ਬਠਿੰਡਾ , 1 ਦਸੰਬਰ – ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਡਾ.ਅਮਰੀਕ ਸਿੰਘ ਸੰਧੂ ਦੀ ਦੇਖ ਰੇਖ ਹੇਠ ਮਿਸ਼ਨ ਫਤਿਹ ਕੋਵਿਡ-19 ਜਾਗਰੂਕਤਾ ਅਤੇ ਕੋਰੋਨਾ ਟੈਸਟਿੰਗ ਮੁਹਿੰਮ ਦੇ ਤਹਿਤ ਸਲੱਮ ਏਰੀਆ ‘ਚ ਸਥਿਤ ਡਿਸਪੈਂਸਰੀ ਗੁਰੂ ਨਾਨਕ ਪੁਰਾ ਅਤੇ ਅਰਬਨ ਹੈਲਥ ਕੇਅਰ ਸੈਂਟਰ ਲਾਲ ਸਿੰਘ ਬਸਤੀ ਵਿਖੇ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਨੂੰ ਸਫਲ ਬਣਾਉਣ ਲਈ ਆਸ਼ਾ ਅਤੇ ਏ.ਐਨ.ਐਮ ਦੁਆਰਾ ਮੁਹੱਲੇ ਦੇ ਲੋਕਾਂ ਨੂੰ ਕੋਰੋਨਾ ਟੈਸਟਿੰਗ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਦੌਰਾਨ ਆਈ.ਈ.ਸੀ ਵੈਨ ਦੁਆਰਾ ਪ੍ਰਿਟਿੰਗ ਮਟੀਰੀਅਲ ਅਤੇ ਐਲ.ਈ.ਡੀ ਰਾਹੀਂ ਵੀਡੀਓ ਸੰਦੇਸ ਜਰੀਏ ਕੋਰੋਨਾ ਬਾਰੇ ਜਾਗਰੂਕ ਕੀਤਾ ਗਿਆ ।
ਇਸ ਮੌਕੇ ਡਿਪਟੀ ਮਾਸ ਮੀਡੀਆ ਅਫਸਰ ਕੁਲਵੰਤ ਸਿੰਘ ਵੱਲੋਂ ਮੌਜੂਦ ਲੋਕਾਂ ਨੂੰ ਕੋਰੋਨਾ ਬਿਮਾਰੀ ਦੇ ਖਾਤਮੇ ਅਤੇ ਰੋਕਥਾਮ ਕਰਨ ਲਈ ਵੱਧ ਤੋਂ ਵੱਧ ਟੈਸਟਿੰਗ ਕਰਵਾਉਣ ਤੇ ਜ਼ੋਰ ਦਿੱਤਾ। ਉਨ•ਾਂ ਕਿਹਾ ਕਿ ਮਾਸਕ ਨੂੰ ਜਿੰਦਗੀ ਦਾ ਅਹਿਮ ਹਿੱਸਾ ਮੰਨਣ ਦੀ ਲੋੜ ਹੈ। ਘਰ ਤੋਂ ਬਾਹਰ ਜਾਣ ਸਮੇਂ ਮਾਸਕ ਦੀ ਵਰਤੋਂ , ਸਮਾਜਿਕ ਦੂਰੀ ਅਤੇ ਹੱਥਾਂ ਦੀ ਸਫਾਈ ਵੱਲ ਵੀ ਵਿਸ਼ੇਸ ਧਿਆਨ ਦਿੱਤਾ ਜਾਵੇ। ਏ .ਐਮ.ਓ .ਡਾ. ਅਖਿਲੇਸ਼ ਅਤੇ ਸਟਾਫ ਨਰਸ ਸ਼ਰਨਦੀਪ ਕੋਰ ਵੱਲੋਂ ਕੋਰੋਨਾ ਸੈਂਪਲਿੰਗ ਕੀਤੀ ਗਈ। ਇਸ ਮੋਕੇ ਕੁਲ (29) ਸੈਪਲ ਕੁਲੈਕਟ ਕੀਤੇ ਗਏ ਜਿਨ•ਾਂ ਵਿਚੋਂ 28 ਸੈਂਪਲ ਕੋਰੋਨਾ ਨੈਗੇਟਿਵ ਅਤੇ ਇੱਕ ਪਾਜਿਟਿਵ ਪਾਇਆ ਗਿਆ।
