Menu

ਟਰੰਪ ਨੇ ਪ੍ਰਸਿੱਧ ਰੈਸਲਰ ਡੇਨ ਗੈਬਲ ਨੂੰ ਦਿੱਤਾ ‘ਮੈਡਲ ਆਫ਼ ਫਰੀਡਮ’

ਫਰਿਜ਼ਨੋ (ਕੈਲੀਫੋਰਨੀਆਂ), 9 ਦਸੰਬਰ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਰਾਸ਼ਟਰਪਤੀ ਟਰੰਪ ਨੇ ਸੋਮਵਾਰ ਨੂੰ ਵ੍ਹਾਈਟ ਹਾਊਸ ਦੇ ਇੱਕ ਸਮਾਰੋਹ ਦੌਰਾਨ ਕੁਸ਼ਤੀ ਦੇ ਮਹਾਨ ਕਪਤਾਨ ਡੇਨ ਗੈਬਲ ਨੂੰ ‘ਮੈਡਲ ਆਫ਼ ਫਰੀਡਮ’ ਨਾਲ ਸਨਮਾਨਿਤ ਕੀਤਾ ਹੈ। ਟਰੰਪ ਨੇ ਗੈਬਲ ਨੂੰ ਉਸਦੀਆਂ ਕੁਸ਼ਤੀ ਵਿੱਚ ਕੀਤੀਆਂ ਪ੍ਰਾਪਤੀਆਂ ਬਦਲੇ ,ਦੇਸ਼ ਦਾ ਵੱਡਾ ਸਨਮਾਨ ਪਰੈਜ਼ੀਡੈਂਟਲ ਮੈਡਲ ਆਫ ਫਰੀਡਮ ਪ੍ਰਦਾਨ ਕੀਤਾ।ਗੈਬਲ ਨੇ ਆਪਣੀਆਂ ਕੁਸ਼ਤੀ ਦੀਆਂ ਗਤੀਵਿਧੀਆਂ ਨੂੰ ਆਇਓਵਾ ਵਿੱਚ ਸ਼ੁਰੂ ਕਰਕੇ ਮਿਊਨਿਖ ,ਜਰਮਨੀ ਵਿੱਚ 1972 ਦੀਆਂ ਓਲੰਪਿਕ ਖੇਡਾਂ ਵਿੱਚ ਸੋਨੇ ਦਾ ਮੈਡਲ ਵੀ ਜਿੱਤਿਆ ਸੀ।ਰਾਸ਼ਟਰਪਤੀ ਨੇ ਇਸ ਖਿਡਾਰੀ ਦਾ ਹਾਈ ਸਕੂਲ ਵਿੱਚ 64 ਜਿੱਤਾਂ,ਆਇਓਵਾ ਸਟੇਟ ਵਿੱਚ 117 -1 ਅਤੇ ਓਲੰਪਿਕ ਵਿੱਚ ਉਸ ਦੇ ਛੇ ਮੈਚ ਜਿੱਤਣ ਤੇ ਪ੍ਰਸੰਸਾ ਕਰਦਿਆਂ ਅਮਰੀਕਾ ਦਾ ਮਾਣ ਦੱਸਿਆ।ਇਸਦੇ ਇਲਾਵਾ ਗੈਬਲ ਦੀ ਆਇਓਵਾ ਯੂਨੀਵਰਸਿਟੀ ਵਿੱਚ ਇੱਕ ਕੋਚ ਦੇ ਤੌਰ ਤੇ ਕੰਮ ਕਰਦਿਆਂ ਉਸ ਦੀਆਂ ਟੀਮਾਂ ਨੇ 15 ਐਨ ਸੀ ਏ ਏ ਨੈਸ਼ਨਲ ਟੀਮ ਦੇ ਖ਼ਿਤਾਬ ਜਿੱਤੇ ਅਤੇ 355-21 ਦਾ ਰਿਕਾਰਡ ਵੀ ਕਾਇਮ ਕੀਤਾ।ਇਸਦੇ ਨਾਲ ਹੀ ਗੈਬਲ ਨੂੰ  ਯੂਨਾਈਟਿਡ ਸਟੇਟਸ ਆਫ ਅਮੈਰਿਕਾ ਰੈਸਲਿੰਗ ਹਾਲ ਆਫ ਫੇਮ, ਯੂਨਾਈਟਿਡ ਸਟੇਟਸ ਓਲੰਪਿਕ ਹਾਲ ਆਫ ਫੇਮ ਅਤੇ ਨੈਸ਼ਨਲ ਰੈਸਲਿੰਗ ਹਾਲ ਆਫ ਫੇਮ ਵਿੱਚ ਵੀ ਸ਼ਾਮਲ ਕੀਤਾ ਗਿਆ ਹੈ।ਇਸ ਮਹਾਨ ਅਮਰੀਕੀ ਰੈਸਲਰ ਨੇ ਇਸ ਸਨਮਾਨ ਨੂੰ ਪ੍ਰਾਪਤ ਕਰਨ ਉਪਰੰਤ ਰਾਸ਼ਟਰਪਤੀ ਟਰੰਪ ਨੂੰ ਸਨਮਾਨ ਦੇਣ ਲਈ ਧੰਨਵਾਦ ਕੀਤਾ।

CBI ਨੇ ਸੰਦੇਸ਼ਖਾਲੀ ਮਾਮਲੇ ‘ਚ ਦਰਜ ਕੀਤਾ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਜ਼ਮੀਨ ਹੜੱਪਣ ਅਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਤਹਿਤ ਪੱਛਮੀ…

ਜੈਸਲਮੇਰ ‘ਚ ਵੱਡਾ ਹਾਦਸਾ, ਭਾਰਤੀ…

ਜੈਸਲਮੇਰ, 25 ਅਪ੍ਰੈਲ : ਰਾਜਸਥਾਨ ਦੇ ਜੈਸਲਮੇਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

Listen Live

Subscription Radio Punjab Today

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ ਹੋਰ ਪੰਜਾਬੀ…

ਸਰੀ , 25 ਅਪ੍ਰੈਲ – ਕੈਨੇਡਾ ਦੇ ਸਰੀ ‘ਚ ਪੰਜਾਬੀ ਨੌਜਵਾਨ ਕੁਲਵਿੰਦਰ ਸਿੰਘ ਸੋਹੀ (27) ਦੀ ਵ੍ਹਾਈਟ ਰੌਕ ਵਾਟਰਫਰੰਟ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

ਭੈਣ ਦੇ ਵਿਆਹ ਲਈ ਕੈਨੇਡਾ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ…

ਐਲੋਨ ਮਸਕ ਦਾ ਭਾਰਤ ਦੌਰਾ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ…

Our Facebook

Social Counter

  • 39921 posts
  • 0 comments
  • 0 fans