Menu

ਪੱਛਮੀ ਵਰਜੀਨੀਆ ਦੇ ਰਸਾਇਣਕ ਪਲਾਂਟ ਵਿੱਚ ਹੋਇਆ ਧਮਾਕਾ, ਚਾਰ ਵਿਅਕਤੀ ਹੋਏ ਜ਼ਖਮੀ

ਕੈਲੀਫੋਰਨੀਆਂ, 10 ਦਸੰਬਰ ( ਗੁਰਿੰਦਰਜੀਤ ਨੀਟਾ ਮਾਛੀਕੇ ਪੱਛਮੀ  ) – ਵਰਜੀਨੀਆ ਦੇ ਰਸਾਇਣਕ ਪਲਾਂਟ ਵਿੱਚ ਮੰਗਲਵਾਰ ਨੂੰ ਹੋਏ ਇੱਕ ਧਮਾਕੇ ਵਿੱਚ ਚਾਰ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਘਟਨਾ ਵਾਪਰੀ ਹੈ।ਇਹ ਧਮਾਕਾ ਬੇਲੇ ਕਸਬੇ ਦੀ ਕਾਨਵਹਾ ਕਾਉਂਟੀ ਕਮਿਊਨਿਟੀ ਦੇ ਚੈਮਰਸ ਰਸਾਇਣਕ ਪਲਾਂਟ ਵਿੱਚ ਮੰਗਲਵਾਰ ਰਾਤ 10 ਵਜੇ ਦੇ ਬਾਅਦ ਵਾਪਰਿਆ। ਕਾਉਂਟੀ ਕਮਿਸ਼ਨਰ ਕੈਂਟ ਕਾਰਪੇਰ ਦੇ ਇੱਕ ਬਿਆਨ ਅਨੁਸਾਰ ਇਸ ਧਮਾਕੇ ਵਿੱਚ ਜ਼ਖਮੀ ਹੋਏ ਲੋਕਾਂ ‘ਚ ਦੋ ਕਾਮੇ ਅਤੇ ਮਲਬੇ ਨਾਲ ਪ੍ਰਭਾਵਿਤ ਇੱਕ ਵਿਅਕਤੀ ਸ਼ਾਮਲ ਹੈ ਜਦਕਿ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਧਮਾਕੇ ਦੇ ਕਾਰਨ ਵਿੱਚ ਕਲੋਰੀਨੇਟਡ ਡਰਾਈ  ਬਲੀਚ ਅਤੇ ਮਿਥੇਨੌਲ ਸ਼ਾਮਲ ਸਨ।ਅਧਿਕਾਰੀਆਂ ਅਨੁਸਾਰ ਇਸ ਵੱਡੇ ਧਮਾਕੇ ਨਾਲ ਪਲਾਂਟ ਵਿੱਚ ਕੰਮ ਕਰਨ ਵਾਲੀ ਥਾਂ ‘ਤੇ ਅੱਗ ਲੱਗ ਗਈ ਸੀ ਅਤੇ ਇਸ ਖੇਤਰ ਵਿੱਚ ਰਹਿੰਦੇ ਲੋਕਾਂ ਨੇ ਆਪਣੇ ਮਕਾਨ ਹਿੱਲਣ ਦੀ ਵੀ ਖਬਰ ਦਿੱਤੀ ਸੀ। ਐਮਰਜੈਂਸੀ ਅਧਿਕਾਰੀਆਂ ਦੁਆਰਾ ਪਲਾਂਟ ਦੇ ਆਲੇ-ਦੁਆਲੇ 2 ਮੀਲ ਤੱਕ ਦੇ ਲੋਕਾਂ ਨੂੰ ਅੱਗ ਬੁਝਾਉਣ ਦੇ ਮੰਤਵ ਨਾਲ ਇੱਕ ਜਗ੍ਹਾ ਰਹਿਣ ਦਾ ਆਦੇਸ਼ ਦਿੱਤਾ ।ਬੇਲੇ ਦੇ ਮੇਅਰ ਡੇਵਿਡ ਫਲੇਚਰ, ਜੋ ਕਿ ਇੱਕ ਵਾਲੰਟੀਅਰ ਅਤੇ ਫਾਇਰ ਫਾਈਟਰ ਵੀ ਹਨ, ਨੇ ਜਾਣਕਾਰੀ ਦਿੱਤੀ ਕਿ ਅੱਗ ਨੂੰ ਅੱਧੀ ਰਾਤ ਤੋਂ ਪਹਿਲਾਂ ਬੁਝਾ ਦਿੱਤਾ ਗਿਆ ਸੀ। ਇਹ ਚੈਮਰਸ ਪਲਾਂਟ 2015 ਵਿੱਚ ਲੱਗਭਗ 723 ਏਕੜ ਦੀ ਜਗ੍ਹਾ ‘ਚ ਕਾਨਵਹਾ ਨਦੀ ਦੇ ਨਾਲ ਚਾਰਲਸਟਨ ਤੋਂ 10 ਮੀਲ ਦੱਖਣ ਪੂਰਬ ਵਿੱਚ ਬਣਾਇਆ ਗਿਆ ਸੀ ਅਤੇ ਇਸ ਕਸਬੇ ਬੇਲੇ  ਵਿੱਚ ਲਗਭਗ 1,100 ਨਿਵਾਸੀ ਰਹਿੰਦੇ ਹਨ।

ਵਿਰਾਸਤੀ ਟੈਕਸ ਵਾਲੇ ਬਿਆਨ ਨੂੰ ਲੈ ਕੇ…

ਨਵੀਂ ਦਿੱਲੀ, 24 ਅਪ੍ਰੈਲ : ਇਨ੍ਹੀਂ ਦਿਨੀਂ ਲੋਕ ਸਭਾ ਚੋਣ ਪ੍ਰਚਾਰ ਦੌਰਾਨ ਸਿਆਸੀ ਪਾਰਟੀਆਂ ਵਿਚਾਲੇ ਮੰਗਲਸੂਤਰ ਅਤੇ ਜਾਇਦਾਦ ਦਾ…

ਡਿਬਰੂਗੜ੍ਹ ਜੇਲ੍ਹ ‘ਚੋਂ ਲੋਕ ਸਭਾ…

24 ਅਪ੍ਰੈਲ 2024-: ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ…

ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ…

ਨਵੀਂ ਦਿੱਲੀ, 24 ਅਪ੍ਰੈਲ 2024 : ਦਿੱਲੀ…

ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ…

ਚੰਡੀਗੜ੍ਹ, 24 ਅਪ੍ਰੈਲ 2024 – ਸਾਬਕਾ ਕੇਂਦਰੀ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39908 posts
  • 0 comments
  • 0 fans