ਇਸ ਮੋਕੇ ਹਾਜ਼ਰੀਨ ਨਾਲ ਵਿਸਵ ਏਡਜ ਦਿਵਸ ਤੇ ਐਚ.ਆਈ.ਵੀ. ਲਾਗ ਦੀ ਰੋਕਥਾਮ ਬਾਰੇ ਵੀ ਵਿਚਾਰ ਚਰਚਾ ਕੀਤੀ ਗਈ। ਵਿਚਾਰ ਚਰਚਾ ਦੌਰਾਨ ਭਾਰਤ ਵਿੱਚ ਏਡਜ ਦੇ 25 ਲੱਖ ਦੇ ਕਰੀਬ ਰੋਗੀ ਦੱਸੇ ਗਏ ਅਤੇ ਪੰਜਾਬ ਵਿੱਚ ਵੀ ਅੰਕੜਾ 75 ਹਜਾਰ ਨੂੰ ਪਾਰ ਕਰ ਗਿਆ ਹੈ। ਮਾਹਿਰਾਂ ਅਨੁਸਾਰ ਏਡਜ ਗ੍ਰਸਤ ਰੋਗੀ ਦੇ ਖੂਨ, ਵੀਰਜ, ਪਲਾਜਮਾ ਅਤੇ ਪਲੇਟਲੈਟਸ ਰਾਹੀਂ ਵੀ ਇਹ ਰੋਗ ਅੱਗੇ ਫੈਲਦਾ ਹੈ। ਪ੍ਰੰਤੂ 80 ਪ੍ਰਤੀਸ਼ਤ ਕਾਰਨ ਅਸੁਰਖਿਅਤ ਸਰੀਰਕ ਸੰਬੰਧ ਹਨ। ਵੱਧ ਰਹੇ ਦੇਹ ਵਪਾਰ ਦੇ ਧੰਦੇ ਅਤੇ ਨਸ਼ਿਆਂ ਕਾਰਣ ਵੀ ਇਹ ਬਿਮਾਰੀ ਤੇਜੀ ਨਾਲ ਫੈਲ ਰਹੀ ਹੈ। ਨਸੇੜੀ ਵਿਅਕਤੀ ਵਿੱਚ ਰੋਗਾਂ ਨਾਲ ਲੜਨ ਦੀ ਸ਼ਕਤੀ ਘੱਟ ਜਾਂਦੀ ਹੈ ਅਤੇ ਉਹ ਏਡਜ ਵਰਗੀਆਂ ਬਿਮਾਰਿਆਂ ਦਾ ਸ਼ਿਕਾਰ ਹੋ ਜਾਂਦਾ ਹੈ। ਇਸ ਦੇ ਲੱਛਣ ਜੋੜਾਂ ਅਤੇ ਪੱਠਿਆਂ ਵਿੱਚ ਤੇਜ ਦਰਦ, ਬੁਖਾਰ, ਭਾਰ ਦਾ ਘੱਟਣਾ ਸ਼ੁਰੂ ਹੋਣਾ ,ਖਾਂਸੀ , ਦਸਤ ਰੋਗ ਤੋਂ ਇਲਾਵਾ ਰੋਗੀ ਦੇ ਮੂੰਹ ਅਤੇ ਭੋਜਣ ਵਾਲੀ ਨਾਲੀ ਵਿੱਚ ਛਾਲੇ ਵੀ ਹੋ ਜਾਂਦੇ ਹਨ। ਇਹ ਰੋਗ ਰੋਗੀ ਨਾਲ ਹੱਥ ਮਿਲਾਉਣ , ਬੈਠਣ, ਘੁੰਮਣ ਅਤੇ ਚੁੰਮਣ ਆਦਿ ਨਾਲ ਨਹੀਂ ਹੁੰਦਾ।
ਪੰਜਾਬ ਸਰਕਾਰ ਵੱਲੋਂ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਟੈਸਟਿੰਗ ਕੀਤੀ ਜਾਂਦੀ ਹੈ ਅਤੇ ਜਿਲ•ਾ ਪੱਧਰ ਤੇ ਏ.ਆਰ.ਟੀ ਸੈਂਟਰ ਵਿਖੇ ਏਡਜ ਗ੍ਰਸਿਤ ਵਿਅਕਤੀ ਨੂੰ ਮੁਫਤ ਦਵਾਈ ,ਸਮੇਂ-ਸਮੇਂ ‘ਤੇ ਟੈਸਟਿੰਗ ਅਤੇ ਕੌਸਲਿੰਗ ਵਿ ਕੀਤੀ ਜਾਂਦੀ ਹੈ। ਅਤੇ ਵਿਅਕਤੀ ਦਾ ਨਾਮ ਅਤੇ ਪਤਾ ਗੁਪਤ ਰੱਖਿਆ ਜਾਂਦਾ ਹੈ।ਏਡਜ ਦੀ ਰੋਕਥਾਮ ਲਈ ਸਮਾਜ ਨੂੰ ਹੋਰ ਵਧੇਰੇ ਜਾਗਰੂਕ ਹੋਣ ਦੀ ਲੋੜ ਹੈ। ਇਸ ਮੋਕੇ ਐਲ.ਐਚ.ਵੀ. ਅਮਰਜੀਤ ਕੌਰ ਏ.ਐਨ.ਐਮ. ਕਮਲਜੀਤ ਕੌਰ,ਇਨਰੀਤ ਕੌਰ ,ਜਸਪਾਲ ਕੌਰ ਗੋਪਾਲ ਰਾਏ ਅਤੇ ਆਸ਼ਾ ਵਰਕਰ ਵੀ ਹਾਜ਼ਰ ਸਨ।