖਦਾ ਹੈ। ਉਹਨਾਂ ਨੇ ਇੱਛਾ ਜਤਾਈ ਕਿ ਜੇਕਰ ਵਿਭਾਗ ਵੱਲੋਂ ਉਹਨਾਂ ਨੂੰ ਇਸ ਵਰਕਸ਼ਾਪ ਵਿੱਚ ਸ਼ਾਮਿਲ ਹੋਣ ਦਾ ਮੌਕਾ ਮਿਲੇਗਾ ਤਾਂ ਉਹ ਜ਼ਰੂਰ ਸ਼ਾਮਲ ਹੋਣਗੇ। ਉਹਨਾਂ ਕਿਹਾ ਕਿ ਸੋਸ਼ਲ ਮੀਡੀਆ ‘ਤੇ ਅਧਿਆਪਕਾਂ ਵੱਲੋਂ ਲਿਖੀ ਜਾ ਰਹੀ ਸੁੰਦਰ ਗੁਰਮੁਖੀ ਅਤੇ ਅੱਖਰਕਾਰੀ ਤੋਂ ਉਹ ਬਹੁਤ ਪ੍ਰਭਾਵਿਤ ਹਨ ਅਤੇ ਸਿੱਖਿਆ ਵਿਭਾਗ ਦੇ ਸਮੂਹ ਅਧਿਕਾਰੀ ਇਸ ਉੱਦਮ ਲਈ ਵਧਾਈ ਦੇ ਪਾਤਰ ਹਨ।
ਡਿਪਟੀ ਡੀ.ਈ.ਓ. (ਸੈ.)ਬ੍ਰਿਜ ਮੋਹਨ ਸਿੰਘ ਬੇਦੀ ਨੇ ਕਿਹਾ ਕਿ ਅਧਿਆਪਕਾਂ ਨੂੰ ਸਿਖਲਾਈ ਵਰਕਸ਼ਾਪ ਦੌਰਾਨ ਅਭਿਆਸ ਲਈ ਵਰਕਸ਼ੀਟਾਂ ਉਪਲਬਧ ਕਰਵਾਈਆਂ ਗਈਆਂ ਹਨ। ਵਿਭਾਗ ਵੱਲੋਂ ਸੁੰਦਰ ਅੱਖਰਾਂ ਦੀ ਬਣਾਵਟ ਲਈ ਮੈਨੂਅਲ ‘ਅਸੀਂ ਵੀ ਸੁੰਦਰ ਲਿਖ ਸਕਦੇ ਹਾਂ’ ਵੀ ਭੇਜਿਆ ਜਾ ਰਿਹਾ ਹੈ। ਰਾਜ ਪੱਧਰੀ ਸਿਖਲਾਈ ਵਰਕਸ਼ਾਪ ਵਿੱਚ ਜਿਲ੍ਹੇ ਦੇ  ਅਧਿਆਪ  2 ਨੇ ਵੀ ਸ਼ਮੂਲੀਅਤ ਕੀਤੀ।

Listen Live

Subscription Radio Punjab Today

Our Facebook

Social Counter

  • 18960 posts
  • 1 comments
  • 0 fans

Log In